ਮਾਨਸਾ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਜਮਾਨਤ ਨਹੀਂ ਕਰਵਾਈ ਜਾਵੇਗੀ ਬਲਕਿ ਪੁਲਿਸ ਪ੍ਰਸ਼ਾਸਨ ਕੇਸ ਖਾਰਜ ਕਰ ਕੇ ਦੋਵਾਂ ਨੂੰ ਰਿਹਾਅ ਕਰੇ। ਇਹ ਪ੍ਰਗਟਾਵਾ ਲੱਖੇ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬਠਿੰਡਾ ਰੇਂਜ ਦੇ ਬਠਿੰਡਾ ਰੇਂਜ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਜ਼ਮਾਨਤ ਦੀ ਅਰਜੀ ਲਗਾਉਣ ਲਈ ਕਿਹਾ ਸੀ ਅਤੇ ਇਹ ਭਰੋਸਾ ਦਿੱਤਾ ਸੀ ਕਿ ਇਰਾਦਾ ਕਤਲ ਦੀ ਧਾਰਾ ਹਟਾ ਦਿੱਤੀ ਜਾਵੇਗੀ। ਐਡਵੋਕੇਟ ਖਾਰਾ ਨੇ ਕਿਹਾ ਕਿ ਉਨ੍ਹਾਂ ਸਪਸ਼ਟ ਜਵਾਬ ਦੇ ਦਿੱਤਾ ਹੈ ਕਿ ਉਹ ਜਮਾਨਤ ਨਹੀਂ ਲਗਵਾਉਂਣਗੇ ਅਤੇ ਬਿਨਾਂ ਸ਼ਰਤ ਦੋਵਾਂ ਨੌਜਵਾਨਾਂ ਦਾ ਕੇਸ ਖਾਰਜ ਕਰ ਕੇ ਰਿਹਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੁਕੱਦਮਾ ਕਦੋਂ ਖਾਰਜ ਕਰਦੀ ਹੈ ਕਿਉਂਕਿ ਐਕਸ਼ਨ ਕਮੇਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਦੋਵਾਂ ਦੀ ਰਿਹਾਈ ਉਪਰੰਤ ਹੀ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਮਟ ਕਰਵਾਇਆ ਜਾਵੇਗਾ।
ਤਾਜ਼ਾ ਖ਼ਬਰਾਂ
Free
ਲੱਖੇ ਤੇ ਸ਼ੇਰੋਂ ਦੀ ਜਮਾਨਤ ਨਹੀਂ ਕਰਵਾਵਾਂਗੇ, ਕੇਸ ਡਿਸਚਾਰਜ ਕਰੋ – ਐਡਵੋਕੇਟ ਖਾਰਾ
ਮਾਨਸਾ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ...
ਅਜੀਤ ਡੈਸਕ
05-11-2026