10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਕਾਲੀ ਦਲ ਦੀ 13 ਨੂੰ ਪੰਜਾਬ ਬਚਾਓ ਰੈਲੀ ਸੰਬੰਧੀ ਪਿੰਡ ਜਹਾਂਗੀਰ ਵਿਖੇ ਮੀਟਿੰਗ

ਖਡੂਰ ਸਾਹਿਬ, 9 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਖਡੂਰ ਸਾਹਿਬ ਅਧੀਨ ਆਉਦੇਂ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ 13 ਸਤੰਬਰ ਨੂੰ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸੇਰੋਂ ਅਤੇ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਦੇ ਸਬੰਧ ਵਿਚ ਹਲਕੇ ਦੇ ਪਿੰਡ ਜਹਾਂਗੀਰ ਵਿਚ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੈਂਬਰ ਪੀ. ਏ.

ਅਜੀਤ ਡੈਸਕ 10-09-2026
ਖਡੂਰ ਸਾਹਿਬ, 9 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਖਡੂਰ ਸਾਹਿਬ ਅਧੀਨ ਆਉਦੇਂ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ 13 ਸਤੰਬਰ ਨੂੰ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸੇਰੋਂ ਅਤੇ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਦੇ ਸਬੰਧ ਵਿਚ ਹਲਕੇ ਦੇ ਪਿੰਡ ਜਹਾਂਗੀਰ ਵਿਚ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੈਂਬਰ ਪੀ.ਏ.ਸੀ ਦੇ ਗ੍ਰਹਿ ਵਿਖੇ ਕਰਵਾਈ ਗਈ। ਮੀਟਿੰਗ ਦੇ ਭਰਵੇਂ ਇਕੱਠ ਨੇ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ਵਿਚ ਪਹੁੰਚੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸੇਰੋਂ, ਅਵਤਾਰ ਸਿੰਘ ਬਿੱਲਾ ਸਰਪੰਚ ਸੇਰੋਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਪਹਿਲਾ ਬਦਲਾਅ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਮੁੱਖ ਮੰਤਰੀ ਦੀ ਪਤਨੀ ਨੇ ਬਲਾਤਕਾਰੀ ਨੂੰ ਛਡਵਾਉਣ ਲਈ ਪੰਜ ਕਰੋੜ ਰੁਪਏ ਦੀ ਡੀਲ ਕੀਤੀ ਹੋਵੇ। ਇਸ ਮੌਕੇ ਬੀਬੀ ਰਮਨਦੀਪ ਸੇਰੋਂ, ਬਿੱਲਾ ਸੇਰੋਂ, ਰੁਪਿੰਦਰ ਕੌਰ ਬ੍ਰਹਮਪੁਰਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸਿੰਕਦਰ ਸਿੰਘ ਵਰਾਣਾ ਮੈਂਬਰ ਪੀ.ਏ.ਸੀ ਅਤੇ ਦਲਬੀਰ ਸਿੰਘ ਜਹਾਂਗੀਰ ਨੇ ਆਪਣੇ ਸੰਬੋਧਨ ਵਿਚ ਹਰ ਵਰਗ ਨੂੰ ਅਪੀਲ ਕੀਤੀ ਕਿ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਚ ਪੰਜਾਬ ਬਚਾਓ ਰੈਲੀ ਵਿਚ ਪਹੁੰਚ ਕੇ ਪੰਜਾਬ ਵਿਚ ਹੋ ਰਹੇ ਅੰਨੇ ਜੁਲਮ ਕਰਨ ਵਾਲੀ ਸਰਕਾਰ ਨੂੰ ਠੱਲ ਪਾਓ। ਇਸ ਮੌਕੇ ਇਕੱਠ ਨੇ ਵਿਸਵਾਸ਼ ਦਵਾਇਆ ਕਿ ਵੱਡੇ ਕਾਫਲਿਆਂ ਦੇ ਰੂਪ ਵਿਚ 13 ਨੂੰ ਰੈਲੀ ਵਿਚ ਸ਼ਾਮਿਲ ਹੋਵਾਂਗੇ। ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਵੈਂਈਪੁਈ ਮੈਂਬਰ ਐਸ.ਜੀ.ਪੀ.ਸੀ, ਸੁਖਜਿੰਦਰ ਸਿੰਘ ਲਾਡੀ ਸਰਕਲ ਪ੍ਰਧਾਨ, ਤੇਜਿੰਦਰ ਸਿੰਘ ਪ੍ਰਿੰਸ, ਜਥੇ ਮੇਘ ਸਿੰਘ ਪ੍ਰੈਸ ਸਕਤਰ, ਜਤਿੰਦਰ ਸਿੰਘ ਟੋਨੀ ਦੀਨੇਵਾਲ ਸਰਕਲ ਪ੍ਰਧਾਨ , ਕਸਮੀਰ ਸਿੰਘ ਖਹਿਰਾ ਟਰਾਂਸਪੋਟਰ, ਬਲਦੇਵ ਸਿੰਘ ਕੱਲਾ ਸਰਕਲ ਪ੍ਰਧਾਨ, ਜਤਿੰਦਰ ਸਿੰਘ ਲਾਟੀ ਪ੍ਰਧਾਨ ਬੀਸੀ ਵਿੰਗ ਤਰਨ ਤਾਰਨ, ਜਗਦੀਪ ਸਿੰਘ ਸਰਪੰਚ ਖਾਨ, ਇੰਦਰਜੀਤ ਸਿੰਘ ਪੱਖੋਪੁਰ ਹਲਕਾ ਪ੍ਰਧਾਨ ਵਪਾਰ ਵਿੰਗ, ਸੁਖਵਿੰਦਰ ਸਿੰਘ ਪੱਖੋਪੁਰ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਸਮਰਾ ਪੱਖੋਕੇ, ਕੁਲਵਿੰਦਰ ਸਿੰਘ ਦੇਊ, ਕੁਲਵਿੰਦਰ ਸਿੰਘ ਕੰਗ, ਕਰਮ ਸਿੰਘ ਸ਼ਾਹ ਬਾਣੀਆਂ, ਕੁਲਵਿੰਦਰ ਸਿੰਘ ਮਾਲਚੱਕ, ਕਸ਼ਮੀਰ ਸਿੰਘ ਪ੍ਰਧਾਨ ਐੱਸ ਸੀ ਵਿੰਗ, ਕਵਲਜੀਤ ਸਿੰਘ ਲਹੌਰੀਆ, ਹਜੂਰਾ ਸਿੰਘ, ਗੁਰਦੇਵ ਸਿੰਘ, ਸਰਦੂਲ ਸਿੰਘ, ਗੁਰਮੀਤ ਸਿੰਘ ਹਕੀਮ, ਸਰਬਜੀਤ ਸਿੰਘ ਥਿੰਦ, ਗਿਆਨੀ ਗੁਰਮੀਤ ਸਿੰਘ, ਸਰਬਜੀਤ ਸਿੰਘ ਪਹਿਲਵਾਨ, ਕੁਲਵੰਤ ਸਿੰਘ ਐੱਸ.ਆਈ, ਪ੍ਰੇਮ ਸਿੰਘ ਪ੍ਰਧਾਨ, ਜਗੀਰ ਸਿੰਘ ਫੌਜੀ, ਜਰਮਨਜੀਤ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਭੁਪਿੰਦਰ ਕੁਮਾਰ ਨਈਅਰ (ਕਾਲਾ ਪ੍ਰਧਾਨ) ਨੂੰ ਭਾਰੀ ਸਦਮਾ ਪਿਤਾ ਦਾ ਹੋਇਆ ਦਿਹਾਂਤ, ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਸਫ਼ਲ ਐਲਾਨੀ ਸਫ਼ਾਈ ਮੁਹਿੰਮ ਸਵਾਲਾਂ ਦੇ ਘੇਰੇ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।