07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿਧਾਇਕ ਸੰਗੋਵਾਲ ਦੀ ਅਗਵਾਈ ਹੇਠ ਸਖ਼ੀਆਂ ਦੇ ਸਨਮਾਨ ਸੰਬੰਧੀ ਸਮਾਗਮ ਕਰਵਾਇਆ ਕਿਹਾ, ਹਲਕਾ ਗਿੱਲ ਦੀਆਂ ਕਰੀਬ 90 ਹਜ਼ਾਰ ਮਹਿਲਾਵਾਂ ਨੂੰ ਮਿਲ ਰਿਹਾ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ

ਡੇਹਲੋਂ, 6 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਵਿਧਾਨ ਸਭਾ ਹਲਕਾ ਗਿੱਲ ਅੰਦਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸਖ਼ੀਆਂ ਨੂੰ ਸਨਮਾਨ ਕਰਨ ਸੰਬੰਧੀ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਗਿੱਲ ਨਾਲ ਸੰਬੰਧਿਤ 1500 ਦੇ ਕਰੀਬ ਸਖ਼ੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਪੁੱਜੀਆਂ ਸਖ਼ੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾ ਨੂੰ ਨੇਪਰੇ ਚਾੜ੍ਹਨ ਵਿਚ ਸਮੂਹ ਸਖ਼ੀਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਮਹਿਲਾਵਾਂ ਦੇ ਫਾਰਮ ਘਰ-ਘਰ ਜਾ ਕੇ ਭਰੇ ਗਏ।

ਅਜੀਤ ਡੈਸਕ 07-11-2026
ਡੇਹਲੋਂ, 6 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਵਿਧਾਨ ਸਭਾ ਹਲਕਾ ਗਿੱਲ ਅੰਦਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸਖ਼ੀਆਂ ਨੂੰ ਸਨਮਾਨ ਕਰਨ ਸੰਬੰਧੀ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਹਲਕਾ ਗਿੱਲ ਨਾਲ ਸੰਬੰਧਿਤ 1500 ਦੇ ਕਰੀਬ ਸਖ਼ੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਪੁੱਜੀਆਂ ਸਖ਼ੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾ ਨੂੰ ਨੇਪਰੇ ਚਾੜ੍ਹਨ ਵਿਚ ਸਮੂਹ ਸਖ਼ੀਆਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਮਹਿਲਾਵਾਂ ਦੇ ਫਾਰਮ ਘਰ-ਘਰ ਜਾ ਕੇ ਭਰੇ ਗਏ। ਵਿਧਾਇਕ ਸੰਗੋਵਾਲ ਨੇ ਸਮਾਗਮ ਦੌਰਾਨ ਸਖ਼ੀਆਂ ਦਾ ਇਸ ਯੋਜਨਾ ਲਈ ਕੀਤੇ ਅਥਾਹ ਕਾਰਜਾਂ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਸਖ਼ੀਆਂ ਦੀਆਂ ਸਮੱਸਿਆਵਾਂ, ਸੁਝਾਅ ਤੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸ ਮੌਕੇ ਮੌਜੂਦ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਦੇ ਮਾਣ-ਸਨਮਾਨ, ਹੱਕਾਂ ਤੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਵਲੋਂ ਔਰਤਾਂ ਨੂੰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰਯੋਗ ਜਿਨ੍ਹਾਂ ਦੇ ਰੂਪ ਵਿਚ ਦਿੱਤਾ ਜਾ ਰਿਹਾ ਮਾਣ-ਸਨਮਾਨ ਤੇ ਅਹਿਮੀਅਤ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਤੇ ਖ਼ੁਸ਼ਹਾਲੀ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਤੋਂ ਬਿਨਾਂ ਸੰਭਵ ਨਹੀਂ ਹੈ। ਔਰਤ ਸਿਰਫ਼ ਪਰਿਵਾਰ ਦੀ ਨੀਂਹ ਹੀ ਨਹੀਂ, ਸਗੋਂ ਸਮਾਜ ਤੇ ਦੇਸ਼ ਦੇ ਨਿਰਮਾਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਸਖੀ ਸ਼ਕਤੀ ਵਰਗੀਆਂ ਮੀਟਿੰਗਾਂ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਇਕ ਅਜਿਹਾ ਮੰਚ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਵਿਚਾਰ ਰੱਖ ਸਕਣ ਅਤੇ ਆਪਣੀਆਂ ਮੁਸ਼ਕਲਾਂ ਤੇ ਸੁਝਾਅ ਸਿੱਧੇ ਤੌਰ ’ਤੇ ਸਾਂਝੇ ਕਰ ਸਕਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਵਾਜ਼ ਨੂੰ ਸੁਣਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਗਿੱਲ ਦੀਆਂ ਮਹਿਲਾਵਾਂ ਵਲੋਂ ਦਿਖਾਇਆ ਗਿਆ ਉਤਸ਼ਾਹ ਅਤੇ ਪਾਰਟੀ ਪ੍ਰਤੀ ਵਿਸ਼ਵਾਸ ਉਨ੍ਹਾਂ ਲਈ ਹੌਸਲੇ ਵਾਲੀ ਗੱਲ ਹੈ, ਜਿਸ ਸਦਕਾ ਹਲਕਾ ਗਿੱਲ ਵਿੱਚ ਤਕਰੀਬਨ 90 ਹਜ਼ਾਰ ਮਹਿਲਾਵਾਂ ਨੂੰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਸਖ਼ੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਗਤੀਵਿਧੀਆਂ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੰਮਟ, ਸਰਪੰਚ ਸੁਖਵਿੰਦਰ ਕੌਰ ਬਾਵਾ, ਕੁਲਦੀਪ ਕੁਮਾਰ ਬਾਵਾ, ਹੈਰੀ ਸਰਪੰਚ, ਰਮਾ ਸਰਮਾ, ਆਰਤੀ ਸ਼ਰਮਾ, ਮੀਨਾਕਸ਼ੀ, ਜਸਵਿੰਦਰ ਰੂਬੀ, ਪ੍ਰੇਮਿਕਾ ਭੰਡਾਰੀ, ਹਰਪ੍ਰੀਤ ਕੌਰ, ਪਰਮਿੰਦਰ ਸਿੰਘ ਸਰਪੰਚ ਲਲਤੋਂ ਕਲਾਂ, ਦਿਲਰਾਜ ਸਿੰਘ ਲਲਤੋਂ ਖ਼ੁਰਦ, ਸ਼ਰਨਜੀਤ ਸਿੰਘ ਝਾਂਡੇ, ਮਨਮੋਹਨ ਸਿੰਘ ਹੁਸੈਨਪੁਰਾ, ਆਤਮਾ ਸਿੰਘ ਠੱਕਰਵਾਲ, ਜੋਗਿੰਦਰ ਸਿੰਘ ਗੁਰੂ ਨਾਨਕ ਨਗਰ, ਇਕਬਾਲ ਸਿੰਘ ਸੰਗੋਵਾਲ, ਨਿਖਿਲ ਸ਼ਰਮਾ ਨਿਊ ਰਾਜਗੁਰੂ ਨਗਰ, ਗੁਰਵਿੰਦਰ ਮਲਕਪੁਰ ਬੇਟ ਸਮੇਤ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਵਰਕਰ ਅਤੇ ਸਖ਼ੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਖੇ ਰਾਸ਼ਟਰੀ ਉਦਮਤਾ ਦਿਵਸ ਮਨਾਇਆ ਅਗਲੀ ਖ਼ਬਰ ਜਬਰ ਸਿੰਘ ਯੂ. ਐੱਸ. ਏ. ਦੇ ਪਰਿਵਾਰ ਨੇ 500 ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ ਕੰਬਲ ਵੰਡੇ ਧੂਲਕੋਟ ਦੇ ਗੰਦੇ ਪਾਣੀ ਦੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।