ਸ਼ਕਤੀ ਸਕੂਲ ਸਾਹਨੇਵਾਲ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ
ਸਾਹਨੇਵਾਲ, 6 ਨਵੰਬਰ (ਹਨੀ ਚਾਠਲੀ)- ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਮੂਹ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿਚ ਬੱਚਿਆਂ ਦੁਆਰਾ ਦੀਵੇ ਸਜਾਉਣ, ਕਾਰਡ ਬਣਾਉਣ, ਪੋਸਟਰ ਬਣਾਉਣਾ ਅਤੇ ਰੰਗੋਲੀ ਬਣਾਉਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।
ਅਜੀਤ ਡੈਸਕ
07-11-2026