17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕੈਬਨਿਟ ਮੰਤਰੀ ਮੁੰਡੀਆਂ ਨੇ ਵੱਖ- ਵੱਖ ਪਿੰਡਾਂ ਨੂੰ ਗਰਾਂਟਾਂ ਅਤੇ ਕੱਚੇ ਮਕਾਨਾਂ ਦੇ ਚੈੱਕ ਵੰਡੇ ਦੋ ਕਾਰਾਂ ਲੁੱਟਣ ’ ਚ ਨਾਕਾਮ ਰਹੇ ਬਦਮਾਸ਼ਾਂ ਨੇ ਫਰਾਰ ਹੁੰਦੇ ਸਮੇਂ ਸੈਰ ਕਰ ਰਹੇ ਵਿਅਕਤੀ ਨੂੰ ਮਾਰੀ ਟੱਕਰ , ਗੰਭੀਰ ਜ਼ਖ਼ਮੀ

ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਿਆਂ ਮੰਗਾਂ ਨੂੰ ਲੈਕੇ ਸੰਘਰਸ਼ ਕਮੇਟੀ ਅਤੇ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਯੂਨੀਅਨ ਵਲੋਂ ਬੁੱਧਵਾਰ ਨੂੰ ਸਿਵਲ ਹਸਪਤਾਲ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਵਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਦਫ਼ਤਰ ਤਕ ਰੋਸ ਮਾਰਚ ਕੱਢਦਿਆਂ ਘਿਰਾਓ ਕੀਤਾ ਗਿਆ।

ਅਜੀਤ ਡੈਸਕ 17-09-2026
ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਿਆਂ ਮੰਗਾਂ ਨੂੰ ਲੈਕੇ ਸੰਘਰਸ਼ ਕਮੇਟੀ ਅਤੇ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਯੂਨੀਅਨ ਵਲੋਂ ਬੁੱਧਵਾਰ ਨੂੰ ਸਿਵਲ ਹਸਪਤਾਲ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਵਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਦਫ਼ਤਰ ਤਕ ਰੋਸ ਮਾਰਚ ਕੱਢਦਿਆਂ ਘਿਰਾਓ ਕੀਤਾ ਗਿਆ। ਕਮੇਟੀ ਆਗੂ ਨਰੇਸ਼ ਧੀਂਗਾਨ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਾਸ ਕੀਤੇ ਮਤਾ ਨੰਬਰ 23 ਨੂੰ ਲੰਮਾ ਸਮਾਂ ਬੀਤਣ ਦੇ ਬਾਵਜੂਦ ਓਵਰਏਜ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ, ਮਾਲੀਆਂ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦਾ ਮਾਮਲਾ ਅਜੇ ਵੀ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੜਤਾਲ ਮੌਕੇ ਮੌਕੇ ਸਰਕਾਰ, ਮੇਅਰ ਅਤੇ ਨਿਗਮ ਪ੍ਰਸ਼ਾਸਨ ਵਲੋਂ ਮੰਗਾਂ ਹੱਲ ਕਰਨ ਦੇ ਭਰੋਸੇ ਦਿੱਤੇ ਗਏ ਸਨ। ਸੰਘਰਸ਼ ਕਮੇਟੀ ਨੇ ਨਿਗਮ ਦੀ ਸਫ਼ਾਈ ਅਤੇ ਕੂੜਾ ਪ੍ਰਬੰਧਨ ਦੇ ਕੰਮ ਨਿੱਜੀ ਕੰਪਨੀਆਂ ਨੂੰ ਦਿੱਤੇ ਜਾਣ ਦੀਆਂ ਤਜਵੀਜ਼ਾਂ ’ਤੇ ਵੀ ਇਤਰਾਜ਼ ਜਤਾਇਆ। ਆਗੂਆਂ ਨੇ ਕਿਹਾ ਕਿ ਡੋਰ ਟੂ ਡੋਰ ਕੂੜਾ ਇਕੱਠਾ ਕਰਨ, ਕੂੜਾ ਚੁੱਕਣ ਸਮੇਤ ਮੁੱਖ ਸੜਕਾਂ ਤੇ ਗਲੀਆਂ-ਮੁਹੱਲਿਆਂ ਦੀ ਸਫ਼ਾਈ ਦੇ ਕੰਮਾਂ ਨਾਲ ਮੌਜੂਦਾ ਮੁਲਾਜ਼ਮਾਂ ਦੇ ਰੋਜ਼ਗਾਰ ਦਾ ਮਸਲਾ ਜੁੜਿਆ ਹੋਇਆ ਹੈ। ਪ੍ਰਦਰਸ਼ਨ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਮੁਲਾਜ਼ਮਾਂ ਦਾ ਲੱਡੂਆਂ ਨਾਲ ਸਵਾਗਤ ਕੀਤਾ ਗਿਆ। ਇਸ ‘ਤੇ ਕਮੇਟੀ ਆਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਕੇ ਠੇਕਾ ਪ੍ਰਥਾ ਖ਼ਤਮ ਕਰ ਦਿੱਤੀ ਜਾਂਦੀ ਤਾਂ ਅੱਜ ਮੁਲਾਜ਼ਮ ਹੀ ਲੱਡੂ ਵੰਡਦੇ। ਵਿਧਾਇਕ ਪੱਪੀ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਪਹਿਲਾਂ ਵੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਬਾਕੀ ਮੰਗਾਂ ਦੇ ਹੱਲ ਲਈ ਵੀ ਯਤਨ ਕੀਤੇ ਜਾਣਗੇ। ਇਸ ਮੌਕੇ ਨਰੇਸ਼ ਧੀਂਗਾਨ ਨੇ ਐਲਾਨ ਕੀਤਾ ਕਿ 18 ਸਤੰਬਰ ਨੂੰ ਵਿਧਾਇਕ ਮਦਨ ਲਾਲ ਬੱਗਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਠੋਸ ਕਾਰਵਾਈ ਹੋਣ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਨੇਤਾ ਜੀ ਸੌਂਧੀ, ਸੰਜੀਵ ਗਿੱਲ, ਵਿਪਨ ਕਲਿਆਣ, ਆਨੰਦ ਰਾਖਸ਼ਸ਼, ਰਵੀ ਬਾਲੀ, ਵਿੱਕੀ ਸਹੋਤਾ, ਦੀਪਕ ਹੰਸ, ਸੋਨੂੰ ਅਟਵਾਲ ਤੇ ਸੁਮਿਤ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਾਰਡ ਨੰਬਰ 28 ਦੇ ਕੌਂਸਲਰ ਅਮਰਜੀਤ ਨੇ ਸੜਕ ਦਾ ਉਦਘਾਟਨ ਵਾਰਡ ਵਾਸੀਆਂ ਤੋਂ ਕਰਵਾ ਕੇ ਮਿਸਾਲ ਕੀਤੀ ਕਾਇਮ ਅਗਲੀ ਖ਼ਬਰ ਟਿੱਪਰ ਡਰਾਈਵਰ ਮਾਮਲੇ ਨੂੰ ਲੈ ਕੇ ਕਾਂਗਰਸ ਵਲੋਂ ਡਾਬਾ ਥਾਣੇ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।