ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਕੇਂਦਰੀ ਸਾਲਾਨਾ ਸਮਾਗਮ ਕਰਵਾਇਆ
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 54ਵਾਂ ਕੇਂਦਰੀ ਸਾਲਾਨਾ ਸਮਾਗਮ ਮੁੱਖ ਦਫ਼ਤਰ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕਰਵਾਇਆ ਗਿਆ। ਇਸ ਦੋ ਰੋਜ਼ਾ ਸਮਾਗਮ ਵਿਚ ਪੰਜਾਬ, ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਤੋਂ 200 ਤੋਂ ਵੱਧ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 54ਵਾਂ ਕੇਂਦਰੀ ਸਾਲਾਨਾ ਸਮਾਗਮ ਮੁੱਖ ਦਫ਼ਤਰ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕਰਵਾਇਆ ਗਿਆ। ਇਸ ਦੋ ਰੋਜ਼ਾ ਸਮਾਗਮ ਵਿਚ ਪੰਜਾਬ, ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਤੋਂ 200 ਤੋਂ ਵੱਧ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਡੈਲੀਗੇਟਾਂ ਨੇ ਪਿਛਲੇ ਸਾਲ ਦੌਰਾਨ ਕੀਤੇ ਗਏ ਸੇਵਾ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ, ਨਿਰਧਾਰਤ ਟੀਚਿਆਂ ਦੇ ਮੁਕਾਬਲੇ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਅਤੇ ਆਉਣ ਵਾਲੇ ਸਾਲ ਲਈ ਨਵੇਂ ਟੀਚੇ ਤੇ ਕਾਰਜ ਯੋਜਨਾ ਉਲੀਕੀ। ਡੈਲੀਗੇਟਾਂ ਨੇ ਗੁਰਬਾਣੀ ਅਨੁਸਾਰ ਨਿਮਰਤਾ, ਸਮਰਪਣ ਅਤੇ ਨਿਰਸਵਾਰਥ ਭਾਵਨਾ ਨਾਲ ਕਾਰਜਸ਼ੀਲ ਹੋਣ ਤੇ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਪੰਜ ਮੁੱਖ ਕੌਂਸਲਾਂ ਦੇ ਮੁਖੀਆਂ ਵਲੋਂ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸਮਾਗਮ ਦਾ ਇੱਕ ਅਹਿਮ ਪੱਖ ਸਾਲ 2026-28 ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਨਵੀਂ ਜਥੇਬੰਦਕ ਟੀਮ ਦਾ ਐਲਾਨ ਸੀ, ਜਿਸ ਦੀ ਚੋਣ ਸਟੱਡੀ ਸਰਕਲ ਦੀ ਕੋਰ ਕਮੇਟੀ ਵਲੋਂ ਕੀਤੀ ਗਈ। ਨਵੇਂ ਜਥੇਬੰਦਕ ਢਾਂਚੇ ਵਿਚ ਚੇਅਰਮੈਨ, ਵਾਈਸ ਚੇਅਰਮੈਨ, ਸਕੱਤਰ ਜਨਰਲ, ਪੰਜ ਮੁੱਖ ਕੌਂਸਲਾਂ, 13 ਡਾਇਰੈਕਟੋਰੇਟ, ਸੱਤ ਖੇਤਰੀ ਕੌਂਸਲਾਂ, ਸਟੇਟ ਕੌਂਸਲਾਂ, ਜ਼ੋਨਲ ਕੌਂਸਲਾਂ ਅਤੇ ਓਵਰਸੀਜ਼ ਕੌਂਸਲਾਂ ਸ਼ਾਮਲ ਹਨ। ਨਵੀਂ ਟੀਮ ਵਿਚ ਚੇਅਰਮੈਨ ਬਰਜਿੰਦਰਪਾਲ ਸਿੰਘ, ਵਾਈਸ ਚੇਅਰਮੈਨ ਬੀਬੀ ਕਵਲਜੀਤ ਕੌਰ, ਪ੍ਰੋ. ਅਪਿੰਦਰ ਸਿੰਘ, ਸਕੱਤਰ ਜਨਰਲ ਪ੍ਰਿਥੀ ਸਿੰਘ, ਪੰਜ ਮੁੱਖ ਕੌਂਸਲਾਂ ਦੇ ਮੁਖੀ ਬਲਜੀਤ ਸਿੰਘ- ਚੀਫ਼ ਆਰਗੇਨਾਈਜ਼ਰ, ਡਾ. ਅਵਨਿੰਦਰਪਾਲ ਸਿੰਘ - ਡਾਇਰੈਕਟਰ ਜਨਰਲ, ਐਚ.ਆਰ.ਡੀ., ਗੁਰਮੀਤ ਸਿੰਘ - ਚੀਫ਼ ਐਡਮਿਨਿਸਟ੍ਰੇਟਰ, ਹਰਮੋਹਿੰਦਰ ਸਿੰਘ ਨੰਗਲ - ਚੀਫ਼ ਕੰਟਰੋਲਰ ਆਫ਼ ਫਾਈਨਾਂਸ, ਇਕਬਾਲ ਸਿੰਘ - ਚੀਫ਼ ਕੋਲੈਬੋਰੇਟਰ, ਵਿਸ਼ਾਲ ਸੱਜਣ ਸਿੰਘ ਨੂੰ ਸਟੂਡੈਂਟਸ ਐਂਡ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੇਵਾ ਖੇਤਰਾਂ ਦੀ ਜ਼ਿੰਮੇਵਾਰੀ ਸੰਭਾਲਣ ਲਈ 13 ਡਾਇਰੈਕਟੋਰੇਟਾਂ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ। ਸੱਤ ਖੇਤਰੀ ਕੌਂਸਲਾਂ ਦੇ ਨਾਲ-ਨਾਲ ਓਵਰਸੀਜ਼, ਸਟੇਟ ਤੇ ਜ਼ੋਨਲ ਵਰਕਿੰਗ ਕੌਂਸਲਾਂ ਦਾ ਵੀ ਗਠਨ ਕੀਤਾ ਗਿਆ।