29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਦੇਸ਼ ਦੇ ਕਿਰਤੀ ਅੱਗੇ ਆਉਣ-ਵਿਜੈ ਸੋਹਲ

ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ ਦੀ ਗਾਂਧੀ ਪਾਰਕ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਮੀਟਿੰਗ ਇਨਕਲਾਬੀ ਨੌਜਵਾਨ ਸਭਾ, ਮਜਦੂਰ ਮੁਕਤੀ ਮੋਰਚਾ ਅਤੇ ਲਿਬਰੇਸਨ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ, ਜਿਸਦੀ ਪ੍ਰਧਾਨਗੀ ਚਰਨਜੀਤ ਸਿੰਘ ਲਾਲਪੁਰਾ ਨੇ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਮਜਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ.

ਅਜੀਤ ਡੈਸਕ 29-09-2026
ਤਰਨ ਤਾਰਨ, 28 ਸਤੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ ਦੀ ਗਾਂਧੀ ਪਾਰਕ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਮੀਟਿੰਗ ਇਨਕਲਾਬੀ ਨੌਜਵਾਨ ਸਭਾ, ਮਜਦੂਰ ਮੁਕਤੀ ਮੋਰਚਾ ਅਤੇ ਲਿਬਰੇਸਨ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ, ਜਿਸਦੀ ਪ੍ਰਧਾਨਗੀ ਚਰਨਜੀਤ ਸਿੰਘ ਲਾਲਪੁਰਾ ਨੇ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਮਜਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ. ਵਿਜੈ ਸੋਹਲ ਨੇ ਕਿਹਾ ਕਿ ਭਾਰਤ ਵਿਚੋਂ ਗੋਰੇ ਬਰਤਾਨਵੀ ਅੰਗਰੇਜਾਂ ਨੂੰ ਪੈਰਾਂ ਤੋਂ ਉਖਾੜਨ ਵਾਲੇ ਮੋਢੀ ਕਰਾਂਤੀਕਾਰੀਆਂ ਵਿਚੋਂ ਭਗਤ ਸਿੰਘ ਇਕ ਗਿਣਿਆਂ ਚੁਣਿਆ ਨਾਂਅ ਸੀ, ਜਿਸਦੀ ਸ਼ਹਾਦਤ ਹੋਣ ਤੋਂ ਬਾਅਦ ਵਧੇ ਲੋਕ ਰੋਹ ਦੇ ਕਾਰਨ ਅੰਗਰੇਜਾਂ ਨੂੰ ਭਾਰਤ ਛੱਡਕੇ ਦੌੜਨਾ ਪਿਆ। ਇਸ ਮੌਕੇ ਮਜ਼ਦੂਰ ਮੁਕਤੀ ਮੌਰਚਾ ਦੇ ਸੂਬਾ ਕਮੇਟੀ ਮੈਬਰ ਦਲਬੀਰ ਭੋਲਾ ਮਲਕਵਾਲ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਗੋਹਲਵੜ, ਸਕੱਤਰ ਤਰਸੇਮ ਸਿੰਘ ਢੋਟੀਆਂ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਨਜੀਤ ਕੌਰ ਭੁੱਲਰ, ਸੰਗਾ ਸਿੰਘ ਢੋਟੀਆਂ, ਹਰਜੀਤ ਕੌਰ ਸ਼ੇਖਚੱਕ, ਸੁਰਜੀਤ ਸਿੰਘ ਬਾਠ, ਗੁਰਦੇਵ ਸਿੰਘ ਰਸੂਲਪੁਰ, ਧਲਵਿੰਦਰ ਸਿੰਘ ਲਾਲਪੁਰਾ, ਸਵਿੰਦਰ ਸਿੰਘ ਅਲਾਦੀਨਪੁਰ, ਪ੍ਰਭਦੀਪ ਸਿੰਘ ਲਾਲਪੁਰਾ, ਬਲਵਿੰਦਰ ਸਿੰਘ ਕਬਾੜੀਆ ਬਲਕਾਰ ਸਿੰਘ ਕੋਟ ਜਸਪਰ, ਗੁਰਮੀਤ ਕੌਰ ਭੁੱਲਰ ਮੌਜੂਦ ਸਨ ।
ਪਿਛਲੀ ਖ਼ਬਰ ਸ੍ਰੀ ਜੀ ਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਪੱਟੀ ਨੇ ਸੈਂਟਰ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਵੱਖ-ਵੱਖ ਸਥਾਨਾਂ ’ਤੇ 6 ਅਕਤੂਬਰ ਤੱਕ ਹੋਣਗੇ ਮੁਕਾਬਲੇ- ਜ਼ਿਲ੍ਹਾ ਖੇਡ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।