ਜਸਟਿਸ ਦੀਪਕ ਸਿੱਬਲ ਨੇ ਜ਼ਿਲ੍ਹਾ ਅਦਾਲਤਾਂ ਵਿਚ ਨਿਆਇਕ ਕੰਪਲੈਕਸਾਂ ਅਤੇ ਨਵੀਆਂ ਲਿਫ਼ਟਾਂ ਦਾ ਕੀਤਾ ਉਦਘਾਟਨ
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਸੈਸ਼ਨ ਡਿਵੀਜ਼ਨ, ਲੁਧਿਆਣਾ ਦੇ ਪ੍ਰਸ਼ਾਸਕੀ ਜੱਜ, ਜਸਟਿਸ ਦੀਪਕ ਸਿੱਬਲ ਨੇ ਅੱਜ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ ਦੋ ਨਿਆਂਇਕ ਇਮਾਰਤਾਂ ਨੂੰ ਜੋੜਨ ਅਤੇ ਦੋ ਨਵੀਆਂ ਲਿਫ਼ਟਾਂ ਦਾ ਰਸਮੀ ਉਦਘਾਟਨ ਕੀਤਾ। ਨਿਆਂਇਕ ਇਮਾਰਤਾਂ ਵਿਚਕਾਰ ਨਵੀਂ ਬਣੀ ਸੰਪਰਕ ਅਤੇ ਲਿਫ਼ਟਾਂ ਨਾਲ ਵਕੀਲਾਂ ਅਤੇ ਆਮ ਲੋਕਾਂ ਨੂੰ ਸਹੂਲਤ ਮਿਲੇਗੀ।
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਸੈਸ਼ਨ ਡਿਵੀਜ਼ਨ, ਲੁਧਿਆਣਾ ਦੇ ਪ੍ਰਸ਼ਾਸਕੀ ਜੱਜ, ਜਸਟਿਸ ਦੀਪਕ ਸਿੱਬਲ ਨੇ ਅੱਜ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ ਦੋ ਨਿਆਂਇਕ ਇਮਾਰਤਾਂ ਨੂੰ ਜੋੜਨ ਅਤੇ ਦੋ ਨਵੀਆਂ ਲਿਫ਼ਟਾਂ ਦਾ ਰਸਮੀ ਉਦਘਾਟਨ ਕੀਤਾ। ਨਿਆਂਇਕ ਇਮਾਰਤਾਂ ਵਿਚਕਾਰ ਨਵੀਂ ਬਣੀ ਸੰਪਰਕ ਅਤੇ ਲਿਫ਼ਟਾਂ ਨਾਲ ਵਕੀਲਾਂ ਅਤੇ ਆਮ ਲੋਕਾਂ ਨੂੰ ਸਹੂਲਤ ਮਿਲੇਗੀ। ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਿਨ ਸੱਗੜ, ਉਪ-ਪ੍ਰਧਾਨ ਅਨਿਲ ਸੱਗੜ ਸਕੱਤਰ ਮਨਿੰਦਰ ਹੀਰ, ਸੀ.ਜੇ.ਐਮ. ਪਵਲੀਨ ਸਿੰਘ ਅਤੇ ਹੋਰ ਵਕੀਲਾਂ ਅਤੇ ਨਿਆਇਕ ਅਧਿਕਾਰੀਆਂ ਨੇ ਮਾਨਯੋਗ ਜੱਜ ਦਾ ਅਦਾਲਤੀ ਕੰਪਲੈਕਸ ਵਿਚ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਵਧੀਕ ਸੈਸ਼ਨ ਜੱਜ (ਏ.ਡੀ.ਜੇ.) ਸਾਰੂ ਮਹਿਤਾ ਕੌਸ਼ਿਕ, ਏ.ਡੀ.ਜੇ. ਡਾ. ਰਜਨੀਸ਼, ਏ.ਡੀ.ਜੇ. ਬਰਿੰਦਰ ਸਿੰਘ ਰਮਨਾ ਅਤੇ ਏ.ਡੀ.ਜੇ. ਯੁਕਤੀ ਗੋਇਲ, ਏ.ਡੀ.ਜੇ. ਪ੍ਰੀਤੀ ਸੁਖੀਜਾ ਸਮੇਤ ਹੋਰ ਨਿਆਂਇਕ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਇਹ ਲਿਫ਼ਟਾਂ ਦਾ ਮੁੱਦਾ ਉੱਚ ਨਿਆਇਕ ਅਧਿਕਾਰੀਆਂ ਸਾਹਮਣੇ ਰੱਖਣ ਵਾਲੇ ਐਡਵੋਕੇਟ ਹਰਜੋਤ ਸਿੰਘ ਹਰੀਕੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਬਾਅਦ ਵਿਚ ਜਸਟਿਸ ਸਿੱਬਲ ਨੇ ਬਾਰ ਦੇ ਮੈਂਬਰਾਂ ਦੇ ਨਾਲ-ਨਾਲ ਲੁਧਿਆਣਾ ਸ਼ਹਿਰ ਅਤੇ ਖੰਨਾ, ਜਗਰਾਉਂ ਅਤੇ ਪਾਇਲ ਦੇ ਸਬ-ਡਵੀਜ਼ਨਾਂ ਵਿਚ ਤਾਇਨਾਤ ਨਿਆਂਇਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।