11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਭਾਜਪਾ ਵਲੋਂ ਚੋਣ ਲੜਨ ਵਾਲਿਆਂ ਦੀ ਲੱਗੀ ਦੌੜ

ਅੰਮ੍ਰਿਤਸਰ, 11 ਨਵੰਬਰ ( ਹਰਮਿੰਦਰ ਸਿੰਘ )- ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ’ਚ ਇਸ ਵਾਰ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਸ਼ਵੇਤ ਮਲਿਕ, ਸੁਖਮਿੰਦਰ ਸਿੰਘ ਪਿੰਟੂ, ਅਕਸ਼ੈ ਸ਼ਰਮਾ, ਅਮਨ ਐਰੀ , ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਤਸਵੀਰਾਂ 12-11-2026
ਅੰਮ੍ਰਿਤਸਰ, 11 ਨਵੰਬਰ ( ਹਰਮਿੰਦਰ ਸਿੰਘ )- ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ’ਚ ਇਸ ਵਾਰ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਹਲਕਾ ਉੱਤਰੀ ਪਹਿਲਾਂ ਹੀ ਕਈ ਭਾਜਪਾ ਵਰਕਰ ਪਾਰਟੀ ਟਿਕਟ ਹਾਸਲ ਲਈ ਆਪਣੇ ਅਕਾਵਾਂ ਦੇ ਦੁਆਲੇ ਚੱਕਰ ਲਗਾ ਰਹੇ ਸਨ ਪਰ ਹੁਣ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਸ ਹਲਕੇ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜਨ ਦੇ ਦਾਅਵੇਦਾਰਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ ਅਧੀਨ ਸ਼ਹਿਰ ਦੀਆਂ 17 ਵਾਰਡਾਂ ਹਨ ਅਤੇ ਇਸ ਤੋਂ ਇਲਾਵਾ 12 ਪੰਚਾਇਤਾਂ ਸ਼ਾਮਲ ਹਨ। ਐੱਸ ਆਈ ਆਰ ਤੋਂ ਬਾਅਦ ਇਸ ਵੇਲੇ 1.78 ਲੱਖ ਦੇ ਕਰੀਬ ਵੋਟਾਂ ਹਨ। ਭਾਵੇਂ ਕਿ ਇਹ ਹਲਕਾ ਆਰ ਐੱਸ ਐੱਸ ਦਾ ਗੜ ਮੰਨਿਆ ਜਾਂਦਾ ਹੈ, ਪਰ ਇਸ ’ਚ ਹਲਕਾ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਵੀ ਘੱਟ ਨਹੀਂ ਹਨ। 2022 ਦੀਆਂ ਚੋਣਾਂ ਦੌਰਾਨ ਇਸ ਹਲਕੇ ਦੀਆਂ 202356 ਵੋਟਾਂ ਸਨ, ਜਿਨ੍ਹਾਂ ’ਚੋਂ ਉਸ ਵੇਲੇ 123752 ਵੋਟਾਂ ਭੁਗਤੀਆਂ ਸਨ। ਉਸ ਵੇਲੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਸਮੇਤ ਕੁਲ 13 ਉਮੀਦਵਾਰ ਚੋਣ ਮੈਦਾਨ ਸਨ। ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਵਲੋਂ ਚੋਣ ਲੜੇ ਕੁੰਵਰ ਵਿਜੇ ਪ੍ਰਤਾਪ ਸਿੰਘ 58133 ਵੋਟਾਂ ਹਾਸਲ ਕਰਕੇ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੂਸਰੇ ਸਥਾਨ ਰਿਹਾ, ਜਿਸ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ 29815 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸੀ ਉਮੀਦਵਾਰ ਸੁਨੀਲ ਦੱਤੀ 18983 ਵੋਟਾਂ ਹਾਸਲ ਕਰਕੇ ਤੀਸਰੇ ਅਤੇ ਭਾਜਪਾ ਦੇ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ 13865 ਵੋਟਾਂ ਹੀ ਹਾਸਲ ਕਰਕੇ ਚੌਥੇ ਸਥਾਨ ’ਤੇ ਰਹੇ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਹਲਕੇ ਵਿਚ ਸੁਖਮਿੰਦਰ ਸਿੰਘ ਪਿੰਟੂ ਤੋਂ ਇਲਾਵਾ ਅਕਸ਼ੈ ਸ਼ਰਮਾ, ਸ਼ਵੇਤ ਮਲਿਕ, ਅਮਨ ਐਰੀ ਵੀ ਲੰਬੇ ਅਰਸੇ ਤੋਂ ਸਰਗਰਮੀ ਦਿਖਾਈ ਜਾ ਰਹੀ ਹੈ। ਹੁਣ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪਾਰਟੀ ਦੀ ਟਿਕਟ ’ਤੇ ਨਜ਼ਰ ਟਿਕਾਈ ਜਾ ਰਹੀ ਹੈ ਉਹ ਹਲਕਾ ਉੱਤਰੀ ਦੇ ਵਿਧਾਇਕ ਹੁੰਦੇ ਹੋਏ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਨੂੰ ਘੱਟ ਹੀ ਮਿਲਦੇ ਸਨ, ਪਰ ਹੁਣ ਉਨ੍ਹਾਂ ਇਸ ਹਲਕੇ ’ਚ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਭਾਜਪਾ ਵਲੋਂ ਇਸੇ ਹਲਕੇ ਵਿਚੋਂ ਚੋਣ ਲੜਨ ਦਾ ਮਨ ਬਣਾਈ ਬੈਠੇ ਹਨ। ਦੂਸਰੇ ਪਾਸੇ ਚਰਚਾ ਇਹ ਵੀ ਹੈ ਕਿ ਪਾਰਟੀ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵਿਧਾਨ ਸਭਾ ਹਲਕਾ ਉੱਤਰੀ ਦੀ ਜਗ੍ਹਾ ’ਤੇ ਕੇਂਦਰੀ ਹਲਕੇ ਤੋਂ ਚੋਣ ਲੜਾ ਸਕਦੀ ਹੈ। ਇਹ ਤਾਂ ਫ਼ੈਸਲਾ ਪਾਰਟੀ ਹਾਈ ਕਮਾਂਡ ਦੇ ਹੱਥਾਂ ’ਚ ਕਿਸ ਨੂੰ ਕਿਥੋਂ ਚੋਣ ਲੜਾਉਣੀ ਹੈ ਜਾ ਨਹੀਂ ਲੜਾਉਣੀ ਇਹ ਤਾਂ ਸਮਾਂ ਆਉਣ ’ਤੇ ਪਤਾ ਲੱਗੇਗਾ। ਬੇਸ਼ੱਕ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਚੌਥੇ ਸਥਾਨ ਰਹੀ ਪਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ’ਚ ਭਾਜਪਾ ਇਸ ਹਲਕੇ ’ਚੋਂ ਪਹਿਲੇ ਸਥਾਨ ’ਤੇ ਰਹੀ। ਉਸ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ। ਇਹ ਵੀ ਹੋ ਸਕਦਾ ਹੈ ਲੋਕ ਸਭਾ ਚੋਣਾਂ ਦੌਰਾਨ ਹਲਕਾ ਉੱਤਰੀ ਦੇ ਲੋਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਨੀਤੀਆਂ ਵਿਰੁੱਧ ਫ਼ਤਵਾ ਸੀ ਜਾ ਫਿਰ ਉਨ੍ਹਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਰੋਸ। ਜੇਕਰ ਕੁੰਵਰ ਦੀਆਂ ਨੀਤੀਆਂ ਲੋਕਾਂ ਨੂੰ ਰਾਸ ਨਹੀਂ ਆਈਆਂ ਤਾਂ ਭਾਜਪਾ ਵਲੋਂ ਇਸ ਹਲਕੇ ਤੋਂ ਕੁੰਵਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਪਾਰਟੀ ਲਈ ਵੱਡੀ ਚੁਨੌਤੀ ਵੀ ਬਣ ਸਕਦੀ ਹੈ। ਇਸ ਤੋਂ ਇਲਾਵਾ ਲੰਬੇ ਅਰਸੇ ਤੋਂ ਹਲਕੇ ਵਿਚ ਵਿਚਰ ਰਹੇ ਭਾਜਪਾ ਦੇ ਸਰਗਰਮ ਆਗੂਆਂ ਦੇ ਮਨਾ ਨੂੰ ਠੇਸ ਵੀ ਪਹੁੰਚਾ ਸਕਦਾ ਹੈ। ਜੋ ਭਾਜਪਾ ਲਈ ਇਕ ਹੋਰ ਚੁਨੌਤੀ ਬਣ ਸਕਦੀ ਹੈ।
ਪਿਛਲੀ ਖ਼ਬਰ ਆਪ ਆਗੂ ਹਰਮਨ ਵੇਰਕਾ ਨੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਟਿਕਟ ’ਤੇ ਦਾਅਵਾ ਜਤਾਇਆ * ਸੰਤ ਐਵੀਨਿਊ ਵਿਖੇ ਨੁੱਕੜ ਮੀਟਿੰਗ ਦੌ... ਅਗਲੀ ਖ਼ਬਰ ਡਾ. ਰੀਨਾ ਤਲਵਾੜ ਨੂੰ ‘ਮੋਸਟ ਇਨਫਲੂਐਂਸ਼ੀਅਲ ਵੂਮੈਨ ਐਵਾਰਡ-2026’ ਨਾਲ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।