05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਸਿੰਮਕ, ਮਲਕਪੁਰ, ਝੱਮਟ

ਹੰਬੜਾਂ, 4 ਅਕਤਬੂਰ (ਮੇਜਰ ਹੰਬੜਾਂ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਅਤੇ ਹੋਰ 6 ਫ਼ਸਲਾਂ ’ਚ ਮਾਮੂਲੀ ਵਾਧਾ ਕੀਤੇ ਜਾਣਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਜਥੇਦਾਰ ਕਰਮਜੀਤ ਸਿੰਘ ਮਲਕਪੁਰ ਅਤੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਨੇ ਕਣਕ ਸਮੇਤ ਹੋਰ ਫ਼ਸਲਾਂ ਦੇ ਨਿਗੁਣੇ ਵਾਧੇ ’ਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਦਿਆਂ ਕੀਤਾ।

ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਸਿੰਮਕ ਨੂੰ ਸਨਮਾਨਿਤ ਕਰਨ ਮੌਕੇ ਬੀ.ਸੀ. ਵਿੰਗ ਦੇ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਸੋਹਲ ਅਤੇ ਹੋਰ। ਤਸਵੀਰ-ਜਰਨੈਲ ਸਿੰਘ ਪੱਟੀ 05-10-2026
ਹੰਬੜਾਂ, 4 ਅਕਤਬੂਰ (ਮੇਜਰ ਹੰਬੜਾਂ)-ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਅਤੇ ਹੋਰ 6 ਫ਼ਸਲਾਂ ’ਚ ਮਾਮੂਲੀ ਵਾਧਾ ਕੀਤੇ ਜਾਣਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਜਥੇਦਾਰ ਕਰਮਜੀਤ ਸਿੰਘ ਮਲਕਪੁਰ ਅਤੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਨੇ ਕਣਕ ਸਮੇਤ ਹੋਰ ਫ਼ਸਲਾਂ ਦੇ ਨਿਗੁਣੇ ਵਾਧੇ ’ਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਦਿਆਂ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕਣਕ ਸਮੇਤ 6 ਫ਼ਸਲਾਂ ਦੇ ਭਾਅ ’ਚ ਕੀਤੇ ਵਾਧੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅੱਜ ਜਦੋਂ ਕਿਸਾਨਾਂ ਨੂੰ ਫ਼ਸਲਾਂ ’ਚ ਵਰਤੇ ਜਾਣ ਵਾਲੇ ਬੀਜਾਂ, ਖਾਦਾਂ ਤੋਂ ਲੈ ਕੇ ਡੀਜ਼ਲ ਤੇਲ ਅਤੇ ਖੇਤੀ ਸਬੰਧੀ ਮਸ਼ੀਨਰੀ ਦੇ ਭਾਅ ’ਚ ਹੁਣ ਤੱਕ ਹੋਏ ਭਾਰੀ ਵਾਧੇ ਦੇ ਮੁਕਾਬਲੇ ਕਿਸਾਨਾਂ ਨੂੰ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਦਾ ਵਾਧਾ ਕਿਸਾਨਾਂ ਦੇ ਖਰਚਿਆਂ ਮੁਕਾਬਲੇ ਬਹੁਤ ਘੱਟ ਹੈ, ਜਿਸ ’ਤੇ ਕੇਂਦਰ ਸਰਕਾਰ ਨੂੰ ਇੱਕ ਵਾਰ ਮੁੜ ਵਿਚਾਰ ਕੀਤੇ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਦਿੱਤਾ ਜਾ ਸਕੇ। ਸਿੰਮਕ ਅਤੇ ਝੱਮਟ ਨੇ ਕਿਹਾ ਕਿ ਅੱਜ ਅੰਨਦਾਤਾ ਮੰਨੇ ਜਾਂਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਮੁੱਲ ਦਿੱਤੇ ਜਾਣ ਤੋਂ ਭੱਜ ਰਹੀਆਂ ਸਰਕਾਰਾਂ ਨੂੰ ਅਗਾਮੀ ਚੋਣਾਂ ’ਚ ਮੂੰਹ ਨਾ ਲਗਾਇਆ ਜਾਵੇ ਤੇ ਉਨ੍ਹਾਂ ਨੂੰ ਸਵਾਲ ਜ਼ਰੂਰ ਪੁੱਛੇ ਜਾਣ।
ਪਿਛਲੀ ਖ਼ਬਰ ਗੁਨਜੀਤ ਰੁਚੀ ਬਾਵਾ ਬਾਲ ਅਧਿਕਾਰਾਂ , ਸੁਰੱਖਿਆ ਅਤੇ ਸਿੱਖਿਆ ਪ੍ਰਤੀ ਜਾਗਰੂਕਤਾ ਲਈ ਵਿਦਿਆਰਥੀਆਂ ਨਾਲ ਹੋਏ ਰੂਬਰੂ ਅਗਲੀ ਖ਼ਬਰ ਚਚੇਰੇ ਭਰਾ ਨੇ ਭਾੜੇ ਦੇ ਕਾਤਲਾਂ ਤੋਂ ਕਰਵਾਈ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਹੱਤਿਆ ਪੁਲਿਸ ਨੇ ਚਚੇਰੇ ਭਰਾ ਅਤੇ ਸ਼ੂਟਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।