08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੰਡੇ

ਤਰਨ ਤਾਰਨ, 7 ਨਵੰਬਰ (ਇਕਬਾਲ ਸਿੰਘ ਸੋਢੀ)— ਬਾਰਡਰ ਜ਼ਿਲ੍ਹੇ ਵਿਚ ਵਿਦਿਆਰਥੀਆਂ ਵਿਚਾਲੇ ਰਾਸ਼ਟਰ ਭਾਸ਼ਾ ਹਿੰਦੀ ਦੀ ਤਰੱਕੀ ਲਈ, ਮਹਾਰਾਜਾ ਰਣਜੀਤ ਸਿੰਘ ਵਾਲੇ ਵੱਡੇ ਪੰਜਾਬ ਦੇ ਫੋਕ-ਕੱਲਚਰ ਅਤੇ ਕਲਾਵਾਂ ਨੂੰ ਉਜਾਗਰ ਕਰਨ ਅਤੇ ਨਿਸ਼ਕਾਮ ਭਾਵਨਾ ਨਾਲ ਸਿੱਖਿਆ-ਖੇਤਰ ’ਚ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਤੇ ਦੇਸ਼ ਪਿਆਰ ਦੀ ਪ੍ਰੇਰਣਾ ਦੇਣ ਵਰਗੇ ਸਮਾਜ ਸੁਧਾਰਕ ਕੰਮਾਂ ਲਈ ਆਪਯੇ ਸ਼ਹਿਰ ਵਿਚ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਗੁਆਂਢੀ ਪ੍ਰਦੇਸ਼ਾਂ ਵਿਚ ਵੀ ‘ਕਲਾ ਸੁਮਨ ਰੰਗਮੰਚ’ ਦੇ ਸੰਸਥਾਪਕ ਤੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਦੀਆਂ ਨਿਸ਼ਕਾਮ ਸੇਵਾਵਾਂ ਲਈ ਯਾਦ ਰਖੇ ਜਾਣਗੇ। ੳਕਤ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਐਲੀਮੈਂਟਰੀ ਸਕੂਲ ਮੁਰਾਦਪੁਰਾ ਦੀ ਪ੍ਰਿੰਸੀਪਲ ਦਲਜੀਤ ਕੌਰ ਸੰਧੂ ਨੇ ਪੜ੍ਹਾਈ ਤੇ ਆਰਟ ਦੇ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੰਦੇ ਹੋਏ ਰਮੇਸ਼ ਸਿੰਘ ਚੰਦੇਲ, ਪ੍ਰਿੰਸੀਪਲ ਦਲਜੀਤ ਕੌਰ ਸੰਧੂ ਅਤੇ ਹੋਰ। ਤਸਵੀਰ–ਲਵਲੀ 08-11-2026
ਤਰਨ ਤਾਰਨ, 7 ਨਵੰਬਰ (ਇਕਬਾਲ ਸਿੰਘ ਸੋਢੀ)— ਬਾਰਡਰ ਜ਼ਿਲ੍ਹੇ ਵਿਚ ਵਿਦਿਆਰਥੀਆਂ ਵਿਚਾਲੇ ਰਾਸ਼ਟਰ ਭਾਸ਼ਾ ਹਿੰਦੀ ਦੀ ਤਰੱਕੀ ਲਈ, ਮਹਾਰਾਜਾ ਰਣਜੀਤ ਸਿੰਘ ਵਾਲੇ ਵੱਡੇ ਪੰਜਾਬ ਦੇ ਫੋਕ-ਕੱਲਚਰ ਅਤੇ ਕਲਾਵਾਂ ਨੂੰ ਉਜਾਗਰ ਕਰਨ ਅਤੇ ਨਿਸ਼ਕਾਮ ਭਾਵਨਾ ਨਾਲ ਸਿੱਖਿਆ-ਖੇਤਰ ’ਚ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਤੇ ਦੇਸ਼ ਪਿਆਰ ਦੀ ਪ੍ਰੇਰਣਾ ਦੇਣ ਵਰਗੇ ਸਮਾਜ ਸੁਧਾਰਕ ਕੰਮਾਂ ਲਈ ਆਪਯੇ ਸ਼ਹਿਰ ਵਿਚ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਗੁਆਂਢੀ ਪ੍ਰਦੇਸ਼ਾਂ ਵਿਚ ਵੀ ‘ਕਲਾ ਸੁਮਨ ਰੰਗਮੰਚ’ ਦੇ ਸੰਸਥਾਪਕ ਤੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਦੀਆਂ ਨਿਸ਼ਕਾਮ ਸੇਵਾਵਾਂ ਲਈ ਯਾਦ ਰਖੇ ਜਾਣਗੇ। ੳਕਤ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਐਲੀਮੈਂਟਰੀ ਸਕੂਲ ਮੁਰਾਦਪੁਰਾ ਦੀ ਪ੍ਰਿੰਸੀਪਲ ਦਲਜੀਤ ਕੌਰ ਸੰਧੂ ਨੇ ਪੜ੍ਹਾਈ ਤੇ ਆਰਟ ਦੇ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਜੇਤੂ ਬੱਚਿਆਂ ਨੂੰ ਅਸ਼ੀਰਵਾਦ ਪ੍ਰਦਾਨ ਕਰਦਿਆਂ ਕਲਾ ਸੁਮਨ ਰੰਗ ਮੰਚ ਦੇ ਫਾਊਂਡਰ ਅਤੇ ਡਾਇਰੈਕਟਰ ਤੇ ਪੰਜਾਬ ਸਿੱਖਿਆ ਵਿਭਾਗ ਦੇ ਸੇਵਾਮੁਕਤ ਟੀਚਰ ਰਮੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਇਸ ਐਨ.ਜੀ.ਓ ਦਾ ਜਨਮ ਸੰਨ 1970 ਵਿਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਖੇ ਹੋਇਆ ਸੀ। ਉਦੋਂ ਤੋਂ ਇਹ ਕਲਾਕਾਰ ਵਿਦਿਆਰਥੀਆਂ ਨੂੰ ਸਿੱਖਿਆ, ਕਲਾ ਤੇ ਸੰਸਕ੍ਰਿਤੀ ਵਿਚ ਮਹਾਰਤ ਹਾਸਲ ਕਰਨ ਲਈ ਆਪਣੀ ਨਿਸ਼ਕਾਮ ਭਾਵਨਾ ਨਾਲ ਪੰਜਾਬ ਸਣੇ ਗੁਆਂਢੀ ਪ੍ਰਦੇਸ਼ਾਂ ਨੂੰ ਖੁਸ਼ੀ ਨਾਲ ਯੋਗਦਾਨ ਪ੍ਰਦਾਨ ਕਰ ਰਹੀ ਹੈ। ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਫਸਟ, ਸੈਕਿੰਡ, ਥਰਡ ਪੁਜੀਸ਼ਨ ਪ੍ਰਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼੍ਰੀਮਤੀ ਸੰਧੂ ਅਤੇ ਚੰਦੇਲ ਨੇ ਮੈਡਲ, ਸਟੇਸ਼ਨਰੀ ਅਤੇ ਸਰਟੀਫਿਕੇਟਸ ਪ੍ਰਦਾਨ ਕਰਦਿਆ ਆਂ ਸਨਮਾਨਤ ਕੀਤਾ। ਇਸ ਮੌਕੇ ਅਧਿਆਪਕ ਬਰਿੰਦਰ ਸਿੰਘ, ਤਲਜੀਤ ਕੌਰ, ਕੰਵਲਜੀਤ ਕੌਰ, ਸੰਦੀਪ ਕੌਰ, ਨਵਜੋਤ ਕੌਰ, ਗੁਰਪਾਲ ਕੌਰ, ਗੁਰਜੀਤ ਕੌਰ, ਪ੍ਰਭਜੋਤ ਕੌਰ, ਰਾਜ ਕੌਰ ਅਤੇ ਸਟਾਫ ਦੇ ਹੋਰਨੇ ਮੈੰਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕ ਟੌਂਗ ਨੇ ਰਾਮਪੁਰ ਵਾਸੀਆਂ ਨੂੰ ‘ਮੇਰਾ ਘਰ ਮੇਰੇ ਨਾਮ’ ਦੀਆਂ ਰਜਿਸਟਰੀਆਂ ਸੌਂਪੀਆ ਅਗਲੀ ਖ਼ਬਰ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਭਰਾ ਦੀ ਬੇਵਕਤ ਮੌਤ ’ਤੇ ਹਰਪ੍ਰੀਤ ਕੋਟ, ਸ਼ੇਖ ਅਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।