27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

41 ਵੀਂ ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਤੋਂ

ਲੁਧਿਆਣਾ, 26 ਅਕਤੂਬਰ (ਜਤਿੰਦਰ ਭੰਬੀ)-ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੁੰਡਿਆਂ ਦੀ ਟੀਮ ਦੇ ਮੁੱਖ ਕੋਚ ਡਾ. ਜਸਪ੍ਰੀਤ ਸਿੰਘ ਸਹਾਇਕ ਕੋਚ ਬਲਜੀਤ ਸਿੰਘ ਬਰਾੜ ਅਤੇ ਕੁੜੀਆਂ ਦੀ ਟੀਮ ਦੇ ਮੁੱਖ ਕੋਚ ਸਲੋਨੀ ਅਤੇ ਸਹਾਇਕ ਕੋਚ ਅਮਨਦੀਪ ਕੌਰ ਨੇ ਦੱਸਿਆ ਕਿ 41ਵੀਂ ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ 27 ਅਕਤੂਬਰ ਤੋਂ 3 ਨਵੰਬਰ, 2026 ਤੱਕ ਪੁਣੇ (ਮਹਾਰਾਸ਼ਟਰ) ਵਿਖੇ ਹੋਵੇਗੀ।

ਅਜੀਤ ਡੈਸਕ 27-10-2026
ਲੁਧਿਆਣਾ, 26 ਅਕਤੂਬਰ (ਜਤਿੰਦਰ ਭੰਬੀ)-ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੁੰਡਿਆਂ ਦੀ ਟੀਮ ਦੇ ਮੁੱਖ ਕੋਚ ਡਾ. ਜਸਪ੍ਰੀਤ ਸਿੰਘ ਸਹਾਇਕ ਕੋਚ ਬਲਜੀਤ ਸਿੰਘ ਬਰਾੜ ਅਤੇ ਕੁੜੀਆਂ ਦੀ ਟੀਮ ਦੇ ਮੁੱਖ ਕੋਚ ਸਲੋਨੀ ਅਤੇ ਸਹਾਇਕ ਕੋਚ ਅਮਨਦੀਪ ਕੌਰ ਨੇ ਦੱਸਿਆ ਕਿ 41ਵੀਂ ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ 27 ਅਕਤੂਬਰ ਤੋਂ 3 ਨਵੰਬਰ, 2026 ਤੱਕ ਪੁਣੇ (ਮਹਾਰਾਸ਼ਟਰ) ਵਿਖੇ ਹੋਵੇਗੀ। ਹਰਜੀਤ ਸਿੰਘ ਅਤੇ ਪਵਨ ਪ੍ਰੀਤ ਕੌਰ ਲੁਧਿਆਣਾ ਬਾਸਕਟਬਾਲ ਅਕੈਡਮੀ ਦੇ ਖਿਡਾਰੀ ਪੰਜਾਬ ਦੀਆਂ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਦੀ ਅਗਵਾਈ ਕਰਨਗੇ। ਲੜਕਿਆਂ ਦੀ ਟੀਮ ਦੇ ਮੈਂਬਰ ਅਕਸ਼ਿਤ ਰਾਣਾ, ਜੋਬਨਦੀਪ ਸਿੰਘ, ਅਮਰਿੰਦਰ ਮੋਹਨ ਸਿੰਘ, ਮਨਜੋਤ ਸਿੰਘ, ਈਥਨ ਮੈਸੀ, ਨਮਨਪ੍ਰੀਤ ਸਿੰਘ ਲੁਧਿਆਣਾ ਬਾਸਕਟਬਾਲ ਅਕੈਡਮੀ ਤੋਂ, ਅਭੈਵੀਰ ਸਿੰਘ, ਸਮਰਵੀਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਪ੍ਰੀਤ ਫ਼ਤਿਹ ਸੰਧੂ ਅਤੇ ਹਰਜੋਤ ਸਿੰਘ ਪਟਿਆਲਾ ਤੋਂ ਅਤੇ ਗੁਰਸ਼ਾਨ ਸਿੰਘ ਢਿੱਲੋਂ ਜਲੰਧਰ ਤੋਂ ਹਨ। ਲੜਕੀਆਂ ਦੀ ਟੀਮ ਦੇ ਮੈਂਬਰ ਸਿਫਾ, ਸ਼ਿਵਾਨੀ, ਸੁਖਮਨ ਕੌਰ, ਅਸ਼ਨੂਰ ਕੌਰ, ਅਵਨੀਤ ਕੌਰ ਲੁਧਿਆਣਾ ਬਾਸਕਟਬਾਲ ਅਕੈਡਮੀ ਤੋਂ, ਮਨਜੋਤ ਕੌਰ, ਖੁਸ਼ਨੂਰ ਅਤੇ ਗੁਰਰਹਿਮਤ ਐਸ.ਏ.ਐਸ. ਨਗਰ ਤੋਂ, ਕੋਮਲਪ੍ਰੀਤ ਕੌਰ ਮਾਨਸਾ, ਗੁਰਲੀਨ ਪਟਿਆਲਾ ਅਤੇ ਆਸਥਾ ਸ਼੍ਰੰਗਯਾਨ ਕਪੂਰਥਲਾ ਤੋਂ ਹਨ।
ਪਿਛਲੀ ਖ਼ਬਰ ਸਵੀਪ ਯੋਜਨਾ ਅਧੀਨ “ ਮੇਰਾ ਭਾਰਤ , ਮੇਰਾ ਵੋਟ ” ਵਿਸ਼ੇ ’ ਤੇ ਰੰਗੋਲੀ - ਨਿਰਮਾਣ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।