ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਕਰਨ ਫੈਲੀ ਦਹਿਸ਼ਤ
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਅਧੀਨ ਆਉਂਦੇ ਇਲਾਕੇ ਗਗਨਦੀਪ ਕਾਲੋਨੀ ਭੱਟੀਆਂ ਰਹਿੰਦੇ ਨੌਜਵਾਨ ਵਲੋਂ ਦੋਸਤਾਂ ਨੂੰ ਮਿਲਣ ਤੋਂ ਮਨਾ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਨੌਜਵਾਨਾਂ ਨੇ ਉਸਦੇ ਘਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸਾਗਰ ਨੇ ਦੱਸਿਆ ਕਿ ਉਸਦੇ ਮੋਬਾਈਲ ‘ਤੇ ਮੁਲਜ਼ਮ ਰੌਬਿਨ ਨੇ ਫ਼ੋਨ ਕਰਕੇ ਡਰੀਮ ਸਿਟੀ ਭੱਟੀਆਂ ਮਿਲਣ ਲਈ ਵਾਰ-ਵਾਰ ਫ਼ੋਨ ਕੀਤੇ।
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਅਧੀਨ ਆਉਂਦੇ ਇਲਾਕੇ ਗਗਨਦੀਪ ਕਾਲੋਨੀ ਭੱਟੀਆਂ ਰਹਿੰਦੇ ਨੌਜਵਾਨ ਵਲੋਂ ਦੋਸਤਾਂ ਨੂੰ ਮਿਲਣ ਤੋਂ ਮਨਾ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਨੌਜਵਾਨਾਂ ਨੇ ਉਸਦੇ ਘਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸਾਗਰ ਨੇ ਦੱਸਿਆ ਕਿ ਉਸਦੇ ਮੋਬਾਈਲ ‘ਤੇ ਮੁਲਜ਼ਮ ਰੌਬਿਨ ਨੇ ਫ਼ੋਨ ਕਰਕੇ ਡਰੀਮ ਸਿਟੀ ਭੱਟੀਆਂ ਮਿਲਣ ਲਈ ਵਾਰ-ਵਾਰ ਫ਼ੋਨ ਕੀਤੇ। ਜਦੋਂ ਉਸਨੇ ਇਸ ਸਬੰਧੀ ਆਪਣੇ ਚਾਚਾ ਨਿਤਿਨ ਚੰਦਰ ਬੋਸ ਨੂੰ ਦੱਸਿਆ ਤਾਂ ਉਨ੍ਹਾਂ ਦੇ ਕਹਿਣ ‘ਤੇ ਉਸਨੇ ਫ਼ੋਨ ਬੰਦ ਕਰ ਦਿੱਤਾ। ਉਸ ਦੱਸਿਆ ਕਿ ਜਦੋਂ ਉਹ ਪਰਿਵਾਰ ਨਾਲ ਘਰ ਸੁੱਤਾ ਹੋਇਆ ਸੀ ਤਾਂ ਰੌਬਿਨ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਗਲੀ ਵਿਚ ਆਇਆ ਅਤੇ ਉਸ ਨੂੰ ਬਾਹਰ ਆਉਣ ਲਈ ਆਵਾਜ਼ਾਂ ਲਗਾਉਣ ਲੱਗਾ। ਜਦੋਂ ਆਵਾਜ਼ਾਂ ਸੁਣ ਕੇ ਉਹ ਬਾਲਕੋਨੀ ਵਿਚ ਗਿਆ ਤਾਂ ਰੌਬਿਨ ਨੇ ਹੇਠਾਂ ਗੱਲ ਕਰਨ ਲਈ ਬੁਲਾਇਆ, ਪਰ ਉਸਨੇ ਮਨਾਂ ਕਰ ਦਿੱਤਾ। ਭੜਕੇ ਮੁਲਜ਼ਮਾਂ ਨੇ ਉਸਦੇ ਘਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਰੌਬਿਨ, ਯਸ਼ੂ, ਐਸਕੋਬਾਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।