14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਾਈਬਰ ਠੱਗਾਂ ਨੇ 99 ਲੱਖ ਦੀ ਮਾਰੀ ਠੱਗੀ

ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪ੍ਰੇਮ ਨਗਰ ਵਿਚ ਰਹਿਣ ਵਾਲੇ ਇਕ ਬਜ਼ੁਰਗ ਨੂੰ ਡਿਜੀਟਲ ਅਰੈਸਟ ਕਰਕੇ ਸਾਈਬਰ ਠੱਗਾਂ ਵਲੋਂ 99 ਲੱਖ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰੇਮ ਨਗਰ ਵਿਚ ਰਹਿਣ ਵਾਲਾ ਬਜ਼ੁਰਗ ਗੁਰਮੁਖ ਸਿੰਘ ਕੁੱਝ ਸਮਾਂ ਪਹਿਲਾਂ ਹੀ ਬੈਂਕ ਤੋਂ ਸੇਵਾ ਮੁਕਤ ਹੋਇਆ ਸੀ।

ਅਜੀਤ ਡੈਸਕ 15-11-2026
ਲੁਧਿਆਣਾ, 14 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪ੍ਰੇਮ ਨਗਰ ਵਿਚ ਰਹਿਣ ਵਾਲੇ ਇਕ ਬਜ਼ੁਰਗ ਨੂੰ ਡਿਜੀਟਲ ਅਰੈਸਟ ਕਰਕੇ ਸਾਈਬਰ ਠੱਗਾਂ ਵਲੋਂ 99 ਲੱਖ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰੇਮ ਨਗਰ ਵਿਚ ਰਹਿਣ ਵਾਲਾ ਬਜ਼ੁਰਗ ਗੁਰਮੁਖ ਸਿੰਘ ਕੁੱਝ ਸਮਾਂ ਪਹਿਲਾਂ ਹੀ ਬੈਂਕ ਤੋਂ ਸੇਵਾ ਮੁਕਤ ਹੋਇਆ ਸੀ। ਬੀਤੇ ਦਿਨ ਉਸ ਨੂੰ ਇਕ ਵਟਸਅੱਪ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਏ.ਟੀ.ਐਸ. ਪੂਨੇ ਦਾ ਉੱਚ ਅਧਿਕਾਰੀ ਵਿਕਰਮ ਦੱਸਿਆ। ਉਸ ਨੇ ਦੱਸਿਆ ਕਿ ਪੁਲਿਸ ਵਲੋਂ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਹਵਾਲੇ ਦਾ ਕਾਰੋਬਾਰ ਕਰਦੇ ਸਨ। ਪੁੱਛ ਪੜਤਾਲ ਦੌਰਾਨ ਇਹਨਾਂ ਕਾਬੂ ਕੀਤੇ ਗਏ ਵਿਅਕਤੀਆਂ ਵਲੋਂ ਉਸ ਦਾ ਨਾਮ ਵੀ ਹਵਾਲਾ ਕਾਰੋਬਾਰ ਵਿਚ ਸ਼ਾਮਿਲ ਹੋਣ ਬਾਰੇ ਦੱਸਿਆ ਗਿਆ ਹੈ, ਜਿਸ ਕਾਰਨ ਪੁਲਿਸ ਵਲੋਂ ਉਨ੍ਹਾਂ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ। ਇਹਨਾਂ ਕਥਿਤ ਦੋਸ਼ੀਆਂ ਨੇ ਬਜ਼ੁਰਗ ਨੂੰ ਕਈ ਵਾਰ ਨਕਲੀ ਅਦਾਲਤੀ ਕਾਰਵਾਈਆਂ ’ਚ ਪੇਸ਼ ਵੀ ਕਰਵਾਇਆ। ਇਹ ਅਧਿਕਾਰੀ ਲਗਾਤਾਰ ਵੀਡੀਓ ਕਾਲ ਕਰਦਾ ਰਿਹਾ ਤੇ ਬਜ਼ੁਰਗ ਨੂੰ ਇਸ ਸਬੰਧੀ ਆਪਣੀ ਕਿਸੇ ਵੀ ਪਰਿਵਾਰਿਕ ਮੈਂਬਰਾਂ ਨੂੰ ਨਾ ਦੱਸਣ ਬਾਰੇ ਕਿਹਾ। ਪੁਲਿਸ ਅਧਿਕਾਰੀ ਨੇ ਬਜ਼ੁਰਗ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਸ ਦੇ ਖਾਤੇ ਵਿਚ ਲੱਖਾਂ ਰੁਪਏ ਦੀ ਰਕਮ ਹੈ, ਜੋ ਕਿ ਹਵਾਲਾ ਰਾਹੀਂ ਤਬਦੀਲ ਕੀਤੀ ਗਈ ਹੈ ਪਰ ਕੁੱਝ ਸਮਾਂ ਬਜ਼ੁਰਗ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੇਣ ਉਪਰੰਤ ਇਸ ਅਧਿਕਾਰੀ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਉਹ ਉਸ ਨੂੰ ਇਸ ਮਾਮਲੇ ਵਿਚ ਬਚਾ ਸਕਦਾ ਹੈ। ਇਸ ਲਈ ਉਸ ਨੂੰ ਕੁੱਝ ਪੈਸੇ ਸਿਕਿਉਰਿਟੀ ਵਜੋਂ ਰੱਖਣੇ ਪੈਣਗੇ, ਘਬਰਾਹਟ ਵਿਚ ਆਏ ਬਜ਼ੁਰਗ ਨੇ ਉਨ੍ਹਾਂ ਨੂੰ ਖਾਤਿਆਂ ਦੇ ਨੰਬਰ ਦੇ ਦਿੱਤੇ ਤੇ ਇਹਨਾਂ ਸਾਈਬਰ ਠੱਗਾਂ ਵਲੋਂ ਬਜ਼ੁਰਗ ਨੂੰ ਡਰਾ ਧਮਕਾ ਕੇ ਉਸ ਦੇ ਖਾਤਿਆਂ ਵਿਚੋਂ 99 ਲੱਖ ਰੁਪਏ ਦੀ ਰਕਮ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕਰਵਾ ਲਈ। ਹਾਲਾਂਕਿ ਠੱਗਾਂ ਨੇ ਬਜ਼ੁਰਗ ਨੂੰ ਕਿਹਾ ਕਿ ਇਹ ਰਕਮ ਉਹ ਇਕ ਸਿਕਿਉਰਿਟੀ ਵਜੋਂ ਉਸ ਪਾਸੋਂ ਲੈ ਰਹੇ ਹਨ ਅਤੇ ਬਾਅਦ ਵਿਚ ਇਸ ਰਕਮ ਨੂੰ ਵਾਪਸ ਕਰ ਦੇਣਗੇ ਪਰ ਬਜ਼ੁਰਗ ਵਲੋਂ ਕਈ ਵਾਰ ਇਹਨਾਂ ਵਿਅਕਤੀਆਂ ਨੂੰ ਫ਼ੋਨ ਕੀਤਾ ਗਿਆ, ਪਰ ਉਸ ਦੇ ਪੈਸੇ ਵਾਪਸ ਨਹੀਂ ਆਏ। ਇਹਨਾਂ ਠੱਗਾਂ ਨੇ ਬਜ਼ੁਰਗ ਨੂੰ ਲਗਾਤਾਰ ਛੇ ਦਿਨ ਤੱਕ ਡਿਜੀਟਲ ਅਰੈਸਟ ਵਿਚ ਰੱਖਿਆ ਤੇ ਬਾਅਦ ਵਿਚ ਉਸ ਨੂੰ ਛੱਡਣ ਬਾਰੇ ਕਿਹਾ, ਜਦੋਂ ਬਜ਼ੁਰਗ ਨੇ ਇਹ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਵਲੋਂ ਇਸ ਮਾਮਲੇ ਵਿਚ ਹਾਲ ਦੀ ਘੜੀ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਰਦੀਆਂ ਵਿਚ ਬੱਚਿਆਂ ਦੀ ਸਿਹਤ ਪ੍ਰਤੀ ਛੋਟੀ ਜਿਹੀ ਲਾਪਰਵਾਹੀ ਪੈ ਸਕਦੀ ਹੈ ਭਾਰੀ - ਡਾ . ਕਿਰਨਜੋਤ ਕੌਰ ਅਗਲੀ ਖ਼ਬਰ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ’ ਚ ਪਤੀ ਗ੍ਰਿਫ਼ਤਾਰ , ਪੁੱਤਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।