05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਚਚੇਰੇ ਭਰਾ ਨੇ ਭਾੜੇ ਦੇ ਕਾਤਲਾਂ ਤੋਂ ਕਰਵਾਈ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਹੱਤਿਆ ਪੁਲਿਸ ਨੇ ਚਚੇਰੇ ਭਰਾ ਅਤੇ ਸ਼ੂਟਰਾਂ ਸਮੇਤ 9 ’ਤੇ ਕੀਤਾ ਮਾਮਲਾ ਦਰਜ

ਲਾਡੋਵਾਲ, 4 ਅਕਤੂਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਮੰਨੇਵਾਲ ਵਿਖੇ ਬੀਤੀ ਰਾਤ ਸਾਬਕਾ ਸਰਪੰਚ ਨਵਤੇਜ ਸਿੰਘ ਉਰਫ਼ ਨੀਟੂ ਦੇ ਹੱਤਿਆ ਮਾਮਲੇ ਵਿਚ ਲਾਡੋਵਾਲ ਪੁਲਿਸ ਨੇ 2 ਸ਼ੂਟਰਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਵਿਚ ਮਿ੍ਤਕ ਦਾ ਚਚੇਰਾ ਭਰਾ ਵੀ ਸ਼ਾਮਲ ਹੈ।

ਮ੍ਰਿਤਕ ਨਵਤੇਜ ਸਿੰਘ ਸਾਬਕਾ ਸਰਪੰਚ ਦੀ ਫਾਈਲ ਤਸਵੀਰ 05-10-2026
ਲਾਡੋਵਾਲ, 4 ਅਕਤੂਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਮੰਨੇਵਾਲ ਵਿਖੇ ਬੀਤੀ ਰਾਤ ਸਾਬਕਾ ਸਰਪੰਚ ਨਵਤੇਜ ਸਿੰਘ ਉਰਫ਼ ਨੀਟੂ ਦੇ ਹੱਤਿਆ ਮਾਮਲੇ ਵਿਚ ਲਾਡੋਵਾਲ ਪੁਲਿਸ ਨੇ 2 ਸ਼ੂਟਰਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਵਿਚ ਮਿ੍ਤਕ ਦਾ ਚਚੇਰਾ ਭਰਾ ਵੀ ਸ਼ਾਮਲ ਹੈ। ਕਤਲ ਦਾ ਮੁੱਖ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨਵਤੇਜ ਸਿੰਘ ਸਾਬਕਾ ਸਰਪੰਚ, ਜੋ ਕਿ 60 ਸਾਲਾਂ ਦੇ ਸਨ, ਉਹ 3 ਅਕਤੂਬਰ ਸ਼ਨੀਵਾਰ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਦੀ ਦੇਖ ਰੇਖ ਕਰਨ ਉਪਰੰਤ ਆਪਣੀ ਇਨੋਵਾ ਗੱਡੀ ਵਿਚ ਮੌਜੂਦਾ ਇਹਦੀ ਰਿਹਾਇਸ਼ ਕ੍ਰਿਸ਼ਨਾ ਨਗਰ ਲੁਧਿਆਣਾ ਨੂੰ ਜਾਣ ਲਈ, ਜਦ ਸਾਊਥ ਸਿਟੀ ਰੋਡ ਦੇ ਪੁਲ ਨੇੜੇ ਪੈਟਰੋਲ ਪੰਪ ਕੋਲ ਪੁੱਜਾ ਤਾਂ ਉਥੇ ਪੰਜਾਬ ਫੂਡ ਦਫ਼ਤਰ ਦੇ ਕੋਲ 2 ਬਾਈਕ ਸਵਾਰ ਬਦਮਾਸ਼ਾਂ ਨੇ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਉਸ ’ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੱਡੀ ਵਿਚ ਲੱਗੇ ਡੈਸ਼ ਬੋਰਡ ਕੈਮਰੇ ਮੁਤਾਬਿਕ ਇਹ ਘਟਨਾ ਸ਼ਾਮ ਠੀਕ 6.25 ਵਜੇ ਵਾਪਰੀ, ਗੋਲੀਆਂ ਲੱਗਣ ਨਾਲ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟ ਕੇ ਚਕਨਾਚੂਰ ਹੋ ਗਿਆ ਅਤੇ ਹਮਲਾਵਰਾਂ ਨੇ ਸਾਬਕਾ ਸਰਪੰਚ ’ਤੇ 10 ਰਾਊਂਡ ਚਲਾਏ, ਜਿਸ ਨਾਲ ਨਵਤੇਜ ਸਿੰਘ ਬੁਰੀ ਤਰ੍ਹਾਂ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕੁੱਝ ਸਥਾਨਕ ਲੋਕਾਂ ਨੇ ਇਨੋਵਾ ਗੱਡੀ ਵਿਚ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਨਵਤੇਜ ਸਿੰਘ ਉਰਫ਼ ਨੀਟੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਸੰਬੰਧੀ ਸਵਪਨ ਸ਼ਰਮਾ ਆਈ.ਪੀ.ਐਸ. ਪੁਲਿਸ ਕਮਿਸ਼ਨਰ ਲੁਧਿਆਣਾ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਦੋਹਾਂ ਪਰਿਵਾਰਾਂ ਦੀ ਜ਼ਮੀਨ ਇਕ ਦੂਸਰੇ ਦੀ ਜ਼ਮੀਨ ਦੇ ਨਾਲ ਲੱਗਦੀ ਹੈ, ਮ੍ਰਿਤਕ ਨਵਤੇਜ ਸਿੰਘ ਦੀ ਜ਼ਮੀਨ 35 ਏਕੜ ਹੈ ਅਤੇ ਚਚੇਰੇ ਭਰਾ ਦੀ ਜ਼ਮੀਨ 44 ਏਕੜ ਹੈ। ਜ਼ਮੀਨ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਲੋਕਲ ਅਦਾਲਤ ਅਤੇ ਹਾਈ ਕੋਰਟ ਵਿਚ ਸਿਵਲ ਕੇਸ ਵੀ ਚੱਲ ਰਿਹਾ ਹੈ, ਜਿਸ ਕਾਰਨ ਪਹਿਲਾਂ ਵੀ ਦੋਹਾਂ ਪਰਿਵਾਰਾਂ ਵਿਚ ਕਈ ਵਾਰ ਤਣਾਅ ਵਗ਼ੈਰਾ ਵੀ ਪੈਦਾ ਹੋ ਚੁੱਕਾ ਹੈ ਤੇ ਧਮਕੀਆਂ ਵਗ਼ੈਰਾ ਵੀ ਦਿੱਤੀਆਂ ਜਾਂਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਮਿਰਤਕ ਨਵਤੇਜ ਸਿੰਘ ਦੇ ਬੇਟੇ ਆਲਮਜੀਤ ਸਿੰਘ ਐਡਵੋਕੇਟ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਥਾਣਾ ਲਾਡੋਵਾਲ ਵਿਖੇ 7 ਦੋਸ਼ੀਆਂ ਅਤੇ 2 ਸ਼ੂਟਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਦੋਸ਼ੀ ਆਪਣੇ ਘਰਾਂ ’ਚੋਂ ਫ਼ਰਾਰ ਹੋਣ ਕਾਰਨ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ, ਪੁਲਿਸ ਵਲੋਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਸਿੰਮਕ, ਮਲਕਪੁਰ, ਝੱਮਟ ਅਗਲੀ ਖ਼ਬਰ ਆਪਣੀਆਂ ਗੱਡੀਆਂ ਖੜ੍ਹੀਆਂ, ਕਿਰਾਏ ਦੀਆਂ ਗੱਡੀਆਂ ’ਤੇ ਹਰ ਮਹੀਨੇ ਲੱਖਾਂ ਦਾ ਖਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।