19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਮੁਫ਼ਤ ਸਿਲਾਈ, ਕਢਾਈ ਤੇ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 18 ਨਵੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਵਿਚ ਪਿਛਲੇ ਤਕਰੀਬਨ 23 ਸਾਲਾਂ ਤੋਂ ਕਾਰਜਸ਼ੀਲ ਬੀਬੀ ਕੌਲਾਂ ਜੀ ਫ੍ਰੀ ਐਜੂਕੇਸ਼ਨ ਵਿੰਗ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ, ਕਢਾਈ ਅਤੇ ਕੰਪਿਊਟਰ ਦੇ ਲੋੜਵੰਦ ਲੜਕੀਆਂ ਨੂੰ 6 ਮਹੀਨੇ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਕੋਰਸ ਬਿਨਾ ਕਿਸੇ ਜ਼ਾਤ ਪਾਤ ਤੋਂ ਕਰਵਾਏ ਜਾਂਦੇ ਹਨ ਤੇ ਵਿਧਵਾ ਬੀਬੀਆਂ ਦੀਆਂ ਲੜਕੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਵਿਚ ਪਿਛਲੇ ਤਕਰੀਬਨ 23 ਸਾਲਾਂ ਤੋਂ ਕਾਰਜਸ਼ੀਲ ਬੀਬੀ ਕੌਲਾਂ ਜੀ ਫ੍ਰੀ ਐਜੂਕੇਸ਼ਨ ਵਿੰਗ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ, ਕਢਾਈ ਅਤੇ ਕੰਪਿਊਟਰ ਦੇ ਲੋੜਵੰਦ ਲੜਕੀਆਂ ਨੂੰ 6 ਮਹੀਨੇ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਹ ਕੋਰਸ ਬਿਨਾ ਕਿਸੇ ਜ਼ਾਤ ਪਾਤ ਤੋਂ ਕਰਵਾਏ ਜਾਂਦੇ ਹਨ ਤੇ ਵਿਧਵਾ ਬੀਬੀਆਂ ਦੀਆਂ ਲੜਕੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਦੌਰਾਨ ਅੱਜ 45ਵੇਂ ਬੈਚ ਦੀਆਂ ਲੜਕੀਆਂ ਨੂੰ 6 ਮਹੀਨੇ ਦਾ ਮੁਫ਼ਤ ਸਿਲਾਈ ਕਢਾਈ ਅਤੇ ਕੰਪਿਊਟਰ ਕੋਰਸ ਪੂਰਾ ਹੋਣ ਤੇ ਇਨ੍ਹਾਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ 46ਵੇਂ ਬੈਚ ਦੀ ਆਰੰਭਤਾ ਕੀਤੀ ਗਈ। ਭਾਈ ਗੁਰਇਕਬਾਲ ਸਿੰਘ ਵਲੋਂ ਜਾਰੀ ਸੂਚਨਾ ਅਨੁਸਾਰ ਹੁਣ ਤੱਕ ਤਕਰੀਬਨ 11,800 ਦੇ ਕਰੀਬ ਲੜਕੀਆਂ ਮੁਫ਼ਤ ਕੋਰਸ ਕਰਕੇ ਆਪਣਾ ਕਾਰੋਬਾਰ ਕਰ ਰਹੀਆਂ ਹਨ। ਅੱਜ ਸਰਟੀਫਿਕੇਟ ਵੰਡਣ ਮੌਕੇ ਅਮਰੀਕ ਸਿੰਘ ਪ੍ਰੋਜੈਕਟ ਅਫਸਰ, ਭਾਈ ਤਰਵਿੰਦਰ ਸਿੰਘ ਨਿੱਕੂ, ਕੇ. ਪੀ. ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ : * ਵਾਹਨਾਂ ’ਤੇ ਕਾਲੀਆਂ ਫਿਲਮਾਂ, ਹੂਟਰ ਆਦਿ ’ਤੇ ਲੱ... ਅਗਲੀ ਖ਼ਬਰ ਇੰਗਲੈਂਡ ’ਚ ਪੰਜਾਬਣ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।