ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਲਗਾਇਆ
ਅੰਮ੍ਰਿਤਸਰ, 11 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਨੇ ‘ਫਾਇਨੈਂਸ਼ੀਅਲ ਲਿਟਰੇਸੀ ਐਂਡ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ’ (ਵਿੱਤੀ ਸਾਖਰਤਾ ਅਤੇ ਉਦਮਤਾ ਪ੍ਰੋਗਰਾਮ) ਤਹਿਤ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਗਏ ਸਟਾਲ ਲਗਾਏ, ਜਿਨ੍ਹਾਂ ਵਿਚ ਹੱਥ ਨਾਲ ਬਣੇ ਦੀਵੇ, ਮੋਮਬੱਤੀਆਂ, ਸਜਾਵਟ ਦਾ ਸਾਮਾਨ, ਮਠਿਆਈਆਂ ਅਤੇ ਕ੍ਰਾਫਟ ਦੀਆਂ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਅੰਮ੍ਰਿਤਸਰ, 11 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਨੇ ‘ਫਾਇਨੈਂਸ਼ੀਅਲ ਲਿਟਰੇਸੀ ਐਂਡ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ’ (ਵਿੱਤੀ ਸਾਖਰਤਾ ਅਤੇ ਉਦਮਤਾ ਪ੍ਰੋਗਰਾਮ) ਤਹਿਤ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਗਏ ਸਟਾਲ ਲਗਾਏ, ਜਿਨ੍ਹਾਂ ਵਿਚ ਹੱਥ ਨਾਲ ਬਣੇ ਦੀਵੇ, ਮੋਮਬੱਤੀਆਂ, ਸਜਾਵਟ ਦਾ ਸਾਮਾਨ, ਮਠਿਆਈਆਂ ਅਤੇ ਕ੍ਰਾਫਟ ਦੀਆਂ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਪ੍ਰਦਰਸ਼ਨੀ ‘ਇਬਾਦਤ ਸਕੂਲ’ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ। ਇਸ ਵਿਕਰੀ ਤੋਂ ਪ੍ਰਾਪਤ ਧਨਰਾਸ਼ੀ ਦੀ ਵਰਤੋਂ ਲੋੜਵੰਦ ਵਰਗ ਦੇ ਲੋਕਾਂ ਦੀ ਸਿੱਖਿਆ ਅਤੇ ਭਲਾਈ ਲਈ ਕੀਤੀ ਜਾਵੇਗੀ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਚਨਾਤਮਕਤਾ, ਟੀਮ ਵਰਕ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ।