ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਗੁਰਦੇ ਅਤੇ ਗੁਪਤ ਸਮੱਸਿਆਵਾਂ ਸੰਬੰਧੀ ਵਿਸ਼ੇਸ਼ ਚੈੱਕਅਪ ਕੈਂਪ ਅੱਜ
ਆਲਮਗੀਰ, 17 ਸਤੰਬਰ (ਜਰਨੈਲ ਸਿੰਘ ਪੱਟੀ)-ਗੁਰਦੇ, ਪਿਸ਼ਾਬ ਅਤੇ ਗੁਪਤ ਅੰਗਾਂ ਨਾਲ ਸਬੰਧਿਤ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮੇਂ ਸਿਰ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਲਈ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼-ਪ੍ਰੋਲਾਈਫ ਹਸਪਤਾਲ ਵਿਖੇ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10. 00 ਵਜੇ ਤੋਂ ਦੁਪਹਿਰ 2.
ਆਲਮਗੀਰ, 17 ਸਤੰਬਰ (ਜਰਨੈਲ ਸਿੰਘ ਪੱਟੀ)-ਗੁਰਦੇ, ਪਿਸ਼ਾਬ ਅਤੇ ਗੁਪਤ ਅੰਗਾਂ ਨਾਲ ਸਬੰਧਿਤ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮੇਂ ਸਿਰ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਲਈ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼-ਪ੍ਰੋਲਾਈਫ ਹਸਪਤਾਲ ਵਿਖੇ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਵਿਸ਼ੇਸ਼ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਯੂਰੋਲੋਜੀ ਅਤੇ ਨੇਫਰੋਲੋਜੀ ਵਿਭਾਗ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਨੂੰ ਬਿਮਾਰੀ ਅਨੁਸਾਰ ਉਚਿੱਤ ਡਾਕਟਰੀ ਸਲਾਹ ਦਿੱਤੀ ਜਾਵੇਗੀ। ਖ਼ਾਸ ਤੌਰ ’ਤੇ ਗੁਰਦੇ ਦੀ ਪਥਰੀ, ਪਿਸ਼ਾਬ ਨਾਲ ਸਬੰਧਿਤ ਸਮੱਸਿਆਵਾਂ, ਪ੍ਰੋਸਟੇਟ ਦੀ ਸਮੱਸਿਆ, ਪਿਸ਼ਾਬ ਕਰਨ ਵਿਚ ਦਿੱਕਤ, ਪਿਸ਼ਾਬ ਦੀ ਧਾਰ ਕਮਜ਼ੋਰ ਹੋਣਾ, ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਵਿਚ ਜਲ਼ਨ ਜਾਂ ਖ਼ੂਨ ਆਉਣਾ ਆਦਿ ਸਮੱਸਿਆਵਾਂ ਵਾਲੇ ਮਰੀਜ਼ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਕੈਂਪ ਦੌਰਾਨ ਡਾ. ਵਰੁਣ ਮਿੱਤਲ ਸੀਨੀਅਰ ਕੰਸਲਟੈਂਟ ਐਡਵਾਂਸਡ ਯੂਰੋਲੋਜਿਸਟ ਮਰੀਜ਼ਾਂ ਦੀ ਜਾਂਚ ਕਰਨਗੇ। ਯੂਰੋਲੋਜੀ, ਕਿਡਨੀ ਸਟੋਨ ਅਤੇ ਕਿਡਨੀ ਟਰਾਂਸਪਲਾਂਟ ਨਾਲ ਸਬੰਧਿਤ ਮਰੀਜ਼ਾਂ ਨੂੰ ਮਾਹਿਰ ਸਲਾਹ ਦੇਣਗੇ। ਇਸ ਤੋਂ ਇਲਾਵਾ ਡਾ. ਦੀਪਾਲੀ ਕੌਸ਼ਲ ਕੰਸਲਟੈਂਟ ਨੇਫਰੋਲੋਜੀ ਐਂਡ ਟਰਾਂਸਪਲਾਂਟ ਫਿਜ਼ੀਸ਼ੀਅਨ ਗੁਰਦੇ ਦੀ ਕਾਰਗੁਜ਼ਾਰੀ, ਕਿਡਨੀ ਦੀਆਂ ਬਿਮਾਰੀਆਂ, ਕਿਡਨੀ ਫ਼ੇਲ੍ਹ ਹੋਣ ਅਤੇ ਕਿਡਨੀ ਟਰਾਂਸਪਲਾਂਟ ਨਾਲ ਸਬੰਧਿਤ ਮਰੀਜ਼ਾਂ ਦੀ ਜਾਂਚ ਅਤੇ ਸਲਾਹ ਦੇਣਗੇ। ਹਸਪਤਾਲ ਪ੍ਰਬੰਧਨ ਅਨੁਸਾਰ ਗੁਰਦੇ ਦੀਆਂ ਬਿਮਾਰੀਆਂ ਕਈ ਵਾਰ ਸ਼ੁਰੂਆਤੀ ਪੜਾਅ ’ਤੇ ਸਪਸ਼ਟ ਲੱਛਣ ਨਹੀਂ ਦਿੰਦੀਆਂ। ਪਿਸ਼ਾਬ ਵਿਚ ਤਬਦੀਲੀ, ਸਰੀਰ ਵਿਚ ਸੋਜ, ਕਮਰ ਜਾਂ ਪਾਸੇ ਦਰਦ, ਪਿਸ਼ਾਬ ਕਰਨ ਵਿਚ ਮੁਸ਼ਕਲ ਜਾਂ ਬਾਰ-ਬਾਰ ਪਿਸ਼ਾਬ ਆਉਣਾ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਅਤੇ ਸਲਾਹ ਦੇ ਨਾਲ-ਨਾਲ ਡਾਕਟਰਾਂ ਵਲੋਂ ਲਿਖੇ ਗਏ ਲੈਬ ਟੈੱਸਟਾਂ ’ਤੇ 15 ਫ਼ੀਸਦੀ ਤੱਕ ਦੀ ਵਿਸ਼ੇਸ਼ ਛੂਟ ਵੀ ਦਿੱਤੀ ਜਾਵੇਗੀ।