11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੁੰਬਈ ਦੀ ਪੱਤਰਕਾਰ ਨਾਲ ਅੰਮ੍ਰਿਤਸਰ ’ਚ ਹੋਈ ਲੁੱਟ ਖੋਹ * ਪਰਸ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ

ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ ’ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਹਿਤ ਇਕ ਹੋਰ ਵਾਰਦਾਤ ਵਾਪਰੀ ਹੈ ਜਦੋਂ ਕਿ ਮੁੰਬਈ ਤੋਂ ਆਈ ਇਕ ਪੱਤਰਕਾਰ ਪਾਸੋਂ ਅੰਮ੍ਰਿਤਸਰ ’ਚ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹੇ ਜਾਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸਦੇ ਪਰਸ ’ਚ ਲੈਪਟਾਪ, ਈਅਰ ਫੋਨ, ਪ੍ਰੈਸ ਸ਼ਨਾਖਤੀ ਪਤਰ, ਡੈਬਿਟਤੇ ਕ੍ਰੈਡਿਟ ਕਾਰਡ ਆਦਿ ਤੋਂ ਇਲਾਵਾ 5 ਹਜ਼ਾਰ ਰੁਪਿਆ ਨਕਦੀ ਸੀ।

ਅਜੀਤ ਡੈਸਕ 12-11-2026
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ ’ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਹਿਤ ਇਕ ਹੋਰ ਵਾਰਦਾਤ ਵਾਪਰੀ ਹੈ ਜਦੋਂ ਕਿ ਮੁੰਬਈ ਤੋਂ ਆਈ ਇਕ ਪੱਤਰਕਾਰ ਪਾਸੋਂ ਅੰਮ੍ਰਿਤਸਰ ’ਚ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹੇ ਜਾਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸਦੇ ਪਰਸ ’ਚ ਲੈਪਟਾਪ, ਈਅਰ ਫੋਨ, ਪ੍ਰੈਸ ਸ਼ਨਾਖਤੀ ਪਤਰ, ਡੈਬਿਟਤੇ ਕ੍ਰੈਡਿਟ ਕਾਰਡ ਆਦਿ ਤੋਂ ਇਲਾਵਾ 5 ਹਜ਼ਾਰ ਰੁਪਿਆ ਨਕਦੀ ਸੀ। ਥਾਣਾ ਏ.ਡਵੀਜ਼ਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਠੂਆ ਜੰਮੂ ਦੀ ਰਹਿਣ ਵਾਲੀ ਸ੍ਰੀਮਤੀ ਵਿਭਾ ਸ਼ਰਮਾ ਨੇ ਦੱਸਿਆ ਕਿ ਉਸਦੀ ਬੇਟੀ ਸ਼੍ਰਿਸਟੀ ਸ਼ਰਮਾ ਜੋ ਕਿ ਇਕਨੋਮਿਕਸ ਟਾਈਮ ਦੀ ਪੱਤਰਕਾਰ ਹੈ ਅਤੇ ਉਹ ਇਥੇ ਮੁੰਬਈ ਤੋਂ ਅੰਮ੍ਰਿਤਸਰ ਹਵਾਈ ਜਹਾਜ਼ ਰਾਹੀਂ ਆਈ ਸੀ ਜਿਸ ਨੇ ਅੱਗੇ ਜੰਮੂ ਜਾਣ ਲਈ ਜੰਮੂ ਟਰੈਵਲ ਦੀ ਬੱਸ ਬੁੱਕ ਕੀਤੀ ਸੀ ਤੇ ਇਥੇ ਜਦੋਂ ਉਹ ਆਪਣੀ ਬੱਸ ਵਿਚ ਬੈਠਣ ਲਈ ਭੰਡਾਰੀ ਪੁੱਲ ਹਾਲ ਗੇਟ ਚੌਂਕ ਵੱਲ ਜਾ ਰਹੀ ਸੀ ਤਾਂ 2 ਮੋਟਰਸਾਇਕਲ ਸਵਾਰ ਨੌਜਵਾਨ ਆਏ ਤੇ ਉਸਦੀ ਬੇਟੀ ਪਾਸੋਂ ਪਰਸ ਖੋਹ ਕੇ ਲੈ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਐੱਸ. ਟੀ. ਪੀ. ਮਿਹਰਬਾਨ ਸਿੰਘ ਨੂੰ ਅੰਮ੍ਰਿਤਸਰ ਨਗਰ ਨਿਗਮ ਤੇ ਤਰਨ ਤਾਰਨ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ’ਤੇ ਕੇਂਦਰੀ ਸਕੇਲ ਲਾਗੂ ਕਰਨੇ ਵੱਡਾ ਧੱਕਾ: ਸ਼ਵੇਤ ਮਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।