01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੀ.ਐੱਡ. ਅਧਿਆਪਕ ਫਰੰਟ ਨੇ ਕੀਤਾ ਮੈਣੀ ਪਰਿਵਾਰ ਨਾਲ ਦੁੱਖ ਸਾਂਝਾ

ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਨੌਸ਼ਹਿਰਾ ਪੰਨੂਆਂ ਦੇ ਉੱਘੇ ਮੈਣੀ ਪਰਿਵਾਰ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋਂ ਜ਼ਿਲ੍ਹਾ ਤਰਨ ਤਾਰਨ ਪੜ੍ਹੋ ਪੰਜਾਬ (ਸਮਰੱਥ) ਦੇ ਜ਼ਿਲ੍ਹਾ ਕੁਆਰਡੀਨੇਟਰ ਅਨੂਪ ਸਿੰਘ ਮੈਣੀ ਦੇ ਛੋਟੇ ਭਰਾ ਅਤੇ ਦੀਪਕ ਮੈਣੀ ਪੱਤਰਕਾਰ ਨੌਸ਼ਹਿਰਾ ਪੰਨੂਆਂ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦੀ ਅਚਾਨਕ ਮੌਤ ਹੋ ਗਈ। ਅਨੂਦੀਪ ਸਿੰਘ ਮੈਣੀ ਦੀ ਹੋਈ ਬੇ-ਵਕਤੀ ਮੌਤ ’ਤੇ ਬੀ.

ਅਜੀਤ ਡੈਸਕ 01-10-2026
ਤਰਨ ਤਾਰਨ, 30 ਸਤੰਬਰ (ਇਕਬਾਲ ਸਿੰਘ ਸੋਢੀ)–ਨੌਸ਼ਹਿਰਾ ਪੰਨੂਆਂ ਦੇ ਉੱਘੇ ਮੈਣੀ ਪਰਿਵਾਰ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦੋਂ ਜ਼ਿਲ੍ਹਾ ਤਰਨ ਤਾਰਨ ਪੜ੍ਹੋ ਪੰਜਾਬ (ਸਮਰੱਥ) ਦੇ ਜ਼ਿਲ੍ਹਾ ਕੁਆਰਡੀਨੇਟਰ ਅਨੂਪ ਸਿੰਘ ਮੈਣੀ ਦੇ ਛੋਟੇ ਭਰਾ ਅਤੇ ਦੀਪਕ ਮੈਣੀ ਪੱਤਰਕਾਰ ਨੌਸ਼ਹਿਰਾ ਪੰਨੂਆਂ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦੀ ਅਚਾਨਕ ਮੌਤ ਹੋ ਗਈ। ਅਨੂਦੀਪ ਸਿੰਘ ਮੈਣੀ ਦੀ ਹੋਈ ਬੇ-ਵਕਤੀ ਮੌਤ ’ਤੇ ਬੀ. ਐੱਡ ਅਧਿਆਪਕ ਫਰੰਟ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ, ਜਨਰਲ ਸਕੱਤਰ ਦਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਵਫ਼ਦ ਵਲੋਂ ਮੈਣੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਸਿੰਘ ਗੋਹਲਵੜ੍ਹ ਅਤੇ ਸਾਥੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੈਣੀ ਪਰਿਵਾਰ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਇਸ ਮੌਕੇ ਅਮਨਦੀਪ ਸਿੰਘ ਭੁੱਲਰ, ਕੁਲਵਿੰਦਰਜੀਤ ਸਿੰਘ, ਗੁਰਭੇਜ ਸਿੰਘ, ਜਗਜੀਤ ਸਿੰਘ ਖਹਿਰਾ, ਨੀਰਜ਼ ਸੇਠੀ, ਗੁਰਪ੍ਰੀਤ ਸਿੰਘ ਛੀਨਾ, ਗਗਨਦੀਪ ਸਿੰਘ, ਗੁਰਵੇਲ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਪਲਵਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਇਮਰੀ ਪਦਉਨਤੀ ਤਰੱਕੀ ਹੈ ਜਾਂ ਸੇਵਾਵਾਂ ਬਦਲੇ ਸਜ਼ਾ-ਮਾਸਟਰ ਕੇਡਰ ਯੂਨੀਅਨ ਆਗੂ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੋਹਾਵਾ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।