13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲੇ ’ਚ ਲਿਆ ਹਿੱਸਾ

ਡਾਬਾ/ਲੁਹਾਰਾ, 13 ਅਕਤੂਬਰ (ਕੁਲਵੰਤ ਸਿੰਘ ਸੱਪਲ)-ਗੁ: ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੁਆਰਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਦੀ ਮਹਾਨਤਾ ਦੱਸਦੇ ਹੋਏ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਦਸਤਾਰ ਮੁਕਾਬਲੇ ਸਵੇਰੇ 8 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਕਮੇਟੀ ਵਲੋਂ ਕਰਵਾਏ ਗਏ।

ਅਜੀਤ ਡੈਸਕ 14-10-2026
ਡਾਬਾ/ਲੁਹਾਰਾ, 13 ਅਕਤੂਬਰ (ਕੁਲਵੰਤ ਸਿੰਘ ਸੱਪਲ)-ਗੁ: ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੁਆਰਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਦੀ ਮਹਾਨਤਾ ਦੱਸਦੇ ਹੋਏ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਦਸਤਾਰ ਮੁਕਾਬਲੇ ਸਵੇਰੇ 8 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਕਮੇਟੀ ਵਲੋਂ ਕਰਵਾਏ ਗਏ। ਸਵੇਰੇ ਵਿਦਿਆਰਥੀ ਆਪਣੇ ਅਧਿਆਪਕ ਡੀ. ਪੀ. ਅੰਮ੍ਰਿਤ ਸਿੰਘ ਤੇ ਅਧਿਆਪਕਾ ਅੰਜੂ ਦੀ ਅਗਵਾਈ ਨਾਲ ਗੁਰਦਵਾਰੇ ਜਾਣ ਲਈ ਤੁਰ ਪਏ ਅਤੇ ਉਥੇ ਪਹੁੰਚ ਕੇ ਦਸਤਾਰ ਮੁਕਾਬਲੇ ਵਿਚ ਸ਼ਾਮਿਲ ਹੋਏ। ਸਕੂਲ ਦੇ ਵਿਦਿਆਰਥੀਆਂ ਨੂੰ ਇਸ ਧਾਰਮਿਕ ਦਸਤਾਰ ਮੁਕਾਬਲੇ ਦਾ ਹਿੱਸਾ ਬਣਾਉਣ ’ਤੇ ਹਰਜਿੰਦਰ ਸਿੰਘ ਧਾਮੀ, ਜਥੇਦਾਰ ਚਰਨ ਸਿੰਘ ਅਤੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੁਆਰਾ ਸ਼ਾਲੀਮਾਰ ਸਕੂਲ ਲੁਧਿਆਣਾ ਨੂੰ ਗੁਰਦੁਆਰਾ ਕਮੇਟੀ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਧਰਮ ਨਾਲ ਜੁੜੇ ਰਹਿਣ ਅਤੇ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੱਤੀ।
ਪਿਛਲੀ ਖ਼ਬਰ ਸੀਨੀਅਰ ਭਾਜਪਾ ਆਗੂ ਹੌਬੀ ਵਪਾਰ ਸੈੱਲ ਦੇ ਸਹਿ ਕਨਵੀਨਰ ਨਿਯੁਕਤ ਅਗਲੀ ਖ਼ਬਰ ਕੇ.ਸੀ.ਡਬਲਯੂ. ਵਲੋਂ ਪੀ.ਯੂ. ਅੰਤਰ-ਕਾਲਜ ਬਾਸਕਟਬਾਲ (ਮਹਿਲਾ) ਚੈਂਪੀਅਨਸ਼ਿਪ ਦੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।