ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਸਹਿਯੋਗ ਨਾਲ ਕਾਂਗਰਸ ਸੇਵਾ ਦਲ ਨੇ ਲਾਇਆ ਖ਼ੂਨਦਾਨ ਕੈਂਪ
ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਦੇ ਸਹਿਯੋਗ ਨਾਲ ਅੱਜ ਕਾਂਗਰਸ ਸੇਵਾ ਦਲ ਅੰਮ੍ਰਿਤਸਰ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਸ: ਕਰਮਜੀਤ ਸਿੰਘ ਓਠੀਆਂ ਨੇ ਕੀਤੀ। ਇਹ ਜਾਣਕਾਰੀ ਦਿੰਦਿਆਂ ਸ: ਓਠੀਆਂ ਨੇ ਦੱਸਿਆ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਇਹ ਕੈਂਪ ਨੈਸ਼ਨਲ ਪ੍ਰਧਾਨ ਕਾਂਗਰਸ ਸੇਵਾ ਦਲ ਸ੍ਰੀ ਬੀ.
ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਦੇ ਸਹਿਯੋਗ ਨਾਲ ਅੱਜ ਕਾਂਗਰਸ ਸੇਵਾ ਦਲ ਅੰਮ੍ਰਿਤਸਰ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਸ: ਕਰਮਜੀਤ ਸਿੰਘ ਓਠੀਆਂ ਨੇ ਕੀਤੀ। ਇਹ ਜਾਣਕਾਰੀ ਦਿੰਦਿਆਂ ਸ: ਓਠੀਆਂ ਨੇ ਦੱਸਿਆ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਇਹ ਕੈਂਪ ਨੈਸ਼ਨਲ ਪ੍ਰਧਾਨ ਕਾਂਗਰਸ ਸੇਵਾ ਦਲ ਸ੍ਰੀ ਬੀ.ਵੀ. ਨਿਵਾਸ ਦੇ ਨਿਰਦੇਸ਼ਾਂ ਹੇਠ ਪੂਰੇ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ ਦੇ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਸੇਵਾ ਦਲ ਵਲੋਂ ਕੀਤਾ ਗਿਆ ਹੈ। ਜਿਸ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੇ ਨਿਰਦੇਸ਼ਾਂ ਤਹਿਤ ਇਹ ਖ਼ੂਨਦਾਨ ਕੈਂਪ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਜਿਸ ਵਿਚ ਪੰਜਾਬ ਪ੍ਰਧਾਨ ਕਾਂਗਰਸ ਸੇਵਾ ਦਲ ਸ੍ਰੀ ਸੁਭਾਸ਼ ਬਾਰਗਵ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਉਹਨਾਂ ਵਲੋਂ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਸਟੇਟ ਆਰਗਨਾਈਜ਼ਰ ਸ੍ਰੀਮਤੀ ਲੀਲਾ ਵਰਮਾ ਨੇ ਸਭ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਇੰਦਰਾ ਗਾਂਧੀ ਦੇ ਦੇਸ਼ ਪ੍ਰਤੀ ਦਿੱਤੇ ਬਲਿਦਾਨ ਤੇ ਸੰਖੇਪ ਚਾਨਣਾ ਪਾਇਆ। ਇਸ ਮੌਕੇ ਫ਼ੌਜੀ ਯੋਗਰਾਜ ਸਿੰਘ, ਸੰਦੀਪ ਸਰੀਨ, ਸਾਗਰ ਗੁਪਤਾ, ਮਹਿੰਦਰ ਸਿੰਘ, ਡੀ.ਐਮ. ਰੰਧਾਵਾ, ਸਤਨਾਮ ਸਿੰਘ, ਗੁਰਮੇਜ ਸਿੰਘ, ਮਲਕੀਤ ਸਿੰਘ, ਜਗਬਿੰਦਰ ਸਿੰਘ, ਅਜੈਬ ਸਿੰਘ ਸਮੇਤ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਮੌਜੂਦ ਸਨ।