19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵੱਖ-ਵੱਖ ਆਗੂਆਂ ਵਲੋਂ ਮਾਤਾ ਦਲਜੀਤ ਕੌਰ ਚਹਿਲ ਨੂੰ ਸ਼ਰਧਾਂਜਲੀਆਂ ਭੇਟ

ਆਲਮਗੀਰ, 18 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਹਰਨਾਮਪੁਰਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਹਿਲ ਦੇ ਮਾਤਾ ਸਵ. ਦਲਜੀਤ ਕੌਰ ਚਹਿਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹਰਨਾਮਪੁਰਾ ਵਿਖੇ ਹੋਇਆ।

ਅਜੀਤ ਡੈਸਕ 19-10-2026
ਆਲਮਗੀਰ, 18 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਹਰਨਾਮਪੁਰਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਹਿਲ ਦੇ ਮਾਤਾ ਸਵ. ਦਲਜੀਤ ਕੌਰ ਚਹਿਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹਰਨਾਮਪੁਰਾ ਵਿਖੇ ਹੋਇਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕਰਕੇ ਮਾਤਾ ਦਲਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਉਪਰੰਤ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਮਲਕੀਤ ਸਿੰਘ ਦਾਖਾ, ਭਰਪੂਰ ਸਿੰਘ ਧਾਂਦਰਾ ਮੈਂਬਰ ਐਸ.ਜੀ.ਪੀ.ਸੀ.. ਦਰਸ਼ਨ ਸਿੰਘ ਸ਼ਿਵਾਲਕ ਇੰਚਾਰਜ ਵਾਰਿਸ ਪੰਜਾਬ ਦੇ ਹਲਕਾ ਗਿੱਲ, ਜਥੇਦਾਰ ਗੁਰਮੇਲ ਸਿੰਘ ਸੰਗੋਵਾਲ ਸਾਬਕਾ ਮੈਂਬਰ ਐਸ.ਜੀ.ਪੀ.ਸੀ.. ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਮਾਤਾ ਦਲਜੀਤ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬੱਚਿਆਂ ਲਈ ਉਨ੍ਹਾਂ ਦੀ ਮਾਂ ਸੰਘਣੇ ਦਰਖਤ ਵਾਂਗ ਹੁੰਦੀ ਹੈ, ਜਿਹਦੀ ਛਾਂ ਦੇ ਥੱਲੇ ਸਾਰਾ ਸਮੁੱਚਾ ਪਰਿਵਾਰ ਠੰਡਕ ਲੈ ਕੇ ਪਲਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਵ. ਮਾਤਾ ਦਲਜੀਤ ਕੌਰ ਚਹਿਲ ਦੇ ਸਪੁੱਤਰ ਜਥੇਦਾਰ ਜਸਵੰਤ ਸਿੰਘ ਚਹਿਲ ਦੇ ਸਿਰ ’ਤੇ ਅਕਾਲ ਪੁਰਖ ਦੀ ਅਹਿਮ ਕਿਰਪਾ ਹੈ, ਜੋ ਪੰਥਕ ਹਲਕਿਆਂ ਵਿਚ ਮਾਨ ਸਤਿਕਾਰ ਨਾਲ ਜਾਣੇ ਜਾਂਦੇ ਹਨ, ਜੋ ਕਿ ਮਾਤਾ ਜੀ ਵਲੋਂ ਮਿਲੀ ਸੁਚੱਜੀ ਸਿੱਖਿਆ ਦਾ ਹੀ ਨਤੀਜਾ ਹੈ। ਅਖੀਰ ਵਿਚ ਐਸ.ਜੀ.ਪੀ.ਸੀ. ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜਲਾ ਨੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਭੇਜੇ ਸੋਕ ਸੰਦੇਸ਼ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚੇ ਸਾਰੇ ਸਨੇਹੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਐਸ.ਜੀ.ਪੀ.ਸੀ.. ਹਰਪ੍ਰੀਤ ਸਿੰਘ ਸਿੰਮਕ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗਿੱਲ, ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਜਥੇਦਾਰ ਹਰਪਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰ ਸੇਵਾ ਆਲਮਗੀਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਨਾਗੋਕੇ, ਹਰਮਿੰਦਰ ਸਿੰਘ ਗਿਆਸਪੁਰਾ, ਬਿਕਰ ਸਿੰਘ ਨੱਤ, ਗੁਰਮੀਤ ਸਿੰਘ ਸਰੀਂਹ, ਗੁਰਜੀਤ ਸਿੰਘ ਲਹਿਰਾ, ਦਪਿੰਦਰ ਸਿੰਘ ਡਿੰਪੀ ਜਰਖੜ, ਜਥੇਦਾਰ ਕੁਲਜੀਤ ਸਿੰਘ ਬੁਲਾਰਾ, ਨਗਿੰਦਰ ਸਿੰਘ ਬਿੱਟੂ, ਤੇਜਿੰਦਰ ਸਿੰਘ ਗੁਗਲੀ, ਜਗਰੂਪ ਸਿੰਘ ਜਰਖੜ, ਅੰਮ੍ਰਿਤਪਾਲ ਸਿੰਘ, ਦਿਲਾਵਰ ਸਿੰਘ ਲਹਿਰਾ, ਪਰਮਿੰਦਰ ਗਾਭੀ, ਇੰਸਪੈਕਟਰ ਪਰਮਿੰਦਰ ਸਿੰਘ ਗਿੰਨੀ, ਸੂਬਾ ਪ੍ਰਧਾਨ ਧਰਮਜੀਤ ਸਿੰਘ ਹਰਨਾਮਪੁਰਾ ਸਮੇਤ ਇਲਾਕੇ ਦੇ ਪੰਚ, ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਲਲਤੋਂ ਕਲਾਂ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।