ਲੋਕਾਂ ਤੋਂ ਮਿਲ ਰਹੇ ਪਿਆਰ ਨੇ ਵਿਰੋਧੀਆਂ ਦੀ ਬੇਚੈਨੀ ਵਧਾਈ-ਅਵਤਾਰ ਸਿੰਘ ਬਿੱਲਾ ਸ਼ੇਰੋਂ
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦਾ 13 ਸਤੰਬਰ ਨੂੰ ਹੋਈ ਪੰਜਾਬ ਬਚਾਓ ਰੈਲੀ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਖਡੂਰ ਸਾਹਿਬ ਦੀ ਸਿਆਸਤ ਵਿੱਚ ਲੋਕ ਹੁਣ ਸਿਰਫ਼ ਬਿਆਨਾਂ ਨੂੰ ਨਹੀਂ, ਸਗੋਂ ਆਗੂਆਂ ਦੀ ਕਾਰਗੁਜ਼ਾਰੀ, ਲੋਕਾਂ ਨਾਲ ਉਨ੍ਹਾਂ ਦੇ ਰਿਸ਼ਤੇ ਅਤੇ ਔਖੇ ਸਮੇਂ ਵਿਚ ਉਨ੍ਹਾਂ ਦੀ ਹਾਜ਼ਰੀ ਨੂੰ ਦੇਖ ਕੇ ਫੈਸਲਾ ਕਰਦੇ ਹਨ।
ਅ
ਅਵਤਾਰ ਸਿੰਘ ਬਿੱਲਾ ਸੇਰੋਂ
16-09-2026
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਦਾ 13 ਸਤੰਬਰ ਨੂੰ ਹੋਈ ਪੰਜਾਬ ਬਚਾਓ ਰੈਲੀ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਖਡੂਰ ਸਾਹਿਬ ਦੀ ਸਿਆਸਤ ਵਿੱਚ ਲੋਕ ਹੁਣ ਸਿਰਫ਼ ਬਿਆਨਾਂ ਨੂੰ ਨਹੀਂ, ਸਗੋਂ ਆਗੂਆਂ ਦੀ ਕਾਰਗੁਜ਼ਾਰੀ, ਲੋਕਾਂ ਨਾਲ ਉਨ੍ਹਾਂ ਦੇ ਰਿਸ਼ਤੇ ਅਤੇ ਔਖੇ ਸਮੇਂ ਵਿਚ ਉਨ੍ਹਾਂ ਦੀ ਹਾਜ਼ਰੀ ਨੂੰ ਦੇਖ ਕੇ ਫੈਸਲਾ ਕਰਦੇ ਹਨ। ਪੰਜਾਬ ਬਚਾਓ ਰੈਲੀ ਵਿਚ ਹਲਕੇ ਦੀ ਸੰਗਤ ਵਲੋਂ ਦਿੱਤੇ ਭਰਵੇਂ ਸਹਿਯੋਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵਰਕਰਾਂ ਅਤੇ ਸਮਰਥਕਾਂ ਵਿਚ ਅੱਜ ਵੀ ਪਾਰਟੀ ਲਈ ਪੂਰਾ ਜਜ਼ਬਾ ਅਤੇ ਭਰੋਸਾ ਮੌਜੂਦ ਹੈ। ਬਿੱਲਾ ਸੇਰੋਂ ਨੇ ਕਿਹਾ ਕਿ ਸਿਆਸਤ ਵਿਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਸਿਆਸੀ ਮਰਿਆਦਾ ਅਤੇ ਆਪਸੀ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ ਅਤੇ ਉਹ ਕਿਸੇ ਵਿਅਕਤੀਗਤ ਵਿਵਾਦ ਜਾਂ ਬੇਲੋੜੀ ਬਿਆਨਬਾਜ਼ੀ ਵਿਚ ਪੈਣ ਦੀ ਬਜਾਇ ਲੋਕਾਂ ਦੇ ਮੁੱਦਿਆਂ ’ਤੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਮੁੱਦੇ ਚੁੱਕਣਾ ਮੇਰੀ ਸਿਆਸਤ ਹੈ ਅਤੇ ਉਨ੍ਹਾਂ ਮੁੱਦਿਆਂ ਦਾ ਹੱਲ ਕੱਢਵਾਉਣਾ ਮੇਰਾ ਪਹਿਲਾ ਫਰਜ਼ ਹੈ। ਮੇਰਾ ਮੰਨਣਾ ਹੈ ਕਿ ਆਮ ਜਨਤਾ ਨੂੰ ਸਿਆਸੀ ਬਿਆਨਬਾਜ਼ੀ ਨਾਲੋਂ ਆਪਣੇ ਰੋਜ਼ਾਨਾ ਦੇ ਮਸਲਿਆਂ ਦਾ ਹੱਲ ਚਾਹੀਦਾ ਹੈ। ਇਸ ਲਈ ਮੇਰੀ ਤਰਜੀਹ ਕਿਸੇ ’ਤੇ ਸਿਆਸੀ ਬਿਆਨਬਾਜ਼ੀ ਕਰਨਾ ਨਹੀਂ, ਸਗੋਂ ਲੋਕਾਂ ਦੇ ਨਾਲ ਖੜ੍ਹਨਾ ਹੈ। ਜੇਕਰ ਕਿਸੇ ਵਲੋਂ ਸਿਆਸੀ ਤੌਰ ’ਤੇ ਗਲਤ ਤੱਥ ਪੇਸ਼ ਕੀਤੇ ਜਾਂਦੇ ਹਨ ਤਾਂ ਉਸ ਦਾ ਜਵਾਬ ਤੱਥਾਂ ਦੇ ਆਧਾਰ ’ਤੇ ਦੇਣਾ ਜ਼ਰੂਰੀ ਹੈ, ਪਰ ਆਪਣਾ ਵੱਧ ਤੋਂ ਵੱਧ ਸਮਾਂ ਅਤੇ ਤਾਕਤ ਲੋਕਾਂ ਦੇ ਕੰਮਾਂ ਲਈ ਲਗਾਉਣਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਤਾਕਤ ਸਾਡਾ ਵਰਕਰ ਹੈ। ਅਸੀਂ ਹਲਕੇ ਦੇ ਹਰ ਅਕਾਲੀ ਵਰਕਰ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਜਿੱਥੇ ਵੀ ਵਰਕਰਾਂ ਜਾਂ ਆਮ ਲੋਕਾਂ ਦੀ ਕੋਈ ਸਮੱਸਿਆ ਹੋਵੇਗੀ, ਉਸ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ ।