ਨੈਸ਼ਨਲ ਚੈਂਪੀਅਨਸ਼ਿਪ ਵਿਚ ਮੈਡਲ ਜੇਤੂ ਖਿਡਾਰੀ ਸਕਾਲਰਸ਼ਿਪ ਲਈ 15 ਤੱਕ ਭਰਨ ਫਾਰਮ
ਤਰਨ ਤਾਰਨ, 28 ਅਕਤੂਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਸਪੋਰਟਸ ਪੰਜਾਬ ਵਲੋਂ ਸਾਲ 2025-26 ਦੇ ਸੈਸ਼ਨ ਲਈ ਮਿਤੀ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਜੂਨੀਅਰ ਨੈਸ਼ਨਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਮੈਡਲ ਪ੍ਰਾਪਤ ਕਰਨ ਵਾਲੇ ਪੰਜਾਬ ਰਾਜ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦਿੱਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਵਲੋਂ ਸਕਾਲਰਸ਼ਿਪ ਲਈ ਭਰਿਆ ਜਾਣ ਵਾਲਾ ਪ੍ਰੋਫਾਰਮਾ, ਨਿਯਮ ਅਤੇ ਸ਼ਰਤਾਂ ਖੇਡ ਵਿਭਾਗ ਦੇ ਆਨਲਾਈਨ ਸਪੋਰਟਸ ਪੋਰਟਲ ’ਤੇ ਉਪਲੱਬਧ ਹਨ।
ਅਜੀਤ ਡੈਸਕ
29-10-2026