26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਿੱਖ ਵਿੱਦਿਅਕ ਬੋਰਡ ਵਲੋਂ ਅੰਮ੍ਰਿਤਸਰ ਵਿਖੇ 28-29 ਨਵੰਬਰ ਨੂੰ ਹੋਵੇਗਾ ਦੋ ਦਿਨਾ ‘ਸਿੱਖ ਵਿੱਦਿਅਕ ਥਿੰਕ ਫੈਸਟ- 2026’ : ਗਿਆਨੀ ਕੇਵਲ ਸਿੰਘ, ਐਡਵੋਕੇਟ

ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਵਿੱਦਿਅਕ ਬੋਰਡ ਵਲੋਂ 28 ਅਤੇ 29 ਨਵੰਬਰ ਨੂੰ ਫੋਰ ਐੱਸ ਮਾਡਰਨ ਸਕੂਲ, ਸਾਹਮਣੇ ਸੈਲੀਬ੍ਰੇਸ਼ਨ ਮਾਲ ਬਟਾਲਾ ਰੋਡ ਵਿਖੇ ਦੋ ਰੋਜ਼ਾ ‘ਸਿੱਖ ਵਿੱਦਿਅਕ ਥਿੰਕ ਫੈਸਟ 2026’ ਕਰਵਾਇਆ ਜਾ ਰਿਹਾ ਹੈ। ਸਿੱਖ ਵਿੱਦਿਅਕ ਫਾਊਂਡੇਸ਼ਨ ਦੇ ਡਾਇਰੈਕਟਰਾਂ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਥਿੰਕ ਫੈਸਟ ਸਿੱਖ ਵਿੱਦਿਅਕ ਬੋਰਡ ਦੀ ਇਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸ ਦਾ ਮੰਤਵ ਸਿੱਖਿਆ ਸ਼ਾਸਤਰੀਆਂ, ਸਕੂਲ ਪ੍ਰਬੰਧਕਾਂ, ਅਧਿਆਪਕਾਂ, ਬੁੱਧੀਜੀਵੀਆਂ ਅਤੇ ਖ਼ਾਲਸਾ ਪੰਥ ਦੀ ਵਿੱਦਿਅਕ ਪ੍ਰਫੁੱਲਤਾ ਲਈ ਸਮਰਪਿਤ ਸ਼ਖ਼ਸੀਅਤਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਹੈ।

ਅਜੀਤ ਡੈਸਕ 27-11-2026
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਵਿੱਦਿਅਕ ਬੋਰਡ ਵਲੋਂ 28 ਅਤੇ 29 ਨਵੰਬਰ ਨੂੰ ਫੋਰ ਐੱਸ ਮਾਡਰਨ ਸਕੂਲ, ਸਾਹਮਣੇ ਸੈਲੀਬ੍ਰੇਸ਼ਨ ਮਾਲ ਬਟਾਲਾ ਰੋਡ ਵਿਖੇ ਦੋ ਰੋਜ਼ਾ ‘ਸਿੱਖ ਵਿੱਦਿਅਕ ਥਿੰਕ ਫੈਸਟ 2026’ ਕਰਵਾਇਆ ਜਾ ਰਿਹਾ ਹੈ। ਸਿੱਖ ਵਿੱਦਿਅਕ ਫਾਊਂਡੇਸ਼ਨ ਦੇ ਡਾਇਰੈਕਟਰਾਂ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਥਿੰਕ ਫੈਸਟ ਸਿੱਖ ਵਿੱਦਿਅਕ ਬੋਰਡ ਦੀ ਇਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸ ਦਾ ਮੰਤਵ ਸਿੱਖਿਆ ਸ਼ਾਸਤਰੀਆਂ, ਸਕੂਲ ਪ੍ਰਬੰਧਕਾਂ, ਅਧਿਆਪਕਾਂ, ਬੁੱਧੀਜੀਵੀਆਂ ਅਤੇ ਖ਼ਾਲਸਾ ਪੰਥ ਦੀ ਵਿੱਦਿਅਕ ਪ੍ਰਫੁੱਲਤਾ ਲਈ ਸਮਰਪਿਤ ਸ਼ਖ਼ਸੀਅਤਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚਾਰ ਸੰਮੇਲਨ ਦੌਰਾਨ ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ 17 ਪ੍ਰਮੁੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ ’ਤੇ ਵੱਖ ਵੱਖ ਯਾਦਗਾਰੀ ਸਨਮਾਨ ਦਿੱਤੇ ਜਾਣਗੇ ਤੇ ਉੱਤਮ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦੌਰਾਨ ਬਾਬਾ ਬੁੱਢਾ ਜੀ ਸਨਮਾਨ ਸਤਿਨਾਮ ਸਰਬ ਕਲਿਆਣ ਟਰੱਸਟ, ਚੰਡੀਗੜ੍ਹ ਨੂੰ, ਭਾਈ ਗੁਰਦਾਸ ਜੀ ਸਨਮਾਨ ਸ੍ਰੀ ਗੁਰੂ ਸਿੰਘ ਸਭਾ ਦਾਦਰ ਮੁੰਬਈ ਨੂੰ, ਭਾਈ ਕਾਹਨ ਸਿੰਘ ਨਾਭਾ ਸਨਮਾਨ ਦੀ ਕਲਗੀਧਰ ਟਰੱਸਟ, ਬੜੂ ਸਾਹਿਬ, ਹਿਮਾਚਲ ਪ੍ਰਦੇਸ਼ ਨੂੰ, ਭਾਈ ਵੀਰ ਸਿੰਘ ਸਨਮਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੂਨਾ ਕੈਂਪ, ਪੁਣੇ ਨੂੰ, ਡਾ. ਜਸਵੰਤ ਸਿੰਘ ਨੇਕੀ ਸਨਮਾਨ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ, ਡਾ. ਖੇਮ ਸਿੰਘ ਗਿੱਲ ਸਨਮਾਨ ਐਜੂ ਸਿੱਖ ਮੁੰਬਈ ਨੂੰ, ਡਾ. ਮਨਮੋਹਨ ਸਿੰਘ ਸਨਮਾਨ ਇੰਟਰਨੈਸ਼ਨਲ ਸਿੱਖ ਕਨਫਡਰੇਸ਼ਨ, ਚੰਡੀਗੜ੍ਹ, ਜਨਰਲ ਕਰਤਾਰ ਸਿੰਘ ਸਨਮਾਨ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਦਿੱਲੀ, ਗਿਆਨੀ ਦਿੱਤ ਸਿੰਘ ਸਨਮਾਨ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ, ਜਿੰਦਾ ਸ਼ਹੀਦ ਭਾਈ ਤਖ਼ਤ ਸਿੰਘ ਸਨਮਾਨ ਐੱਸ.ਏ.ਐੱਮ. ਗਰੁੱਪ ਆਫ਼ ਇੰਸਟੀਚਿਊਸ਼ਨ ਭੋਪਾਲ, ਮੱਧ ਪ੍ਰਦੇਸ਼ ਨੂੰ, ਪ੍ਰਿੰਸੀਪਲ ਤੇਜਾ ਸਿੰਘ ਸਨਮਾਨ ਗੁਰੂ ਨਾਨਕ ਕਾਲਜ, ਚੇਨਈ ਨੂੰ, ਪ੍ਰੋਫੈਸਰ ਗੁਰਮੁੱਖ ਸਿੰਘ ਸਨਮਾਨ ਗੁਰਸਿੱਖ ਐਜੂਕੇਸ਼ਨ ਸੁਸਾਇਟੀ, ਦੇਹਰਾਦੂਨ, ਨਰਿੰਦਰ ਕਪਾਨੀ ਸਨਮਾਨ ਅਪੈਕਸ ਯੂਨੀਵਰਸਿਟੀ ਅਰੁਣਾਚਲ ਪ੍ਰਦੇਸ਼, ਤੇਜਾ ਸਿੰਘ ਸਮੁੰਦਰੀ ਸਨਮਾਨ ਭਾਈ ਜੁਗਰਾਜ ਸਿੰਘ ਚੈਰੀਟੇਬਲ ਟਰੱਸਟ, ਚੰਡੀਗੜ੍ਹ ਨੂੰ, ਸ. ਜੱਸਾ ਸਿੰਘ ਰਾਮਗੜ੍ਹੀਆ ਸਨਮਾਨ ਸੰਤ ਸਿੰਘ ਸੁੱਖਾ ਸਿੰਘ ਇੰਸਟੀਚਿਊਸ਼ਨਜ਼ ਅੰਮ੍ਰਿਤਸਰ ਨੂੰ, ਪ੍ਰੋ. ਪੂਰਨ ਸਿੰਘ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਡਾ. ਭਾਈ ਜੋਧ ਸਿੰਘ ਸਨਮਾਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਨੂੰ ਪ੍ਰਦਾਨ ਕੀਤੇ ਜਾਣਗੇ। ਦੋ ਰੋਜ਼ਾ ਸਮਾਗਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਅਤੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ 28 ਨਵੰਬਰ ਨੂੰ ਪਹਿਲੇ ਦਿਨ ਸਾਂਝੀ ਵਿਚਾਰ-ਚਰਚਾ ਅਤੇ ਗੋਲਮੇਜ਼ ਬੈਠਕਾਂ ਤੋਂ ਬਾਅਦ ਵੱਖ-ਵੱਖ ਵਿਸ਼ਿਆਂ ’ਤੇ ਸਮਾਨਾਂਤਰ ਗੋਲਮੇਜ਼ ਬੈਠਕਾਂ ਹੋਣਗੀਆਂ ਅਤੇ ਅਖ਼ੀਰ ਵਿਚ ਇਕ ਸਾਂਝੇ ਸੈਸ਼ਨ ਦੌਰਾਨ ਵਿਹਾਰਕ ਕਾਰਜ-ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਦੂਜੇ ਦਿਨ ਸਿੱਖ ਵਿੱਦਿਅਕ ਬੋਰਡ ਦੀ ਯੋਜਨਾ ਦੀ ਪੇਸ਼ਕਾਰੀ, ਰਾਸ਼ਟਰੀ ਸਿੱਖਿਆ ਨੀਤੀ ਅਤੇ ਘੱਟ-ਗਿਣਤੀ ਸਿੱਖਿਆ ਫੰਡਾਂ ਤੇ ਮੌਕਿਆਂ ਤੋਂ ਇਲਾਵਾ ਵਿਸ਼ਾ ਮਾਹਿਰ ਵਿਦਵਾਨਾਂ ਵਲੋਂ ਸਿੱਖਿਆ ਦੇ ਭਵਿੱਖ ਲਈ ਵਿਚਾਰ-ਚਰਚਾ ਦੇ ਪੰਜ ਅਹਿਮ ਵਿਸ਼ਿਆਂ, ਸਿਹਤਮੰਦ ਮਨ, ਭਵਿੱਖ ਦੇ ਅਧਿਆਪਕ, ਵਿੱਦਿਅਕ ਅਦਾਰਿਆਂ ਵਿਚ ਟੀਮ ਬਿਲਡਿੰਗ, 21ਵੀਂ ਸਦੀ ਦੇ ਹੁਨਰ, ਵਿਹਾਰਕ ਕਦਰਾਂ-ਕੀਮਤਾਂ ਅਤੇ ਖਾਲਸਾ ਜੀ ਦੀ ਵਿੱਦਿਅਕ ਪ੍ਰਫੁੱਲਤਾ 2049 ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡਿਜੀਟਲ ਮੀਡੀਆ ਜਾਣਕਾਰੀ ਪ੍ਰਦਾਨ ਕਰਦਾ ਹੈ, ਪਰ ਸੱਚਾ ਗਿਆਨ ਸਿਰਫ਼ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ- ਡਾ. ਜਸਵਿੰਦਰ... ਅਗਲੀ ਖ਼ਬਰ ਅੰਮ੍ਰਿਤਸਰ ਦੀ ਵਿਲੱਖਣ ਗਾਥਾ ਨੂੰ ਬਾਖੂਬੀ ਪੇਸ਼ ਕਰ ਗਿਆ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।