23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਾਤਾ ਪ੍ਰਕਾਸ਼ ਕੌਰ ਦੀ ਬਰਸੀ ਮੌਕੇ ਲੜਕਿਆਂ ਦੀ ਕਬੱਡੀ ਤੇ ਹਲਟ ਮੁਕਾਬਲੇ ਕਰਵਾਏ

ਲਾਡੋਵਾਲ, 23 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਆਲੋਵਾਲ ਸਥਿਤ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਵਲੋਂ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਦੀ ਨਿੱਘੀ ਯਾਦ ਵਿਚ ਲੜਕਿਆਂ ਦੇ ਕਬੱਡੀ ਮੈਚ ਅਤੇ ਹਲਟ ਮੁਕਾਬਲੇ ਕਰਵਾਏ ਗਏ। ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਵੱਖ-ਵੱਖ ਭਾਰ ਦੇ ਲੜਕਿਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ ਵਿਚ ਨੌਜਵਾਨਾਂ ਨੇ ਆਪਣੇ ਸਰੀਰਕ ਤਾਕਤ ਦਾ ਪੁਰਜ਼ੋਰ ਪ੍ਰਦਰਸ਼ਨ ਕੀਤਾ, ਜਦਕਿ ਬਲਦਾਂ ਦੇ ਹਲਟ ਮੁਕਾਬਲੇ, ਜੋ ਪੇਂਡੂ ਸਭਿਆਚਾਰ ਨਾਲ ਜੁੜਿਆ ਹੋਇਆ ਇਕ ਅਨਿੱਖੜਵਾਂ ਅੰਗ ਹੈ, ਅਲੋਪ ਹੁੰਦਾ ਜਾ ਰਿਹਾ ਹੈ, ਨੂੰ ਮੁੜ ਤਾਜ਼ਾ ਕਰਨ ਲਈ ਡੇਰੇ ਵਲੋਂ ਬਲਦਾਂ ਦੇ ਹਲਟ ਮੁਕਾਬਲੇ ਕਰਵਾ ਕੇ ਪੁਰਾਣੇ ਵਿਰਸੇ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਇਲਾਕੇ ਦੇ ਕਿਸਾਨ ਵੱਡੇ ਪੱਧਰ ’ਤੇ ਬਲਦਾਂ ਦੀਆਂ ਜੋੜੀਆਂ ਇਸ ਮੁਕਾਬਲੇ ਵਿਚ ਲੈ ਕੇ ਪੁੱਜੇ।

ਅਜੀਤ ਡੈਸਕ 24-11-2026
ਲਾਡੋਵਾਲ, 23 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਆਲੋਵਾਲ ਸਥਿਤ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਵਲੋਂ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਦੀ ਨਿੱਘੀ ਯਾਦ ਵਿਚ ਲੜਕਿਆਂ ਦੇ ਕਬੱਡੀ ਮੈਚ ਅਤੇ ਹਲਟ ਮੁਕਾਬਲੇ ਕਰਵਾਏ ਗਏ। ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਵੱਖ-ਵੱਖ ਭਾਰ ਦੇ ਲੜਕਿਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ ਵਿਚ ਨੌਜਵਾਨਾਂ ਨੇ ਆਪਣੇ ਸਰੀਰਕ ਤਾਕਤ ਦਾ ਪੁਰਜ਼ੋਰ ਪ੍ਰਦਰਸ਼ਨ ਕੀਤਾ, ਜਦਕਿ ਬਲਦਾਂ ਦੇ ਹਲਟ ਮੁਕਾਬਲੇ, ਜੋ ਪੇਂਡੂ ਸਭਿਆਚਾਰ ਨਾਲ ਜੁੜਿਆ ਹੋਇਆ ਇਕ ਅਨਿੱਖੜਵਾਂ ਅੰਗ ਹੈ, ਅਲੋਪ ਹੁੰਦਾ ਜਾ ਰਿਹਾ ਹੈ, ਨੂੰ ਮੁੜ ਤਾਜ਼ਾ ਕਰਨ ਲਈ ਡੇਰੇ ਵਲੋਂ ਬਲਦਾਂ ਦੇ ਹਲਟ ਮੁਕਾਬਲੇ ਕਰਵਾ ਕੇ ਪੁਰਾਣੇ ਵਿਰਸੇ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਇਲਾਕੇ ਦੇ ਕਿਸਾਨ ਵੱਡੇ ਪੱਧਰ ’ਤੇ ਬਲਦਾਂ ਦੀਆਂ ਜੋੜੀਆਂ ਇਸ ਮੁਕਾਬਲੇ ਵਿਚ ਲੈ ਕੇ ਪੁੱਜੇ। ਸੰਤ ਆਲੋਵਾਲ ਨੇ ਦੱਸਿਆ ਕਿ ਲੜਕਿਆਂ ਦੇ ਮੈਚ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਟਰਾਫ਼ੀਆਂ ਤੇ ਯੋਗ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਬਲਦਾਂ ਦੇ ਹਲਟ ਮੁਕਾਬਲੇ ਵਿਚੋਂ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਜੋੜੀਆਂ ਦੇ ਮਾਲਕਾਂ ਨੂੰ ਡੇਰੇ ਵਲੋਂ ਸਨਮਾਨਿਤ ਕੀਤਾ ਗਿਆ, ਜਦਕਿ ਇਲਾਕੇ ਦੀਆਂ ਸੰਗਤਾਂ ਨੇ ਕਬੱਡੀ ਟੂਰਨਾਮੈਂਟ ਅਤੇ ਹਲਟ ਮੁਕਾਬਲਿਆਂ ਦਾ ਪੂਰਾ ਪੂਰਾ ਆਨੰਦ ਮਾਣਿਆ। ਇਸ ਮੌਕੇ ਡਾ. ਅਮਰਜੋਤ ਸਿੰਘ ਸੰਧੂ, ਗੁਰਮੇਲ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ, ਹਰਮੇਸ਼ ਸਿੰਘ, ਦਾਰਾ ਸਿੰਘ, ਸਰਪੰਚ ਲਾਡੀ ਵਿਰਕ, ਵਰਿੰਦਰ ਸਿੰਘ ਸੈਣੀ, ਨੰਬਰਦਾਰ ਗੁਰਮੀਤ ਸਿੰਘ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਫੂਡ ਸਪਲਾਈ ਵਿਭਾਗ ਵਲੋਂ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਗੈਰ - ਕਾਨੂੰਨੀ ਵਰਤੋਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ ਦੂਸਰੇ ਦਿਨ ਦੇ ਕੀਰਤਨ ਸਮਾਗਮ ’ ਚ ਵੱਡੀ ਗਿਣਤੀ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।