24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਿਦੇਸ਼ ਦਾ ਸੁਪਨਾ ਛੱਡ ਕੇ ਖੇਤੀਬਾੜੀ ਨੂੰ ਦਿੱਤੀ ਪਹਿਲ, ਸਬਜ਼ੀਆਂ ਦੀ ਕਾਸ਼ਤ ਨੇ ਬਦਲੀ ਕਿਸਮਤ

ਆਲਮਗੀਰ, 23 ਨਵੰਬਰ (ਜਰਨੈਲ ਸਿੰਘ ਪੱਟੀ)- ਚਲੰਤ ਸਮੇਂ ਦੀ ਨੌਜਵਾਨ ਪੀੜੀ ਬਿਹਤਰ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਅਤੇ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ਜਾ ਕੇ ਚੰਗੀ ਕਮਾਈ ਕਰੇ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕੇ, ਪਰ ਇਸ ਦੌੜ ਵਿਚ ਕੁੱਝ ਅਜਿਹੇ ਨੌਜਵਾਨ ਵੀ ਹਨ, ਜੋ ਵਿਦੇਸ਼ ਦੀ ਚਮਕ-ਦਮਕ ਨੂੰ ਛੱਡ ਕੇ ਆਪਣੇ ਦੇਸ਼ ਅਤੇ ਆਪਣੀ ਜਨਮ ਭੂਮੀ ਦੀ ਮਿੱਟੀ ਨਾਲ ਜੁੜਨ ਨੂੰ ਤਰਜੀਹ ਦਿੰਦੇ ਹਨ। ਅਜਿਹੇ ਹੀ ਇਕ ਮਿਹਨਤੀ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੌਜਵਾਨ ਕਿਸਾਨ ਖੁਸ਼ਦੀਪ ਸਿੰਘ ਬੈਂਸ ਸਪੁੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਵਾਸੀ ਪਿੰਡ ਹਰਨਾਮਪੁਰਾ ਨੇ ਖੇਤੀਬਾੜੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਅਜੀਤ ਡੈਸਕ 24-11-2026

ਆਲਮਗੀਰ, 23 ਨਵੰਬਰ (ਜਰਨੈਲ ਸਿੰਘ ਪੱਟੀ)- ਚਲੰਤ ਸਮੇਂ ਦੀ ਨੌਜਵਾਨ ਪੀੜੀ ਬਿਹਤਰ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਅਤੇ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ਜਾ ਕੇ ਚੰਗੀ ਕਮਾਈ ਕਰੇ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕੇ, ਪਰ ਇਸ ਦੌੜ ਵਿਚ ਕੁੱਝ ਅਜਿਹੇ ਨੌਜਵਾਨ ਵੀ ਹਨ, ਜੋ ਵਿਦੇਸ਼ ਦੀ ਚਮਕ-ਦਮਕ ਨੂੰ ਛੱਡ ਕੇ ਆਪਣੇ ਦੇਸ਼ ਅਤੇ ਆਪਣੀ ਜਨਮ ਭੂਮੀ ਦੀ ਮਿੱਟੀ ਨਾਲ ਜੁੜਨ ਨੂੰ ਤਰਜੀਹ ਦਿੰਦੇ ਹਨ। ਅਜਿਹੇ ਹੀ ਇਕ ਮਿਹਨਤੀ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੌਜਵਾਨ ਕਿਸਾਨ ਖੁਸ਼ਦੀਪ ਸਿੰਘ ਬੈਂਸ ਸਪੁੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ ਵਾਸੀ ਪਿੰਡ ਹਰਨਾਮਪੁਰਾ ਨੇ ਖੇਤੀਬਾੜੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਨੌਜਵਾਨ ਕਿਸਾਨ ਨੇ ਮਹਿਸੂਸ ਕੀਤਾ ਕਿ ਜੇਕਰ ਇਨਸਾਨ ਕੋਲ ਮਿਹਨਤ ਕਰਨ ਦਾ ਜਜ਼ਬਾ, ਸਹੀ ਯੋਜਨਾਬੰਦੀ ਅਤੇ ਕੁੱਝ ਨਵਾਂ ਕਰਨ ਦੀ ਇੱਛਾ ਹੋਵੇ ਤਾਂ ਉਹ ਆਪਣੇ ਦੇਸ਼ ਵਿਚ ਰਹਿ ਕੇ ਵੀ ਚੰਗੀ ਕਮਾਈ ਕਰ ਸਕਦਾ ਹੈ। ਇਸੇ ਸੋਚ ਤਹਿਤ ਉਸ ਨੇ ਵਿਦੇਸ਼ ਦੀ ਧਰਤੀ ਦਾ ਸੁਪਨਾ ਛੱਡ ਕੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ ਦਾ ਫ਼ੈਸਲਾ ਕੀਤਾ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਮਾਹਿਰਾਂ ਤੋਂ ਜਾਣਕਾਰੀ ਲੈ ਕੇ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਤੇ ਬਾਜ਼ਾਰ ਦੀ ਮੰਗ ਨੂੰ ਸਮਝਦਿਆਂ ਉਸ ਨੇ ਆਪਣਾ ਕੰਮ ਅੱਗੇ ਵਧਾਇਆ। ਨੌਜਵਾਨ ਕਿਸਾਨ ਨੇ ਸਬਜ਼ੀਆਂ ਦੀ ਪੈਦਾਵਾਰ ਵਧਾਉਣ ਅਤੇ ਵਧੀਆ ਗੁਣਵੱਤਾ ਵਾਲੀ ਫ਼ਸਲ ਤਿਆਰ ਕਰਨ ਲਈ ਆਧੁਨਿਕ ਖੇਤੀ ਤਕਨੀਕਾਂ ਨੂੰ ਤਰਜੀਹ ਦਿੱਤੀ। ਉਸ ਦੀ ਖੇਤੀ ਵਿਚ ਬਰੋਕਲੀ, ਗੋਭੀ, ਆਲੂ, ਲਸਣ, ਪੋਪ ਕਾਰਨ ਮੱਕੀ ਤੇ ਹੋਰ ਮੌਸਮੀ ਸਬਜ਼ੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ। ਖੁਸ਼ਦੀਪ ਸਿੰਘ ਬੈਂਸ, ਜੋ ਕਿ ਸਫਲ ਕਿਸਾਨ ਹੋਣ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ, ਨੇ ਦੱਸਿਆ ਕਿ ਉਹ ਝੋਨੇ ਦੀ ਰਹਿੰਦ ਖੂੰਹਦ ਤੇ ਪਰਾਲੀ ਨੂੰ ਖੇਤ ਵਿਚ ਹੀ ਦਬਾ ਦਿੰਦੇ ਹਨ ਅਤੇ ਕੋਈ ਵੀ ਜ਼ਹਿਰੀਲੀ ਸਪਰੇਅ ਜਾਂ ਦਵਾਈਆਂ ਨਹੀਂ ਵਰਤਦੇ। ਜੇਕਰ ਕਿਸਾਨ ਸਮੇਂ ਦੀ ਲੋੜ ਅਨੁਸਾਰ ਨਵੀਂ ਜਾਣਕਾਰੀ ਤੇ ਤਕਨੀਕ ਅਪਣਾਉਣ ਤਾਂ ਖੇਤੀਬਾੜੀ ਨੂੰ ਇਕ ਲਾਹੇਵੰਦ ਕਾਰੋਬਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਮੁਸ਼ਕਿਲਾਂ ਤੋਂ ਬਾਅਦ ਹੌਲੀ-ਹੌਲੀ ਉਸ ਦੀ ਮਿਹਨਤ ਰੰਗ ਲਿਆਉਣ ਲੱਗੀ। ਕਿਸਾਨ ਖੁਸ਼ਦੀਪ ਸਿੰਘ ਬੈਂਸ ਨੇ ਸਾਲ 2017 ਦੌਰਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਮੌਕੇ ਫ਼ਸਲਾਂ ਦੇ ਜਿਨਸੀ ਮੁਕਾਬਲੇ ਦੌਰਾਨ ਲਸਣ ਦੀ ਖੇਤੀ ਵਿਚ ਪਹਿਲਾ ਇਨਾਮ ਹਾਸਿਲ ਕੀਤਾ ਤੇ ਸਾਲ 2026 ਦੌਰਾਨ ਲਸਣ ਦੀ ਖੇਤੀ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਪੋਪ ਕਾਰਨ ਮੱਕੀ ਵਿਚ ਵੀ ਇਨਾਮ ਹਾਸਿਲ ਕਰ ਚੁੱਕਾ ਹੈ। ਅੱਜ ਉਹ ਆਪਣੀ ਮਿਹਨਤ ਅਤੇ ਸੂਝ-ਬੂਝ ਨਾਲ ਚੰਗਾ ਨਾਮ ਅਤੇ ਪੈਸਾ ਕਮਾ ਰਿਹਾ ਹੈ। ਇਸ ਤੋਂ ਇਲਾਵਾ ਅਜਿਹੇ ਨੌਜਵਾਨ ਕਿਸਾਨਾਂ ਦੀ ਸਫਲਤਾ ਨਾਲ ਪਿੰਡਾਂ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ। ਖੇਤੀਬਾੜੀ ਨਾਲ ਜੁੜੇ ਹੋਰ ਕਾਰੋਬਾਰਾਂ ਜਿਵੇਂ ਪੈਕਿੰਗ, ਸਟੋਰੇਜ, ਟਰਾਂਸਪੋਰਟ ਅਤੇ ਸਿੱਧੀ ਵਿੱਕਰੀ ਨੂੰ ਵੀ ਉਤਸ਼ਾਹ ਮਿਲ ਸਕਦਾ ਹੈ। ਅਖੀਰ ’ਚ ਖੁਸ਼ਦੀਪ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੁਸ਼ ਬੈਂਸ ਫਾਰਮ ਹਾਊਸ ਹਰਨਾਮਪੁਰਾ ਵਿਖੇ ਬਣਾਇਆ ਗਿਆ ਹੈ, ਜਿਸ ਰਾਹੀਂ ਉਹ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਮੰਡੀਕਰਨ ਕਰਨ ’ਚ ਮਦਦ ਕਰਨਗੇ।

ਪਿਛਲੀ ਖ਼ਬਰ ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਖੇ ਪ੍ਰਕਾ਼ਸ ਪੁਰਬ ਮਨਾਇਆ ਅਗਲੀ ਖ਼ਬਰ ddd

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।