16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ‘ਮਿੱਟੀ ਦੀ ਉਪਜਾਊ ਸ਼ਕਤੀ ਬਹਾਲ ਕਰਨ ਵਾਲੀ ਖੇਤੀ’ ਬਾਰੇ ਕੀਤਾ ਗਿਆ ਸਨਮਾਨਿਤ

ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਜਲਵਾਯੂ-ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਵਜੋਂ ਪੰਜਾਬ ਅਤੇ ਹਰਿਆਣਾ ਦੇ ਉਨ੍ਹਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਜੋ ਕੁਦਰਤੀ ਸਾਧਨਾਂ ਦੀ ਸੰਭਾਲ ਵਾਲੇ ਤਰੀਕੇ ਅਪਣਾਅ ਰਹੇ ਹਨ। ਇਹ ਸਮਾਗਮ “ਆਪਣੇ ਕਿਸਾਨਾਂ ਦਾ ਸਨਮਾਨ” ਵਿਸ਼ੇ ਹੇਠ ਕਰਵਾਇਆ ਗਿਆ।

ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਜਲਵਾਯੂ-ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਵਜੋਂ ਪੰਜਾਬ ਅਤੇ ਹਰਿਆਣਾ ਦੇ ਉਨ੍ਹਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਜੋ ਕੁਦਰਤੀ ਸਾਧਨਾਂ ਦੀ ਸੰਭਾਲ ਵਾਲੇ ਤਰੀਕੇ ਅਪਣਾਅ ਰਹੇ ਹਨ। ਇਹ ਸਮਾਗਮ “ਆਪਣੇ ਕਿਸਾਨਾਂ ਦਾ ਸਨਮਾਨ” ਵਿਸ਼ੇ ਹੇਠ ਕਰਵਾਇਆ ਗਿਆ। ਇਸ ਵਿਚ ਕਾਰਬਨ ਕ੍ਰੈਡਿਟਸ ਦਾ ਇਕ ਆਰਥਿਕ ਲਾਭ ਵਜੋਂ ਉਭਰਨ ‘ਤੇ ਚਾਨਣਾ ਪਾਇਆ ਗਿਆ। ਇਹ ਲਾਭ ਉਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਮਿਲਦਾ ਹੈ, ਜੋ ਮਿੱਟੀ ਅਤੇ ਪਾਣੀ ਦੇ ਸਾਧਨਾਂ ਦੀ ਸੰਭਾਲ ਕਰਦੇ ਹੋਏ ਨੁਕਸਾਨਦੇਹ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਹਨ। ਕਿਸਾਨਾਂ ਦਾ ਸਨਮਾਨ ਡਾ. ਐਮ.ਐਲ. ਜਾਟ, ਮਹਾ ਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਡਾ. ਰਾਜਬੀਰ ਸਿੰਘ ਉਪ ਮਹਾ ਨਿਰਦੇਸ਼ਕ ਅਤੇ ਡਾ. ਊਸ਼ਾ ਬਰਵਾਲੇ ਜ਼ੇਹਰ ਕਾਰਜਕਾਰੀ ਨਿਰਦੇਸ਼ਕ, ਗਰੋਇੰਡੀਗੋ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੀਨੀਅਰ ਅਧਿਕਾਰੀ, ਵਿਗਿਆਨੀ, ਖੇਤੀਬਾੜੀ ਪਸਾਰ ਕਰਮਚਾਰੀ, ਖੇਤੀਬਾੜੀ ਸੰਸਥਾਵਾਂ ਅਤੇ ਕਿਸਾਨ ਭਾਈਚਾਰਾ ਮੌਜੂਦ ਸੀ ਤਾਂ ਜੋ ਖੇਤੀਬਾੜੀ ਵਿਗਿਆਨ, ਜਲਵਾਯੂ ਸੁਰੱਖਿਆ ਕਾਰਜਾਂ ਅਤੇ ਨਵੇਂ ਆਰਥਿਕ ਮੌਕਿਆਂ ਦੇ ਵਧ ਰਹੇ ਸੁਮੇਲ ਨੂੰ ਉਜਾਗਰ ਕੀਤਾ ਜਾ ਸਕੇ। ਡਾ. ਐਮ.ਐਲ. ਜਾਟ ਨੇ ਆਉਣ ਵਾਲੇ ਮਹੀਨਿਆਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਜਾਣ ਵਾਲੀ ਕਾਰਜ-ਯੋਜਨਾ ਬਾਰੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਵਾਤਾਵਰਣ-ਪੱਖੀ ਖੇਤੀ ਤਰੀਕਿਆਂ ਦੀ ਵਕਾਲਤ ਕੀਤੀ। ਇਹ ਪਹਿਲ ਖੇਤੀਬਾੜੀ ਵਿਗਿਆਨ ਅਤੇ ਪੁਨਰ-ਉਤਪਾਦਨ ਖੇਤੀਬਾੜੀ ‘ਤੇ ਭਾਰਤ ਦੀ ਵਧਦੀ ਅੰਤਰਰਾਸ਼ਟਰੀ ਸ਼ਮੂਲੀਅਤ ਦੇ ਨਾਲ ਵੀ ਮੇਲ ਖਾਂਦੀ ਹੈ। ਸਤੰਬਰ 2026 ਵਿਚ ਅਪਣਾਏ ਗਏ ਬਰਿਕਸ ਨਵੀਂ ਦਿੱਲੀ ਐਲਾਨਨਾਮੇ ਨੇ ਜਲਵਾਯੂ ਲਚਕੀਲੇਪਣ ਅਤੇ ਉਤਪਾਦਕਤਾ ਲਈ ਖੇਤੀਬਾੜੀ ਵਾਤਾਵਰਨ ਵਿਗਿਆਨ ਅਤੇ ਪੁਨਰ-ਉਤਪਾਦਨ ਖੇਤੀਬਾੜੀ ਦੇ ਤਜਰਬਿਆਂ ਨੂੰ ਸਾਂਝਾ ਕਰਨ ਲਈ ਇਕ ਵਿਸ਼ਾਲ ਮੰਚ ਪ੍ਰਦਾਨ ਕੀਤਾ ਹੈ। ਲੁਧਿਆਣਾ ਦਾ ਪ੍ਰੋਗਰਾਮ ਇਹ ਦਰਸਾਉਣ ਵਿਚ ਅਹਿਮ ਸਾਬਤ ਹੋਇਆ ਹੈ ਕਿ ਖੇਤੀਬਾੜੀ ਵਿਚ ਜਲਵਾਯੂ ਕਾਰਵਾਈ ਨੂੰ ਖੇਤੀ ਪੱਧਰ ‘ਤੇ ਠੋਸ ਆਰਥਿਕ ਮੌਕਿਆਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਟਿਊਬਵੈੱਲ ਟੈਂਡਰ ’ਚ ਘੱਟ ਦਰਾਂ ਦੀ ਖੇਡ...? * 46.88 ਲੱਖ ਦੇ ਅੰਦਾਜ਼ੇ ਤੋਂ ਕਰੀਬ ਅੱਧੀ ਬੋਲੀ ਅੰਦਾਜ਼ੀ ਰਕਮ ਦੇ ਮੁਕਾਬਲ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੱਡੇ ਪੱਧਰ ’ਤੇ ਮਨਾਉਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।