20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੇ ਪਹਿਲੇ ਦਿਨ 110 ਮਰੀਜ਼ਾਂ ਦਾ ਕੀਤਾ ਇਲਾਜ

ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਡਾ.

ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਫ਼ਿਰੋਜ਼ਪੁਰ ਰੋਡ ਵਿਖੇ ਲਗਾਏ ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੇ ਪਹਿਲੇ ਦਿਨ ਮਰੀਜ਼ਾਂ ਦੇ ਇਲਾਜ ਸਬੰਧੀ ਬਾਬਾ ਸੁਖਬੀਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਡਾ. ਇੰਦਰਜੀਤ ਸਿੰਘ। ਅਜੀਤ ਤਸਵੀਰ 20-10-2026
ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਲੋਂ ਸਾਂਝੀ ਅਰਦਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਫ਼ਿਰੋਜ਼ਪੁਰ ਰੋਡ ਵਿਖੇ ਲਗਾਏ ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੇ ਪਹਿਲੇ ਦਿਨ ਕੁੱਲ 110 ਮਰੀਜ਼ਾਂ ਦਾ ਐਕਿਊਪੰਕਚਰ ਚਿਕਿਤਸਾ ਪ੍ਰਣਾਲੀ ਰਾਹੀਂ ਮੁਫ਼ਤ ਇਲਾਜ ਕੀਤਾ ਗਿਆ। ਕੈਂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਕੇ.ਕੇ. ਬਾਵਾ ਅਤੇ ਸੰਤ ਬਾਬਾ ਸੁਖਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਐਕਿਊਪੰਕਚਰ ਇਕ ਮਹੱਤਵਪੂਰਨ ਚਿਕਿਤਸਾ ਪ੍ਰਣਾਲੀ ਹੈ, ਜਿਸ ਰਾਹੀਂ ਵੱਖ-ਵੱਖ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਂਦਾ ਹੈ। ਕੇ.ਕੇ. ਬਾਵਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਪ੍ਰਕਾਰ ਦੇ ਮੁਫ਼ਤ ਮੈਡੀਕਲ ਕੈਂਪਾਂ ਨੂੰ ਮਾਨਵਤਾ ਦੀ ਸੇਵਾ ਦਾ ਸ਼ਲਾਘਾਯੋਗ ਉਪਰਾਲਾ ਦੱਸਿਆ ਅਤੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਸਮਾਜ ਲਈ ਮਹੱਤਵਪੂਰਨ ਹੈ ਅਤੇ ਅਜਿਹੇ ਆਯੋਜਨਾਂ ਵਿਚ ਸਮਾਜਿਕ ਸੰਸਥਾਵਾਂ ਤੇ ਸੇਵਾ ਭਾਵਨਾ ਨਾਲ ਜੁੜੇ ਲੋਕਾਂ ਦੀ ਭਾਗੀਦਾਰੀ ਪ੍ਰਸ਼ੰਸਾਯੋਗ ਹੈ। ਜਸਵੰਤ ਛਾਪਾ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਤੱਕ ਡਾਕਟਰੀ ਸਹੂਲਤਾਂ ਪਹੁੰਚਾਉਣ ਲਈ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਂਝੀ ਅਰਦਾਸ ਫਾਊਂਡੇਸ਼ਨ ਦੀ ਪ੍ਰਧਾਨ ਸੋਨੀਆ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜ ਦੀ ਭਲਾਈ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਦੇ ਉਦੇਸ਼ ਨਾਲ ਕਾਰਜ ਕਰਦੀ ਹੈ ਅਤੇ ਡਾ. ਕੋਟਨਿਸ ਐਕਿਊਪੰਕਚਰ ਹੈਲਥ ਐਂਡ ਐਜੂਕੇਸ਼ਨ ਸੈਂਟਰ ਨਾਲ ਮਿਲ ਕੇ ਇਸ ਕੈਂਪ ਦਾ ਆਯੋਜਨ ਕਰਨਾ ਉਨ੍ਹਾਂ ਲਈ ਸੇਵਾ ਦਾ ਵੱਡਾ ਮੌਕਾ ਹੈ। ਇਸ ਮੌਕੇ ਸੰਤ ਬਾਬਾ ਸੁਖਬੀਰ ਸਿੰਘ ਵਲੋਂ ਸਮੂਹ ਡਾਕਟਰਾਂ ਅਤੇ ਐਨ.ਜੀ.ਓ. ਦੇ ਵਰਕਰਾਂ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਗਿੱਲ, ਆਈ.ਪੀ.ਐੱਸ, ਡਾ. ਰਘਬੀਰ ਸਿੰਘ, ਡਾ. ਕ੍ਰਿਸ਼ਨ ਮੋਹਨ ਪ੍ਰਸਾਦ, ਡਾ. ਬਲਜਿੰਦਰ ਸਿੰਘ, ਗਗਨ ਭਾਟੀਆ, ਮਨੀਸ਼ਾ, ਰਾਗਿਨੀ ਅਤੇ ਤਰਸੇਮ ਲਾਲ, ਪਰਾਗ ਅਰੋੜਾ, ਮਨਹਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਸਪਨਾ, ਗੁਰਕੀਰਤ ਸਿੰਘ, ਪਰਮਵੀਰ, ਅਮਰਜੀਤ ਸਿੰਘ ਗਿੱਲ ਹਰੀਪੁਰ, ਤਰਲੋਚਨ ਸਿੰਘ ਸਫ਼ਰੀ, ਹਰਮਿੰਦਰ ਸਿੱਧੂ, ਕਰਮਜੀਤ ਕੌਰ, ਪ੍ਰੀਤ ਬੱਤਰਾ ਅਤੇ ਦਵਿੰਦਰ ਬੱਤਰਾ ਸਮੇਤ ਹੋਰ ਸਾਥੀਆਂ ਨੇ ਕੈਂਪ ਦੇ ਸਫਲ ਆਯੋਜਨ ਵਿਚ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਹਰੀ ਪੱਟੀ ਉਜਾੜ ਕੇ ਪਾਰਕਿੰਗ ਦਾ ਕਬਜ਼ਾ ਅਗਲੀ ਖ਼ਬਰ ਸਰਾਭਾ ਨਗਰ ਤੇ ਰਾਜਗੁਰੂ ਨਗਰ ਵਿਖੇ ਸ੍ਰੀ ਰਾਮਲੀਲ੍ਹਾ ਪ੍ਰੋਗਰਾਮ ’ਚ ਪਵਨ ਦੀਵਾਨ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।