19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਰ ਡੀਲਰ ਨੂੂੰ ਘੇਰ ਕੇ ਕਾਰ ਸਵਾਰ ਹਥਿਆਰਬੰਦਾਂ ਨੇ ਮਾਰੀਆਂ ਗੋਲੀਆਂ

ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਗੋਲੀ ਚੱਲਣ ਦੀਆਂ ਹੋ ਰਹੀਆਂ ਵਾਰਦਾਤਾਂ ਤਹਿਤ ਇਕ ਹੋਰ ਘਟਨਾ ਵਾਪਰੀ ਹੈ ਜਦੋਂ ਕਿ ਪਿੰਗਲਵਾੜਾ ਗਲੀ ਰਾਮ ਤਲਾਈ ਚੌਂਕ ਨੇੜੇ ਕਾਰ ਸਵਾਰਾਂ ਵਲੋਂ ਇਕ ਮੋਟਰਸਾਈਕਲ ਸਵਾਰ ਦਾ ਪਿੱਛਾ ਕਰਕੇ ਟੱਕਰ ਮਾਰੇ ਜਾਣ ਉਪਰੰਤ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਥੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ਼ ਫੁੰਮਣ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਦਾ ਹੈ।

ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)- ਸ਼ਹਿਰ ’ਚ ਗੋਲੀ ਚੱਲਣ ਦੀਆਂ ਹੋ ਰਹੀਆਂ ਵਾਰਦਾਤਾਂ ਤਹਿਤ ਇਕ ਹੋਰ ਘਟਨਾ ਵਾਪਰੀ ਹੈ ਜਦੋਂ ਕਿ ਪਿੰਗਲਵਾੜਾ ਗਲੀ ਰਾਮ ਤਲਾਈ ਚੌਂਕ ਨੇੜੇ ਕਾਰ ਸਵਾਰਾਂ ਵਲੋਂ ਇਕ ਮੋਟਰਸਾਈਕਲ ਸਵਾਰ ਦਾ ਪਿੱਛਾ ਕਰਕੇ ਟੱਕਰ ਮਾਰੇ ਜਾਣ ਉਪਰੰਤ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਥੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ਼ ਫੁੰਮਣ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਦਾ ਹੈ। ਬੀਤੇ ਦਿਨ 15 ਨਵੰਬਰ ਨੂੰ ਉਹ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋਕੇ ਕੁਈਨਜ਼ ਰੋਡ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਇਕ ਇਨੋਵਾ ਕਾਰ ਜਿਸ ’ਚ ਚਾਰ ਪੰਜ ਵਿਅਕਤੀ ਸਵਾਰ ਸਨ ਉਸਨੂੰ ਟੱਕਰ ਮਾਰ ਦਿੱਤੀ। ਉਸ ਨੇ ਡਰਦੇ ਹੋਏ ਮੋਟਰਸਾਈਕਲ ਭਜਾ ਲਿਆ ਤਾਂ ਉਨ੍ਹਾਂ ਭੰਡਾਰੀ ਪੁੱਲ ਤੋਂ ਤੰਦੂਰਾਂ ਵਾਲਾ ਚੌਂਕ ਤੱਕ ਉਸਦਾ ਪਿੱਛਾ ਕੀਤਾ ਤੇ ਜਦੋਂ ਉਸਨੇ ਰਾਮ ਤਲਾਈ ਚੌਂਕ ਤੋਂ ਮੋੜ ਕੇ ਭਰਾਵਾਂ ਦਾ ਢਾਬਾ ਨੇੜੇ ਪਿੰਗਲਵਾੜਾ ਗਲੀ ਵੱਲ ਕਾਰ ਲੈ ਗਿਆ ਤਾਂ ਕਾਰ ’ਚ ਬੈਠੇ ਹੋਏ ਡਰਾਈਵਰ ਸੀਟ ਵਾਲੇ ਨੌਜਵਾਨ ਨੇ ਆਪਣੀ ਡੱਬ ਵਿਚੋਂ ਹਥਿਆਰ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਤਿੰਨ ਚਾਰ ਗੋਲੀਆਂ ਚਲਾਈਆਂ । ਇਕ ਗੋਲੀ ਉਸਦੇ ਮੋਢੇ ’ਤੇ ਲਗੀ ਤਾਂ ਉਹ ਮੋਟਰਸਾਈਕਲ ਸਮੇਤ ਡਿੱਗ ਪਿਆ। ਜਦੋਂ ਕਿ ਕਾਰ ਸਵਾਰ ਹਮਲਾਵਰ ਕਾਰ ਭਜਾ ਕੇ ਫਰਾਰ ਹੋ ਗਏ। ਥਾਣਾ ਬੀ. ਡਵੀਜ਼ਨ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨਗਰ ਨਿਗਮ ਨੇ ਕੂੜਾ ਚੁਕਣ ਵਾਲੀ ਆਯੂਸ਼ੀ ਕੰਪਨੀ ਨੂੰ ਵੀ ਕੱਢਿਆ ਨੋਟਿਸ ਅਗਲੀ ਖ਼ਬਰ ਧਰਮ ਯੁੱਧ ਮੋਰਚਾ ਵਲੋਂ ਜਥੇਦਾਰ ਤੋਂ ਜਨਰਲ ਹਾਊਸ ਨੂੰ ਸਿੱਖ ਸੰਸਥਾ ਦੀਆਂ ਚੋਣਾਂ ਕਰਵਾਉਣ ਲਈ ਮਤਾ ਪਾਸ ਕਰ ਕੇ ਕੇਂਦਰ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।