05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਧਾਇਕ ਲਾਲਪੁਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਕੰਗ ਵਿਖੇ ਕੀਤੀ ਮੀਟਿੰਗ

ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਦੇ ਪੈਂਦੇ ਪਿੰਡ ਕੰਗ ਵਿਖੇ ਸਖ਼ੀਆਂ ਅਤੇ ਬਲਾਕ ਦੇ ਸਮੂਹ ਪਿੰਡਾਂ ਤੋਂ ਪਹੁੰਚੀਆਂ ਸਖ਼ੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਧਰਮ ਪਤਨੀ ਅਮਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।

ਅਜੀਤ ਡੈਸਕ 05-11-2026
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਦੇ ਪੈਂਦੇ ਪਿੰਡ ਕੰਗ ਵਿਖੇ ਸਖ਼ੀਆਂ ਅਤੇ ਬਲਾਕ ਦੇ ਸਮੂਹ ਪਿੰਡਾਂ ਤੋਂ ਪਹੁੰਚੀਆਂ ਸਖ਼ੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਧਰਮ ਪਤਨੀ ਅਮਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਕੋਆਰਡੀਨੇਟਰ ਨਰਿੰਦਰਪਾਲ ਕੌਰ ਅਤੇ ਬਲਾਕ ਪ੍ਰਧਾਨ ਰਣਧੀਰ ਕੌਰ ਨੇ ਕਿਹਾ ਕਿ ਪਿੰਡ ਕੰਗ ਦੀਆਂ ਸਖ਼ੀਆਂ ਅਤੇ ਬਲਾਕ ਦੀਆਂ ਸਮੁੱਚੇ ਪਿੰਡਾਂ ਤੋਂ ਪਹੁੰਚੀਆਂ ਸਖ਼ੀਆਂ, ਜਿੰਨਾਂ ਵਲੋਂ ਵੱਖ-ਵੱਖ ਘਰ ਘਰ ਜਾ ਕੇ ਮਾਵਾਂ, ਧੀਆਂ ਸਤਿਕਾਰਯੋਗ ਯੋਜਨਾ ਤਹਿਤ ਅਨੁਸੂਚਿਤ ਜਾਤੀ ਵਰਗ ਦੀਆਂ ਯੋਗ ਔਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਯੋਗ ਔਰਤਾਂ ਨੂੰ 1000 ਪ੍ਰਤੀ ਮਹੀਨਾ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਅੱਜ ਸਾਡੇ ਕੋਲ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਧਰਮ ਪਤਨੀ ਅਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ ਹਨ ਅਤੇ ਅਸੀਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਫਾਰਮ ਭਰਨ ਲਈ ਦਿਨ ਰਾਤ ਮਿਹਨਤ ਕੀਤੀ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਵੀ ਇਹ ਆਸ ਕਰਦੇ ਹਾਂ ਕਿ ਆਉਣ ਵਾਲੀ 2027 ਵਿਚ ਵੀ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣਗੇ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਧਰਮ ਪਤਨੀ ਅਮਨਦੀਪ ਕੌਰ ਵਲੋਂ ਸਖ਼ੀਆਂ ਨਾਲ ਪਾਰਟੀ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਮੌਕੇ ਮੌਜੂਦ ਸਖ਼ੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ। ਇਸ ਮੌਕੇ ਪੀ.ਏ. ਗੁਰਸ਼ਰਨਜੀਤ ਸਿੰਘ, ਪੀ . ਏ. ਹਰਕੀਰਤ ਸਿੰਘ ਕਰਨ, ਨਿਸ਼ਾਨ ਸਿੰਘ ਮਾਣੋਚਾਲ੍ਹ ਅਤੇ ਸਮੁੱਚੀ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਕੇਰੀਆਂ ਤੋਂ ਮੈਡਮ ਇੰਦੂ ਬਾਲਾ ਦੀ ਅਗਵਾਈ ’ਚ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਕਾਫਲਾ ਰਵਾਨਾ ਅਗਲੀ ਖ਼ਬਰ ਸੰਗਰੂਰ ਦੀ ਇਨਸਾਫ਼ ਰੈਲੀ ਲਈ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਸੈਂਕੜੇ ਸਾਥੀਆਂ ਦੇ ਕਾਫ਼ਲੇ ਸਮੇਤ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।