ਸਮਰਪਣ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਜ਼ਿਲ੍ਹਾ ਕਚਹਿਰੀਆਂ ਵਿਖੇ ਲਗਾਇਆ ਸਟਾਲ
ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)–ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਸਮਰਪਣ ਸਪੈਸ਼ਲ ਸਕੂਲ ਜੰਡਿਆਲਾ ਬਾਈਪਾਸ ਚੌਕ ਤਰਨ ਤਾਰਨ ਦੇ ਦਿਵਿਆਂਗ ਬੱਚਿਆਂ ਵਲੋਂ ਡਾਇਰੈਕਟਰ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਹੱਥੀਂ ਸਜਾਏ ਦੀਵਿਆਂ ਤੇ ਕੱਪੜਿਆਂ ਦਾ ਸਟਾਲ ਲਗਾਇਆ ਗਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਰਾਜੇਸ਼ ਕੁਮਾਰ ਵਲੋਂ ਇਸ ਸਟਾਲ ਦਾ ਉਦਘਾਟਨ ਕੀਤਾ ਗਿਆ।
ਅਜੀਤ ਡੈਸਕ
01-11-2026