10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਥਾਨਕ ਸਰਕਾਰਾਂ ਵਿਭਾਗ ਵਲੋਂ ਸਫ਼ਲ ਐਲਾਨੀ ਸਫ਼ਾਈ ਮੁਹਿੰਮ ਸਵਾਲਾਂ ਦੇ ਘੇਰੇ ਵਿਚ

ਸਰਹਾਲੀ ਕਲਾਂ, 9 ਸਤੰਬਰ (ਅਜੇ ਸਿੰਘ ਹੁੰਦਲ)— ਸਥਾਨਕ ਸਰਕਾਰਾਂ ਵਿਭਾਗ ਵਲੋਂ 29 ਅਗਸਤ ਤੋਂ 7 ਸਤੰਬਰ ਤੱਕ ਚਲਾਈ ਸਫਾਈ ਮੁਹਿੰਮ ਨੂੰ ਵਿਭਾਗ ਅ੍ਵੁਸਾਰ 12 ਸਤੰਬਰ ਤੱਕ ਲੋਕਾਂ ਦੇ ਚੰਗੇ ਹੁੰਗਾਰੇ ਕਾਰਨ ਵਧਾ ਦਿੱਤਾ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਿੰਡਾਂ ਵਿਚ ਪਿਛਲੇ 10 ਦਿਨਾਂ ਦੌਰਾਨ ਵੀ ਇਸ ਦਾ ਰੱਤੀ ਜਿਨ੍ਹਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਸਰਕਾਰੀ ਮੁਹਿੰਮ ਦੇ ਕਰਮਚਾਰੀ ਹੀ ਦਿਖਾਈ ਦਿੱਤੇ ਹਨ ਸਿਵਾਏ ਸਕੂਲੀ ਵਿਦਿਆਰਥੀਆਂ ਤੋਂ। ਸਿੱਖਿਆ ਵਿਭਾਗ ਸ਼ਾਹੀ ਫੁਰਮਾਨਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਦਿਖਾਈ ਦਿੰਦਾ ਹੈ ਪਰ ਕੀ ਸਿਰਫ ਇਹ ਦੋ ਚਾਰ ਦਿਨ ਦੀਆਂ ਕਾਰਵਾਈਆਂ ਤੇ ਫੋਟੋਸ਼ੂਟ ਪੰਜਾਬ ਵਿਚ ਸਫਾਈ ਕ੍ਰਾਂਤੀ ਲਿਆਉਣ ਲਈ ਕਾਫੀ ਹੈ।

ਅਜੀਤ ਡੈਸਕ 10-09-2026
ਸਰਹਾਲੀ ਕਲਾਂ, 9 ਸਤੰਬਰ (ਅਜੇ ਸਿੰਘ ਹੁੰਦਲ)— ਸਥਾਨਕ ਸਰਕਾਰਾਂ ਵਿਭਾਗ ਵਲੋਂ 29 ਅਗਸਤ ਤੋਂ 7 ਸਤੰਬਰ ਤੱਕ ਚਲਾਈ ਸਫਾਈ ਮੁਹਿੰਮ ਨੂੰ ਵਿਭਾਗ ਅ੍ਵੁਸਾਰ 12 ਸਤੰਬਰ ਤੱਕ ਲੋਕਾਂ ਦੇ ਚੰਗੇ ਹੁੰਗਾਰੇ ਕਾਰਨ ਵਧਾ ਦਿੱਤਾ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਿੰਡਾਂ ਵਿਚ ਪਿਛਲੇ 10 ਦਿਨਾਂ ਦੌਰਾਨ ਵੀ ਇਸ ਦਾ ਰੱਤੀ ਜਿਨ੍ਹਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਸਰਕਾਰੀ ਮੁਹਿੰਮ ਦੇ ਕਰਮਚਾਰੀ ਹੀ ਦਿਖਾਈ ਦਿੱਤੇ ਹਨ ਸਿਵਾਏ ਸਕੂਲੀ ਵਿਦਿਆਰਥੀਆਂ ਤੋਂ। ਸਿੱਖਿਆ ਵਿਭਾਗ ਸ਼ਾਹੀ ਫੁਰਮਾਨਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਦਿਖਾਈ ਦਿੰਦਾ ਹੈ ਪਰ ਕੀ ਸਿਰਫ ਇਹ ਦੋ ਚਾਰ ਦਿਨ ਦੀਆਂ ਕਾਰਵਾਈਆਂ ਤੇ ਫੋਟੋਸ਼ੂਟ ਪੰਜਾਬ ਵਿਚ ਸਫਾਈ ਕ੍ਰਾਂਤੀ ਲਿਆਉਣ ਲਈ ਕਾਫੀ ਹੈ। ਇਸ ਮੁਹਿੰਮ ਦੀ ਸਫਲਤਾ ਨੂੰ ਦੇਖਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੂੜਾ ਜਨਤਕ ਥਾਵਾਂ ’ਤੇ ਸੁੱਟਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਐਲਾਨ ਵੀ ਕੀਤਾ ਹੈ। ਅਜਿਹੀ ਸਖਤੀ ਹੋਣਾ ਬਹੁਤ ਚੰਗੀ ਗੱਲ ਹੈ ਪਰ ਤਕਰੀਬਨ 100 ਫੀਸਦੀ ਪਿੰਡਾਂ ਵਿਚ ਕੂੜਾ ਸੁੱਟਣ ਲਈ ਨਿਰਧਾਰਿਕਤ ਕੋਈ ਜਗ੍ਹਾ ਹੀ ਨਹੀ ਫਿਰ ਲੋਕ ਕੂੜਾ ਕਿਥੇ ਸੁੱਟਣ, ਇਹ ਵੀ ਤਾਂ ਵਿਭਾਗ ਨੂੰ ਸੋਚਣਾ ਚਾਹੀਦੀ ਹੈ। ਪਿੰਡਾਂ ਵਿਚ ਕੂੜਾ ਚੁੱਕਣ ਦੇ ਕੋਈ ਪ੍ਰਬੰਧ ਨਹੀਂ, ਕੋਈ ਕਰਮਚਾਰੀ ਨਹੀਂ, ਕੋਈ ਕੂੜੇ ਦਾ ਡੰਪ ਨਹੀਂ ਅਤੇ ਕੋਈ ਜਾਗਿ੍ਰਤੀ ਵੀ ਨਹੀਂ। ਅਜਿਹੇ ਵਿਚ ਸਫਾਈ ਮੁਹਿੰਮ ਕਿਵੇਂ ਸਫਲ ਹੋ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਸਫਾਈ ਪ੍ਰਤੀ ਇਕ ਵਧੀਆ ਸਿਸਟਮ ਪੇਸ਼ ਕਰਕੇ ਫਿਰ ਸਖਤੀ ਨਾਲ ਉਸ ਨੂੰ ਲਾਗੂ ਕਰਵਾਇਆ ਜਾਵੇ ਤਾਂ ਹੀ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਪਿਛਲੀ ਖ਼ਬਰ ਅਕਾਲੀ ਦਲ ਦੀ 13 ਨੂੰ ਪੰਜਾਬ ਬਚਾਓ ਰੈਲੀ ਸੰਬੰਧੀ ਪਿੰਡ ਜਹਾਂਗੀਰ ਵਿਖੇ ਮੀਟਿੰਗ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਦਾ ਜ਼ਿਲ੍ਹਾ ਜਨਰਲ ਸਕੱਤਰ ਗਿੱਲ ਖਡੂਰ ਸਾਹਿਬ ਸ਼ੋ੍ਮਣੀ ਅਕਾਲੀ ਦਲ ਬਾਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।