ਦੋ ਦਿਨਾ ‘ਸਿੱਖ ਵਿਦਿਅਕ ਵਿਚਾਰ ਸੰਮੇਲਨ’ ਦੇ ਪਹਿਲੇ ਦਿਨ ਪੰਥਕ ਵਿਦਵਾਨਾਂ ਵਲੋਂ ਸਿੱਖਿਆ ਦੇ ਵਿਕਾਸ ਲਈ ਸਾਂਝੀ ਸੋਚ ਅਤੇ ਅਮਲੀ ਕਾਰਜਯੋਜਨਾਵਾਂ ’ਤੇ ਵਿਚਾਰ
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਸਿੱਖ ਵਿਦਿਅਕ ਫਾਊਂਡੇਸ਼ਨ ਵਲੋਂ ਦੋ ਦਿਨਾ ‘ਸਿੱਖ ਵਿਦਿਅਕ ਵਿਚਾਰ ਸੰਮੇਲਨ’ ਦੀ ਸ਼ੁਰੂਆਤ ਅੱਜ ਇਥੇ ਫੋਰ ਐਸ ਖ਼ਾਲਸਾ ਮਾਡਰਨ ਸਕੂਲ ਦੇ ਆਡੀਟੋਰੀਅਮ ਵਿਖੇ ਹੋਈ, ਜਿਸ ਦੀ ਆਰੰਭਤਾ ਦੀ ਅਰਦਾਸ ਸਾਬਕਾ ਜਥੇਦਾਰ ਅਤੇ ਸਿੱਖ ਵਿਦਿਅਕ ਫਾਊਂਡੇਸ਼ਨ ਦੇ ਡਾਇਰੈਕਟਰ ਗਿਆਨੀ ਕੇਵਲ ਸਿੰਘ ਵਲੋਂ ਸਿੱਖ ਵਿਦਿਅਕ ਬੋਰਡ ਦੇ ਮਿਸ਼ਨ ਦੀ ਸਫਲਤਾ ਲਈ ਕੀਤੀ ਅਰਦਾਸ ਨਾਲ ਹੋਈ। ਪਹਿਲੇ ਦਿਨ ਦੀ ਵਿਚਾਰ ਚਰਚਾ ਦੌਰਾਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਗੁਰਦੀਪ ਸਿੰਘ ਅਤੇ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਸੰਮੇਲਨ ਦੀ ਰੂਪ ਰੇਖਾ ਸਾਂਝੀ ਕੀਤੀ।
ਸਨਮਾਨਿਤ ਸ਼ਖ਼ਸੀਅਤਾਂ ਕਵੀ ਅਜੀਤ ਸਿੰਘ ਸਠਿਆਲਵੀ, ਸਿਮਰਨਜੀਤ ਕੌਰ ਮਾਹਲਾ, ਹਰਦਰਸ਼ਨ ਸਿੰਘ ਕਮਲ, ਸਰਬਪਾਲ ਸਿੰਘ ਲੁਧਿਆਣਾ, ਸੰਤੋਖ ਸਿੰਘ ਗੁਰਾਇਆ, ਸੁਲੱਖਣ ਸਿੰਘ ਦਿਓਲ ਅਤੇ ਹਰਕੀਰਤ ਸਿੰਘ ਕੰਗ, ਸਭਾ ਦੇ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ । ਅਜੀਤ ਤਸਵੀਰ
29-11-2026