20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਵਾਧਸ ਵਲੋਂ 37 ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਨਿਗਮ ਕਮਿਸ਼ਨਰ ਨੂੰ ਦਿੱਤਾ ਸੱਦਾ ਪੱਤਰ

ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਇਕ ਵਫ਼ਦ ਵਲੋਂ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਸਥਾਨਕ ਨਗਰ ਨਿਗਮ ਜ਼ੋਨ ਏ. ਵਿਖੇ ਮਿਲਿਆ।

ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਇਕ ਵਫ਼ਦ ਵਲੋਂ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਸਥਾਨਕ ਨਗਰ ਨਿਗਮ ਜ਼ੋਨ ਏ. ਵਿਖੇ ਮਿਲਿਆ। ਇਸ ਮੌਕੇ ਭਾਵਾਧਸ ਆਗੂਆਂ ਵਲੋਂ ਜਿਥੇ ਨਿਗਮ ਕਮਿਸ਼ਨਰ ਦਾ ਭਰਵਾਂ ਸਵਾਗਤ ਕੀਤਾ, ਉਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਵਿਜੈ ਦਾਨਵ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਯੋਗ, ਮਿਹਨਤੀ ਤੇ ਇਮਾਨਦਾਰ ਅਫ਼ਸਰ ਨੂੰ ਲੁਧਿਆਣਾ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਮੌਕੇ ਵਿਜੈ ਦਾਨਵ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੁਧਿਆਣਾ ਸ਼ਹਿਰ ਦੀ ਬਿਹਤਰੀ ਨੂੰ ਨਵ-ਨਿਯੁਕਤ ਕਮਿਸ਼ਨਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਪੂਰਾ ਸਹਿਯੋਗ ਦੇਣਗੇ। ਇਸ ਦੌਰਾਨ ਸਮੂਹ ਭਾਵਾਧਸ ਆਗੂਆਂ ਵਲੋਂ ਨਿਗਮ ਕਮਿਸ਼ਨਰ ਨੂੰ 25 ਅਕਤੂਬਰ ਨੂੰ ਸ਼ਾਮ 5 ਵਜੇ ਸਥਾਨਕ ਦਰੇਸੀ ਤੋਂ ਕੱਢੀ ਜਾਣ ਵਾਲੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਵੀ ਦਿੱਤਾ। ਇਸ ਮੌਕੇ ਵਿਜੈ ਦਾਨਵ ਨੇ ਸ਼ੋਭਾ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ’ਤੇ ਜਾਰੀ ਹਨ ਅਤੇ ਇਸ ਦੌਰਾਨ ਸਮਾਜ ਦੇ ਹਰੇਕ ਵਰਗ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਚੌਧਰੀ ਯਸ਼ਪਾਲ, ਦੇਵਰਾਜ ਅਸੁਰ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਸ਼ਾਮ ਬੋਹਤ, ਅਕਸ਼ੇ ਰਾਜ, ਸਚਿਨ ਧੀਂਗਾਨ, ਲਵ ਦਾਵ੍ਰਿੜ, ਅਸ਼ੋਕ ਬੰਟੂ, ਜਤਿੰਦਰ ਘਾਵਰੀ, ਅਜੇ ਸਭਰਵਾਲ, ਬਨਵਾਰੀ ਲਾਲ, ਸੁਰੇਸ਼ ਸ਼ੈਲੀ, ਪਵਨਦੀਪ ਲੁਹਾਰਾ, ਸ਼ਿਵ ਕੁਮਾਰ, ਮੋਤੀ ਕਲਿਆਣ, ਸੁਨੀਲ ਹੰਸ, ਸੰਨੀ ਪਬਮੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਲੁਧਿਆਣਾ ’ ਚ ਸਖ਼ਤ ਸੁਰੱਖਿਆ ਪ੍ਰਬੰਧ ਅਗਲੀ ਖ਼ਬਰ ਝੋਟਾ ਕਤਲ ਮਾਮਲੇ ਨੂੰ ਲੈ ਕੇ ਭਾਜਪਾ ਵਪਾਰ ਸੈੱਲ ਦੇ ਸਹਿ-ਕਨਵੀਨਰ ਹੌਬੀ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।