17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੇਕਰੀਆਂ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਇਕਾਈਆਂ ਵਿਚ ਵਰਤੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਬਣੇ ਸੈਂਪਲਿੰਗ ਮੁਹਿੰਮ ਦਾ ਹਿੱਸਾ ਲੋਕਾਂ ਨੂੰ ਇਹ ਭਰੋਸਾ ਮਿਲਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਖ਼ਰੀਦੀ ਜਾ ਰਹੀ ਵਸਤੂ ਸਿਹਤ ਦੇ ਮਾਪਦੰਡਾਂ ਅਨੁਸਾਰ ਹੈ

ਇਯਾਲੀ/ਥਰੀਕੇ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਠਿਆਈਆਂ, ਬੇਕਰੀ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਤੇਜ਼ੀ ਨਾਲ ਵਧਣ ਲੱਗੀ ਹੈ। ਅਜਿਹੇ ਸਮੇਂ ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ ਨੂੰ ਰੋਕਣ ਲਈ ਸੈਂਪਲਿੰਗ ਮੁਹਿੰਮ ਚਲਾਉਣਾ ਜਿੱਥੇ ਜ਼ਰੂਰੀ ਹੈ, ਉੱਥੇ ਇਨ੍ਹਾਂ ਖਾਣ ਵਾਲੀਆਂ ਵਸਤਾਂ ਨੂੰ ਤਿਆਰ ਕਰਨ ਲਈ ਵਰਤੇ ਜਾ ਰਹੇ ਪਾਣੀ ਦੀ ਜਾਂਚ ਨੂੰ ਵੀ ਪਹਿਲ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਵਿਚ ਪ੍ਰੋਫੈਸਰ ਜਗਪਾਲ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ - ਬੈਨੀਪਾਲ 17-09-2026
ਇਯਾਲੀ/ਥਰੀਕੇ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਠਿਆਈਆਂ, ਬੇਕਰੀ ਉਤਪਾਦਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਤੇਜ਼ੀ ਨਾਲ ਵਧਣ ਲੱਗੀ ਹੈ। ਅਜਿਹੇ ਸਮੇਂ ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ ਨੂੰ ਰੋਕਣ ਲਈ ਸੈਂਪਲਿੰਗ ਮੁਹਿੰਮ ਚਲਾਉਣਾ ਜਿੱਥੇ ਜ਼ਰੂਰੀ ਹੈ, ਉੱਥੇ ਇਨ੍ਹਾਂ ਖਾਣ ਵਾਲੀਆਂ ਵਸਤਾਂ ਨੂੰ ਤਿਆਰ ਕਰਨ ਲਈ ਵਰਤੇ ਜਾ ਰਹੇ ਪਾਣੀ ਦੀ ਜਾਂਚ ਨੂੰ ਵੀ ਪਹਿਲ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਮਠਿਆਈਆਂ, ਬੇਕਰੀ ਉਤਪਾਦ, ਨਮਕੀਨ, ਬਿਸਕੁਟ, ਕੇਕ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਚੱਲ ਰਹੀਆਂ ਹਨ। ਇਨ੍ਹਾਂ ਉਤਪਾਦਾਂ ਦੀ ਤਿਆਰੀ ਵਿਚ ਪਾਣੀ ਦੀ ਵਰਤੋਂ ਕਈ ਪੜਾਵਾਂ ’ਤੇ ਹੁੰਦੀ ਹੈ। ਅਜਿਹੇ ਵਿਚ ਸਵਾਲ ਇਹ ਹੈ ਕਿ ਜੇਕਰ ਤਿਆਰ ਉਤਪਾਦ ਦੀ ਗੁਣਵੱਤਾ ਜਾਂਚੀ ਜਾ ਰਹੀ ਹੈ ਤਾਂ ਉਸ ਉਤਪਾਦ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਕਿਉਂ ਨਾ ਜਾਂਚੀ ਜਾਵੇ ? ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ਸਿਰਫ਼ ਦੁਕਾਨ ਦੀ ਸੈੱਲਫ਼ ’ਤੇ ਪਏ ਤਿਆਰ ਉਤਪਾਦ ਨਾਲ ਨਹੀਂ ਜੁੜੀ ਹੁੰਦੀ। ਉਤਪਾਦ ਤਿਆਰ ਹੋਣ ਤੋਂ ਪਹਿਲਾਂ ਕੱਚੇ ਮਾਲ, ਪਾਣੀ, ਬਰਤਨਾਂ ਅਤੇ ਉਤਪਾਦਨ ਸਥਾਨ ਦੀ ਸਫ਼ਾਈ ਸਮੇਤ ਕਈ ਪੜਾਵਾਂ ਵਿਚੋਂ ਲੰਘਦਾ ਹੈ। ਇਸ ਲਈ ਜੇਕਰ ਕਿਸੇ ਇਕਾਈ ਵਿਚ ਵਰਤਿਆ ਜਾਣ ਵਾਲਾ ਪਾਣੀ ਗੁਣਵੱਤਾ ਦੇ ਮਾਪਦੰਡਾਂ ’ਤੇ ਪੂਰਾ ਨਹੀਂ ਉਤਰਦਾ ਤਾਂ ਇਸ ਦਾ ਅਸਰ ਤਿਆਰ ਹੋਣ ਵਾਲੀਆਂ ਵਸਤਾਂ ’ਤੇ ਵੀ ਪੈ ਸਕਦਾ ਹੈ। ਇਸ ਲਈ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਸੈਂਪਲਿੰਗ ਮੁਹਿੰਮ ਨੂੰ ਸਿਰਫ਼ ਮਠਿਆਈਆਂ ਜਾਂ ਬੇਕਰੀ ਉਤਪਾਦਾਂ ਦੇ ਸੈਂਪਲ ਲੈਣ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਉਤਪਾਦਨ ਇਕਾਈ ਵਿਚ ਵਰਤੇ ਜਾ ਰਹੇ ਪਾਣੀ ਦੇ ਸੈਂਪਲ ਵੀ ਲਏ ਜਾਣ। ਇਸ ਮਾਮਲੇ ਵਿਚ ਸਿਹਤ ਵਿਭਾਗ ਦੀ ਜਵਾਬਦੇਹੀ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸ਼ਹਿਰ ਵਿਚ ਖਾਣ-ਪੀਣ ਵਾਲੇ ਪਦਾਰਥ ਤਿਆਰ ਕਰਨ ਵਾਲੀਆਂ ਕਿੰਨੀਆਂ ਇਕਾਈਆਂ ਵਿਚ ਪਾਣੀ ਦੀ ਜਾਂਚ ਕੀਤੀ ਗਈ ਹੈ ? ਪਾਣੀ ਦੇ ਸੈਂਪਲਾਂ ਦੀ ਜਾਂਚ ਕਿੰਨੀ ਨਿਯਮਤ ਹੈ ? ਜਿਨ੍ਹਾਂ ਇਕਾਈਆਂ ਵਿਚ ਪਾਣੀ ਦੀ ਗੁਣਵੱਤਾ ਸਬੰਧੀ ਕੋਈ ਖ਼ਾਮੀ ਸਾਹਮਣੇ ਆਉਂਦੀ ਹੈ, ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ? ਇਹ ਸਾਰੇ ਸਵਾਲ ਲੋਕਾਂ ਦੇ ਜਹਿਨ ਵਿਚ ਆਉਣੇ ਚਾਹੀਦੇ ਹਨ। ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵਿਚ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਨਹੀਂ, ਸਗੋਂ ਸਾਲ ਭਰ ਅਚਾਨਕ ਜਾਂਚਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਜਾਂਚ ਦੌਰਾਨ ਤਿਆਰ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਲੈਣ ਦੇ ਨਾਲ ਪਾਣੀ, ਕੱਚਾ ਮਾਲ, ਸਫ਼ਾਈ ਪ੍ਰਬੰਧ, ਬਰਤਨ ਅਤੇ ਉਤਪਾਦਨ ਸਥਾਨ ਦੀ ਸਥਿਤੀ ਵੀ ਜਾਂਚੀ ਜਾਵੇ। ਇਸ ਨਾਲ ਨਾ ਸਿਰਫ਼ ਮਿਲਾਵਟ ਖੋਰੀ ’ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ, ਸਗੋਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਨੂੰ ਵੀ ਸਫ਼ਾਈ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਨਾ ਕਰਨ ਲਈ ਮਜਬੂਰ ਹੋਣਾ ਪਵੇਗਾ। ਅਜਿਹੇ ਵਿਚ ਲੋਕਾਂ ਨੂੰ ਇਹ ਭਰੋਸਾ ਮਿਲਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਖ਼ਰੀਦੀ ਜਾ ਰਹੀ ਵਸਤੂ ਸਿਰਫ਼ ਮਿਲਾਵਟ ਤੋਂ ਮੁਕਤ ਹੀ ਨਹੀਂ, ਸਗੋਂ ਉਸ ਨੂੰ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਵੀ ਸਿਹਤ ਦੇ ਮਾਪਦੰਡਾਂ ਅਨੁਸਾਰ ਹੈ। ਹੁਣ ਲੋੜ ਸਿਰਫ਼ ਸੈਂਪਲਾਂ ਦੀ ਗਿਣਤੀ ਵਧਾਉਣ ਦੀ ਨਹੀਂ, ਸਗੋਂ ਸੈਂਪਲਿੰਗ ਦਾ ਘੇਰਾ ਵਧਾਉਣ ਦੀ ਹੈ। ਜੇਕਰ ਸਿਹਤ ਵਿਭਾਗ ਇਹ ਕਦਮ ਚੁੱਕਦਾ ਹੈ ਤਾਂ ਤਿਉਹਾਰਾਂ ਦੇ ਸੀਜ਼ਨ ਵਿਚ ਸੁਰੱਖਿਅਤ ਖ਼ੁਰਾਕ ਮੁਹੱਈਆ ਕਰਵਾਉਣ ਵੱਲ ਇਹ ਇਕ ਅਹਿਮ ਕਦਮ ਸਾਬਤ ਹੋ ਸਕਦਾ ਹੈ।
ਪਿਛਲੀ ਖ਼ਬਰ ਧਾਂਦਰਾ ਸੜਕ ’ਤੇ ਖੱਡਿਆਂ ਦੀ ਭਰਮਾਰ, ਸਰਕਾਰ ਲਵੇ ਸਾਰ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਵੈੱਲਫੇਅਰ ਐਸੋ: ਧਾਂਦਰਾ ਸੜਕ ਨ... ਅਗਲੀ ਖ਼ਬਰ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਧੁਨਿਕ ਬਲੱਡ ਬੈੱਕ ਖੋਲ੍ਹਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।