16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜ਼ੋਨਲ ਪੱਧਰ ’ਤੇ ਮਾਊਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)–ਮਾਊਂਟ ਲਿਟਰਾ ਜੀ ਸਕੂਲ ਜਿੱਥੇ ਪੜ੍ਹਾਈ ਦੇ ਖੇਤਰ ਵਿਚ ਮੋਹਰੀ ਮਾਰ ਰਿਹਾ ਹੈ, ਉੱਥੇ ਹੀ ਸਕੂਲ ਦੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ। ਹਾਲ ਹੀ ਵਿਚ ਹੋਏ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਖੇ ਹਿੰਦੀ ਦਿਵਸ ਮਨਾਉਣ ਮੌਕੇ ਵਿਦਿਆਰਥਣਾਂ। 16-09-2026
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)–ਮਾਊਂਟ ਲਿਟਰਾ ਜੀ ਸਕੂਲ ਜਿੱਥੇ ਪੜ੍ਹਾਈ ਦੇ ਖੇਤਰ ਵਿਚ ਮੋਹਰੀ ਮਾਰ ਰਿਹਾ ਹੈ, ਉੱਥੇ ਹੀ ਸਕੂਲ ਦੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ। ਹਾਲ ਹੀ ਵਿਚ ਹੋਏ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ੋਨਲ ਪੱਧਰ ’ਤੇ ਹੋਏ ਫੁੱਟਬਾਲ ਮੁਕਾਬਲਿਆਂ ਵਿੱਚ ਅੰਡਰ-17 ਦੇ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-14 ਦੇ ਮੁੰਡਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਕਰਵਾਏ ਗਏ। ਜ਼ੋਨਲ ਪੱਧਰ ਦੇ ਅਥਲੈਟਿਕਸ ਮੁਕਾਬਲੇ ਤਰਨ ਤਾਰਨ ਸਟੇਡੀਅਮ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਦੋ ਬੱਚਿਆਂ ਨੇ ਪਹਿਲਾ ਸਥਾਨ, ਦੋ ਬੱਚਿਆਂ ਨੇ ਦੂਜਾ ਸਥਾਨ ਅਤੇ ਪੰਜ ਬੱਚਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ੋਨਲ ਪੱਧਰ ਦੇ ਯੋਗਾ ਮੁਕਾਬਲੇ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸਕੂਲ ਦੀ ਅੰਡਰ-19 ਟੀਮ ਦੇ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਅੰਡਰ-19 ਕੁੜੀਆਂ ਨੇ ਵੀ ਦੂਜਾ ਸਥਾਨ ਹਾਸਲ ਕੀਤਾ। ਯੋਗਾ ਮੁਕਾਬਲੇ:ਅੰਡਰ-19 ਟੀਮ ਵਿਚੋਂ ਇਕ ਵਿਦਿਆਰਥਣ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ। ਜ਼ੋਨਲ ਪੱਧਰ ਦੇ ਬੈਡਮਿੰਟਨ ਮੁਕਾਬਲੇ ਪੁਲਿਸ ਲਾਈਨ ਦੇ ਇਨਡੋਰ ਹਾਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਅਤੇ ਅੰਡਰ-19 ਮੁੰਡਿਆਂ ਦੀਆਂ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14 ਮੁੰਡਿਆਂ ਦੀ ਟੀਮ ਵਿਚੋਂ ਇੱਕ ਵਿਦਿਆਰਥੀ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ। ਅੰਡਰ-19 ਕੁੜੀਆਂ ਦੀ ਟੀਮ ਨੇ ਵੀ ਤੀਜਾ ਸਥਾਨ ਅਤੇ ਅੰਡਰ-14 ਕੁੜੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ੋਨਲ ਪੱਧਰ ਦੇ ਕ੍ਰਿਕਟ ਮੁਕਾਬਲੇ ਸੰਤ ਰਾਮਾ ਸਕੂਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਅੰਡਰ-19 ਮੁੰਡਿਆਂ ਦੀ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਜ਼ੋਨਲ ਪੱਧਰ ਦੇ ਸ਼ਤਰੰਜ ਮੁਕਾਬਲੇ ਮਾਊਂਟ ਲਿਟਰਾ ਜੀ ਸਕੂਲ ਤਰਨ ਤਾਰਨ ਵਿਖੇ ਹੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-19 ਮੁੰਡਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਅੰਡਰ-17 ਮੁੰਡਿਆਂ ਦੀ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਕੁੜੀਆਂ ਦੀ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ।
ਪਿਛਲੀ ਖ਼ਬਰ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵਲੋਂ ਗੈਰ-ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਅਗਲੀ ਖ਼ਬਰ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।