05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਰੇਲਵੇ ਸਟੇਸ਼ਨ ਨੇੜੇ ਅੱਗ ਬੁਝਾਊ ਕੇਂਦਰ ਦਾ ਕੀਤਾ ਨਿਰੀਖਣ ਗੱਡੀਆਂ ਤੇ ਮਸ਼ੀਨਰੀ ਦੀ ਕਾਰਜਸ਼ੀਲਤਾ ਪਰਖੀ, ਲੋਕਾਂ ਨੂੰ ਛੱਤਾਂ ’ਤੇ ਕਬਾੜ ਨਾ ਰੱਖਣ ਦੀ ਅਪੀਲ

ਲੁਧਿਆਣਾ, 4 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਨੇ ਅੱਗ ਬੁਝਾਊ ਪ੍ਰਬੰਧਾਂ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਸੇ ਸਬੰਧ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਸਥਿਤ ਅੱਗ ਬੁਝਾਊ ਕੇਂਦਰ ਦਾ ਨਿਰੀਖਣ ਕਰਕੇ ਉਥੇ ਉਪਲਬਧ ਸਹੂਲਤਾਂ, ਗੱਡੀਆਂ ਤੇ ਮਸ਼ੀਨਰੀ ਦਾ ਜਾਇਜ਼ਾ ਲਿਆ।

ਰੇਲਵੇ ਸਟੇਸ਼ਨ ਨੇੜੇ ਅੱਗ ਬੁਝਾਊ ਕੇਂਦਰ ਦਾ ਨਿਰੀਖਣ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ। ਤਸਵੀਰ-ਸੇਵਕ ਸਿੰਘ 05-11-2026
ਲੁਧਿਆਣਾ, 4 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨਾਲ ਨਜਿੱਠਣ ਲਈ ਨਗਰ ਨਿਗਮ ਨੇ ਅੱਗ ਬੁਝਾਊ ਪ੍ਰਬੰਧਾਂ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਸੇ ਸਬੰਧ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਸਥਿਤ ਅੱਗ ਬੁਝਾਊ ਕੇਂਦਰ ਦਾ ਨਿਰੀਖਣ ਕਰਕੇ ਉਥੇ ਉਪਲਬਧ ਸਹੂਲਤਾਂ, ਗੱਡੀਆਂ ਤੇ ਮਸ਼ੀਨਰੀ ਦਾ ਜਾਇਜ਼ਾ ਲਿਆ। ਇਸ ਮੌਕੇ ਰਾਕੇਸ਼ ਪਰਾਸ਼ਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕੀ ਦੀਵਾਲੀ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਤਿਉਹਾਰ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ ਕਾਰਨ ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦਿਆਂ ਹਨ। ਇਸ ਲਈ ਅੱਗ ਬੁਝਾਊ ਵਿਭਾਗ ਦੀ ਪਹਿਲਾਂ ਤੋਂ ਤਿਆਰੀ ਬੇਹੱਦ ਜ਼ਰੂਰੀ ਹੈ। ਨਿਰੀਖਣ ਦੌਰਾਨ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਅੱਗ ਬੁਝਾਊ ਗੱਡੀਆਂ ਤੇ ਹੋਰ ਮਸ਼ੀਨਰੀ ਦੀ ਖੁਦ ਜਾਂਚ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਰੀਆਂ ਗੱਡੀਆਂ ਅਤੇ ਉਪਕਰਨ ਪੂਰੀ ਤਰ੍ਹਾਂ ਚਾਲੂ ਹਾਲਤ ਵਿਚ ਰੱਖੇ ਜਾਣ। ਕਿਸੇ ਵੀ ਐਮਰਜੈਂਸੀ ਮੌਕੇ ਅੱਗ ਬੁਝਾਊ ਦਸਤੇ ਨੂੰ ਮੌਕੇ ’ਤੇ ਪੁੱਜਣ ਅਤੇ ਬਚਾਅ ਕਾਰਜ ਸ਼ੁਰੂ ਕਰਨ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਹਿਦਾਇਤ ਕੀਤੀ ਕਿ ਤਿਉਹਾਰ ਦੇ ਦਿਨਾਂ ਦੌਰਾਨ ਅੱਗ ਬੁਝਾਊ ਵਿਭਾਗ ਦੇ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿਣ ਦਿੱਤੀ ਜਾਵੇ ਅਤੇ ਸਾਰੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਚੌਕਸੀ ਨਾਲ ਨਿਭਾਉਣ। ਰਾਕੇਸ਼ ਪਰਾਸ਼ਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਨੂੰ ਦੇਖਦੇ ਹੋਏ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਕਬਾੜ, ਪੁਰਾਣਾ ਫ਼ਰਨੀਚਰ ਜਾਂ ਹੋਰ ਜਲਨਸ਼ੀਲ ਸਾਮਾਨ ਇਕੱਠਾ ਨਾ ਕਰਨ। ਪਟਾਕਿਆਂ ਦੀ ਚੰਗਿਆੜੀ ਨਾਲ ਅਜਿਹੇ ਸਮਾਨ ਨੂੰ ਅੱਗ ਲੱਗ ਸਕਦੀ ਹੈ, ਜਿਸ ਨਾਲ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣ ਸਕਦਾ ਹੈ। ਇਸ ਮੌਕੇ ਸਹਾਇਕ ਡਵੀਜ਼ਨਲ ਅੱਗ ਬੁਝਾਊ ਅਫ਼ਸਰ ਜਸਵਿੰਦਰ ਸਿੰਘ, ਫਾਇਰ ਸਟੇਸ਼ਨ ਅਫ਼ਸਰ ਕਰਤਾਰ ਸਿੰਘ ਤੇ ਸਬ ਫਾਇਰ ਅਫ਼ਸਰ ਦਿਨੇਸ਼ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸੜਕ ਹਾਦਸੇ ’ ਚ ਸਕੂਟਰ ਸਵਾਰ ਦੀ ਮੌਤ ਅਗਲੀ ਖ਼ਬਰ ਸਵਰਨਕਾਰ ਪਾਸੋਂ ਪੰਜ ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ ਚ ਕਾਰੀਗਰਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।