ਅਚਾਰ ਦੇ ਡੱਬੇ ’ਚੋਂ ਨਿਕਲੀ ਮਰੀ ਹੋਈ ਕੋਹੜ ਕਿਰਲੀ
ਅੰਮ੍ਰਿਤਸਰ, 2 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ’ਚ ਖਾਣ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦੇ ਮਾਮਲੇ ’ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇਥੇ ਰਾਮ ਬਾਗ ’ਚੋਂ ਖਰੀਦ ਕੀਤੇ ਅਚਾਰ ਦੇ ਡੱਬੇ ’ਚੋਂ ਮਰੀ ਹੋਈ ਕੋਹੜ ਕਿਰਲੀ ਨਿਕਲਣ ਦੀ ਸ਼ਿਕਾਇਤ ਕੀਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਦਿਹਾਤੀ ਖੇਤਰ ਨਾਲ ਸੰਬੰਧਿਤ ਕਾ: ਚਰਨ ਸਿੰਘ ਨੇ ਦੱਸਿਆ ਕਿ ਇਥੇ ਰਾਮ ਬਾਗ ਨੇੜੇ ਸਬਜ਼ੀ ਮੰਡੀ ਹੈ ਜਿਥੇ ਸਬਜ਼ੀਆਂ ਤੇ ਆਚਾਰ ਵੀ ਮਿਲਦਾ ਹੈ ਉਸਨੇ ਇਕ ਕਿਲੋ ਅਚਾਰ ਖਰੀਦ ਕੀਤਾ ਤਾਂ ਘਰ ਜਾ ਕੇ ਜਦੋਂ ਉਸਨੇ ਅਚਾਰ ਡੱਬੇ ’ਚੋਂ ਖਾਣ ਲਈ ਕੱਢ ਕੇ ਕੌਲੀ ’ਚ ਪਾਇਆ ਤਾਂ ਉਸ ਵਿਚੋਂ ਕੋਹੜ ਕਿਰਲੀ ਪਾਈ ਗਈ।
ਅਜੀਤ ਡੈਸਕ
03-11-2026