24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਟੁੱਟੀ ਪਾਈਪਲਾਈਨ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਕੌਂਸਲਰ ਪਤੀ ਬੋਪਾਰਾਏ ਨੇ ਲਿਆ ਜਾਇਜ਼ਾ

ਢੰਡਾਰੀ ਕਲਾਂ/ਲੁਧਿਆਣਾ, 23 ਸਤੰਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਖ਼ੁਰਦ ਵਾਰਡ ਨੰਬਰ 25 ਅਧੀਨ ਆਉਂਦੀ ਭਰਗੋ ਰੋਡ ਤੋਂ ਸ਼ਮਸ਼ਾਨਘਾਟ ਜਾਣ ਵਾਲੀ ਸੜਕ ‘ਤੇ ਵਾਟਰ ਸਪਲਾਈ ਦੀ ਪਾਈਪਲਾਈਨ ਟੁੱਟ ਗਈ ਸੀ, ਜਿਸ ਕਾਰਨ ਉਥੇ ਜਮ੍ਹਾ ਹੋ ਰਹੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੌਂਸਲਰ ਪਤੀ ਤੇ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਵਲੋਂ ਇਹ ਮਾਮਲਾ ਨਗਰ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ।

ਅਜੀਤ ਡੈਸਕ 24-09-2026
ਢੰਡਾਰੀ ਕਲਾਂ/ਲੁਧਿਆਣਾ, 23 ਸਤੰਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਖ਼ੁਰਦ ਵਾਰਡ ਨੰਬਰ 25 ਅਧੀਨ ਆਉਂਦੀ ਭਰਗੋ ਰੋਡ ਤੋਂ ਸ਼ਮਸ਼ਾਨਘਾਟ ਜਾਣ ਵਾਲੀ ਸੜਕ ‘ਤੇ ਵਾਟਰ ਸਪਲਾਈ ਦੀ ਪਾਈਪਲਾਈਨ ਟੁੱਟ ਗਈ ਸੀ, ਜਿਸ ਕਾਰਨ ਉਥੇ ਜਮ੍ਹਾ ਹੋ ਰਹੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੌਂਸਲਰ ਪਤੀ ਤੇ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਵਲੋਂ ਇਹ ਮਾਮਲਾ ਨਗਰ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਨਗਰ ਨਿਗਮ ਦੀ ਟੀਮ ਨੇ ਤੁਰੰਤ ਭਰਗੋ ਰੋਡ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਤੇ ਟੁੱਟੀ ਪਾਈਪਲਾਈਨ ਦਾ ਕੰਮ ਸ਼ੁਰੂ ਕੀਤਾ। ਸਮਾਜ ਸੇਵਕ ਬੋਪਾਰਾਏ ਨੇ ਟੁੱਟੀ ਪਾਈਪਲਾਈਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਾਈਪਲਾਈਨ ਟੁੱਟਣ ਕਾਰਨ ਉਥੇ ਲਗਾਤਾਰ ਪਾਣੀ ਜਮ੍ਹਾ ਹੋ ਰਿਹਾ ਸੀ, ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪਾਈਪਲਾਈਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ। ਬੋਪਾਰਾਏ ਨੇ ਦੱਸਿਆ ਕਿ ਵਾਰਡ ਨੰਬਰ 25 ਵਿਚ ਅਨੇਕਾਂ ਵਿਕਾਸ ਦੇ ਕੰਮ ਚੱਲ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 25 ਸਿਰਫ਼ ਉਨ੍ਹਾਂ ਦਾ ਵਾਰਡ ਹੀ ਨਹੀਂ, ਬਲਕਿ ਉਨ੍ਹਾਂ ਦਾ ਪਰਿਵਾਰ ਹੈ, ਜੇਕਰ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾ ਸਕੇ।
ਪਿਛਲੀ ਖ਼ਬਰ ਰੂਹਾਨੀ ਪ੍ਰੇਮ ਦੀ ਪ੍ਰਾਪਤੀ ਸਦਕਾ ਮਨੁੱਖ ਆਪਣਾ ਜੀਵਨ ਸਫਲ ਕਰਨ ਦੇ ਸਮਰੱਥ - ਭਾਈ ਮਨਜੀਤ ਸਿੰਘ ਪਠਾਨਕੋਟ ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਦਾ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।