ਸੇਵਕ ਜਥਾ ਕੜਾਹ ਪ੍ਰਸ਼ਾਦਿ ਦੋਫਾੜ: ਦੂਜੇ ਗਰੁੱਪ ਦੇ ਸਤਿੰਦਰਪਾਲ ਸਿੰਘ ਜੌਨੀ ਮੁੜ ਬਣੇ ਮੁੱਖ ਸੇਵਾਦਾਰ
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਚਾਟੀਵਿੰਡ ਚੌਕ ਵਿਖੇ ਲੰਮੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਸੇਵਕ ਜਥਾ ਕੜਾਹ ਪ੍ਰਸ਼ਾਦਿ ਦੇ ਮੈਂਬਰਾਂ ਦੇ ਦੋਫਾੜ ਹੋਣ ਕਰਕੇ ਇਕ ਗਰੁੱਪ ਵਲੋਂ ਸਤਿੰਦਰਪਾਲ ਸਿੰਘ ਜੌਨੀ ਨੂੰ ਜਥੇ ਦਾ ਮੁੜ ਮੁੱਖ ਸੇਵਾਦਾਰ ਚੁਣ ਲਿਆ ਗਿਆ, ਜਦੋਂ ਕਿ ਦੂਜੇ ਗਰੁੱਪ ਵਲੋਂ ਬੀਤੇ ਦਿਨ ਜਥੇ ਦੇ ਸਰਪ੍ਰਸਤ ਜਗਜੀਤ ਸਿੰਘ ਖ਼ਾਲਸਾ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ। ਪ੍ਰਧਾਨ ਸਤਿੰਦਰਪਾਲ ਸਿੰਘ ਜੌਨੀ ਨੇ ਦੱਸਿਆ ਕਿ ਸਮੁੱਚੇ ਜੱਥੇ ਵਲੋਂ ਉਨ੍ਹਾਂ ਨੂੰ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਤਿੰਦਰਪਾਲ ਸਿੰਘ ਅਤੇ ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਸਿੰਘ ਢੋਟ ਦੀ ਮੌਜੂਦਗੀ ਵਿਚ ਸਰਬ ਸੰਮਤੀ ਨਾਲ ਦੂਸਰੀ ਵਾਰ ਮੁੱਖ ਸੇਵਾਦਾਰ ਥਾਪਿਆ ਗਿਆ।
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਚਾਟੀਵਿੰਡ ਚੌਕ ਵਿਖੇ ਲੰਮੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਸੇਵਕ ਜਥਾ ਕੜਾਹ ਪ੍ਰਸ਼ਾਦਿ ਦੇ ਮੈਂਬਰਾਂ ਦੇ ਦੋਫਾੜ ਹੋਣ ਕਰਕੇ ਇਕ ਗਰੁੱਪ ਵਲੋਂ ਸਤਿੰਦਰਪਾਲ ਸਿੰਘ ਜੌਨੀ ਨੂੰ ਜਥੇ ਦਾ ਮੁੜ ਮੁੱਖ ਸੇਵਾਦਾਰ ਚੁਣ ਲਿਆ ਗਿਆ, ਜਦੋਂ ਕਿ ਦੂਜੇ ਗਰੁੱਪ ਵਲੋਂ ਬੀਤੇ ਦਿਨ ਜਥੇ ਦੇ ਸਰਪ੍ਰਸਤ ਜਗਜੀਤ ਸਿੰਘ ਖ਼ਾਲਸਾ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ। ਪ੍ਰਧਾਨ ਸਤਿੰਦਰਪਾਲ ਸਿੰਘ ਜੌਨੀ ਨੇ ਦੱਸਿਆ ਕਿ ਸਮੁੱਚੇ ਜੱਥੇ ਵਲੋਂ ਉਨ੍ਹਾਂ ਨੂੰ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਤਿੰਦਰਪਾਲ ਸਿੰਘ ਅਤੇ ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਸਿੰਘ ਢੋਟ ਦੀ ਮੌਜੂਦਗੀ ਵਿਚ ਸਰਬ ਸੰਮਤੀ ਨਾਲ ਦੂਸਰੀ ਵਾਰ ਮੁੱਖ ਸੇਵਾਦਾਰ ਥਾਪਿਆ ਗਿਆ। ਇਸ ਮੌਕੇ ਮੈਨੇਜਰ ਤੇ ਫੈਡਰੇਸ਼ਨ ਪ੍ਰਧਾਨ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜਥੇ ਦੇ ਬਹੁਤੇ ਮੈਂਬਰ ਉਨ੍ਹਾਂ ਦੇ ਨਾਲ ਹਨ। ਇਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਵਲੋਂ ਦੋਵਾਂ ਗਰੁੱਪਾਂ ਦੇ ਮੈਂਬਰਾਂ ਨੂੰ ਮਿਲ ਕੇ ਪਹਿਲਾਂ ਵਾਂਗ ਹੀ ਸੇਵਾ ਕਰਨ ਦੀ ਅਪੀਲ ਕਰਦਿਆਂ ਚੁਣੇ ਗਏ ਦੋਵਾਂ ਮੁੱਖ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ ਸਨ। ਦੋਵਾਂ ਮੁੱਖ ਸੇਵਾਦਾਰਾਂ ਵਲੋਂ ਆਪਣੇ ਨਾਲ ਵਧਰੇ ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।