ਭੁਪਿੰਦਰ ਕੁਮਾਰ ਨਈਅਰ (ਕਾਲਾ ਪ੍ਰਧਾਨ) ਨੂੰ ਭਾਰੀ ਸਦਮਾ ਪਿਤਾ ਦਾ ਹੋਇਆ ਦਿਹਾਂਤ, ਅੰਤਿਮ ਸੰਸਕਾਰ ਅੱਜ
ਚੋਹਲਾ ਸਾਹਿਬ, 9 ਸਤੰਬਰ (ਬਲਵਿੰਦਰ ਸਿੰਘ)-ਇਲਾਕੇ ਦੇ ਪ੍ਰਮੁੱਖ ਆਗੂ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ (ਕਾਲਾ ਪ੍ਰਧਾਨ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਬਲਦੇਵ ਰਾਜ ਨਈਅਰ (83) ਦਾ ਦਿਹਾਂਤ ਹੋ ਗਿਆ। ਬਲਦੇਵ ਰਾਜ ਨਈਅਰ ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ।
ਬ
ਬਲਦੇਵ ਰਾਜ ਨਈਅਰ
10-09-2026
ਚੋਹਲਾ ਸਾਹਿਬ, 9 ਸਤੰਬਰ (ਬਲਵਿੰਦਰ ਸਿੰਘ)-ਇਲਾਕੇ ਦੇ ਪ੍ਰਮੁੱਖ ਆਗੂ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ (ਕਾਲਾ ਪ੍ਰਧਾਨ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਬਲਦੇਵ ਰਾਜ ਨਈਅਰ (83) ਦਾ ਦਿਹਾਂਤ ਹੋ ਗਿਆ। ਬਲਦੇਵ ਰਾਜ ਨਈਅਰ ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ। ਉਨ੍ਹਾਂ ਦੇ ਸਪੁੱਤਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਦੌਰਾਨ ਉਹਨਾਂ ਦੀ ਅਚਾਨਕ ਮੌਤ ਹੋ ਗਈ । ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਘਰ ਚੋਹਲਾ ਸਾਹਿਬ ਵਿਖੇ ਪਹੁੰਚ ਰਹੇ ਹਨ । ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵ. ਬਲਦੇਵ ਰਾਜ ਨਈਅਰ ਦਾ ਅੰਤਿਮ ਸੰਸਕਾਰ ਅੱਜ ਮਿਤੀ 10 ਸਤੰਬਰ ਨੂੰ ਸਵੇਰੇ 10 ਵਜੇ ਚੋਹਲਾ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਗੁਰਦੇਵ ਸਿੰਘ ਬਿੱਟੂ ਖਡੂਰ ਸਾਹਿਬ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਕੌਮੀ ਮੀਤ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਚੇਅਰਮੈਨ ਸੁਬੇਗ ਸਿੰਘ ਧੁੰਨ, ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ, ਗੁਰਬਚਨ ਕੌਰ ਮੈਂਬਰ ਬਲਾਕ ਸੰਮਤੀ, ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਲਖਬੀਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਆੜ੍ਹਤੀ, ਮਹਿੰਦਰ ਸਿੰਘ ਸਾਬਕਾ ਸਰਪੰਚ ਚੰਬਾ, ਪ੍ਰਧਾਨ ਮਨਜੀਤ ਸਿੰਘ ਚੰਬਾ, ਸਤਨਾਮ ਸਿੰਘ ਕਰਮੂੰਵਾਲਾ, ਮਨਦੀਪ ਸਿੰਘ ਸਰਪੰਚ ਘੜਕਾ ਸਰਪੰਚ, ਸਰਪੰਚ ਬਲਬੀਰ ਸਿੰਘ ਕਰਮੂੰਵਾਲਾ, ਬਾਬਾ ਸਾਹਿਬ ਸਿੰਘ ਗੁੱਜਰਪੁਰਾ, ਨਿਸ਼ਾਨ ਸਿੰਘ ਸਰਪੰਚ ਰਾਣੀਵਲਾਹ, ਮਨਦੀਪ ਸਿੰਘ ਮਨੀ ਮੈਂਬਰ ਪੰਚਾਇਤ , ਸਤਨਾਮ ਸਿੰਘ ਢਿੱਲੋਂ, ਤਰਸੇਮ ਸਿੰਘ ਮੈਂਬਰ, ਦਾਰਾ ਸਿੰਘ ਨੰਬਰਦਾਰ, ਥਾਣੇਦਾਰ ਮਨਮੋਹਨ ਸਿੰਘ, ਇੰਸਪੈਕਟਰ ਅਜਮੇਰ ਸਿੰਘ, ਨਿਸ਼ਾਨ ਸਿੰਘ ਭਿੱਖੀਕੇ, ਭਾਜਪਾ ਆਗੂ ਪਵਨ ਦੇਵਗਨ, ਠੇਕੇਦਾਰ ਕਾਬਲ ਸਿੰਘ ਹਰੀਕੇ, ਸਰਬਜੀਤ ਰਾਜਾ, ਵਿਨੋਦ ਕੁਮਾਰ ਕੈਨੇਡਾ, ਮਨਪ੍ਰੀਤ ਸਿੰਘ ਜੱਜ ਕੈਨੇਡਾ, ਨਵਤੇਜ ਸਿੰਘ ਕੈਨੇਡਾ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਡਾ. ਰਤਨਜੀਤ ਸਿੰਘ, ਰਾਕੇਸ਼ ਕੁਮਾਰ ਬਿੱਲਾ, ਪ੍ਰਵੀਨ ਕੁਮਾਰ ਕੁੰਦਰਾ, ਮਾ. ਦਲਬੀਰ ਸਿੰਘ ਚੰਬਾ, ਮਾ. ਗੁਰਨਾਮ ਸਿੰਘ ਧੁੰਨ , ਕਾਰਜ ਸਿੰਘ ਪੱਖੋਪੁਰ, ਜਗਤਾਰ ਸਿੰਘ ਜੱਗਾ ਪੰਜਾਬ ਪੁਲਿਸ, ਸੁਖਜਿੰਦਰ ਸਿੰਘ ਸੋਨੂੰ ਚੋਹਲਾ ਖੁਰਦ, ਇੰਦਰ ਸਿੰਘ ਪੱਖੋਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਾਰਿਆਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।