29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਿਹਤ ਵਿਭਾਗ ਵਲੋਂ ਨਿੱਜੀ ਮਿਸ਼ਨ ਹਸਪਤਾਲ ਦੀ ਕੀਤੀ ਜਾਂਚ : ਮਿਆਦ ਪੁੱਗੀਆਂ ਦਵਾਈਆਂ ਮਿਲੀਆਂ, ਦਵਾਈਆਂ ਜ਼ਬਤ ਕਈ ਕਮਰੇ ਕੀਤੇ ਸੀਲ

ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਭਾਰਤੀ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਲਤਾਨਵਿੰਡ ਰੋਡ ਵਿਖੇ ਸਥਿਤ ਇਕ ਧਾਰਮਿਕ ਸ਼ਖ਼ਸੀਅਤ ਦੇ ਨਾਮ ’ਤੇ ਸਥਾਪਿਤ ਕੀਤੇ ਮਿਸ਼ਨ ਹਸਪਤਾਲ ਦੀ ਜਾਂਚ ਕੀਤੀ ਗਈ।

ਅਜੀਤ ਡੈਸਕ 29-10-2026
ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਭਾਰਤੀ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਲਤਾਨਵਿੰਡ ਰੋਡ ਵਿਖੇ ਸਥਿਤ ਇਕ ਧਾਰਮਿਕ ਸ਼ਖ਼ਸੀਅਤ ਦੇ ਨਾਮ ’ਤੇ ਸਥਾਪਿਤ ਕੀਤੇ ਮਿਸ਼ਨ ਹਸਪਤਾਲ ਦੀ ਜਾਂਚ ਕੀਤੀ ਗਈ। ਇਸ ਜਾਂਚ ਜਾਂਚ ਦੌਰਾਨ ਉਕਤ ਹਸਪਤਾਲ ਦੀ ਓ.ਪੀ.ਡੀ. ਵਿਚ ਮਿਆਦ ਪੁੱਗੀਆਂ ਦਵਾਈਆਂ ਪਾਈਆਂ ਗਈਆਂ। ਸਿਹਤ ਵਿਭਾਗ ਨੇ ਕਾਰਵਾਈ ਕਰਦਿਆਂ ਦਵਾਈਆਂ ਜਬਤ ਕਰ ਲਈਆਂ ਗਈਆਂ ਹਨ ਤੇ ਕਈ ਕਮਰੇ ਸੀਲ ਕਰ ਦਿੱਤੇ ਗਏ ਹਨ, ਇਸ ਤੋਂ ਇਲਾਵਾ ਕਈ ਹੋਰ ਊਣਤਾਈਆਂ ਤੇ ਕਮੀਆਂ ਪਾਈਆਂ ਗਈਆਂ। ਸਿਵਲ ਸਰਜ਼ਨ ਡਾ: ਭਾਰਤੀ ਨੇ ਦੱਸਿਆ ਕਿ ਜਾਂਚ ਦੌਰਾਨ ਅਲਟਰਾਸਾਊਂਡ ਕਮਰੇ ਵਿਚ ਅਲਟਰਾਸਾਊਂਡ ਮਸ਼ੀਨ ਉਪਲਬੱਧ ਪਾਈ ਗਈ, ਪਰ ਮਰੀਜ਼ਾਂ ਦੇ ਰਿਕਾਰਡ ਦੀ ਸੰਭਾਲ ਸੰਬੰਧੀ ਗੰਭੀਰ ਕਮੀਆਂ ਸਾਹਮਣੇ ਆਈਆਂ। ਜਾਂਚ ਸਮੇਂ ਇਕ ਮਰੀਜ਼ ਅਲਟਰਾਸਾਊਂਡ ਕਰਵਾਉਣ ਲਈ ਮੌਜੂਦ ਸੀ। ਦੱਸਿਆ ਗਿਆ ਕਿ ਮਰੀਜ਼ ਲਗਾਤਾਰ ਤੀਜੇ ਦਿਨ ਸੰਸਥਾਨ ਵਿਚ ਆਈ ਸੀ। ਹਾਲਾਂਕਿ, ਜਾਂਚ ਟੀਮ ਵਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਮਰੀਜ਼ ਦੀ ਫਾਈਲ, ਟੀਕੇ/ਦਵਾਈਆਂ ਦਾ ਰਿਕਾਰਡ, ਓ.ਟੀ. ਨੋਟਸ ਅਤੇ ਹੋਰ ਸੰਬੰਧਿਤ ਮੈਡੀਕਲ ਰਿਕਾਰਡ ਪੇਸ਼ ਨਹੀਂ ਕੀਤੇ ਗਏ। ਜਾਂਚ ਟੀਮ ਨੇ ਇਹ ਵੀ ਪਾਇਆ ਕਿ ਜਾਂਚ ਸਮੇਂ ਬਾਇਓਮੈਡੀਕਲ ਵੇਸਟ ਦੇ ਨਿਪਟਾਰੇ ਸੰਬੰਧੀ ਕੋਈ ਕੰਟਰੈਕਟ ਜਾਂ ਸੰਬੰਧਿਤ ਦਸਤਾਵੇਜ਼ ਤਸਦੀਕ ਲਈ ਉਪਲਬੱਧ ਨਹੀਂ ਕਰਵਾਇਆ ਗਿਆ। ਇਸ ਉਪਰੰਤ, ਪਾਈਆਂ ਗਈਆਂ ਕਮੀਆਂ ਦੇ ਮੱਦੇਨਜ਼ਰ ਓ.ਟੀ., ਓ.ਪੀ.ਡੀ.ਰੂਮ, ਇਕ ਪ੍ਰਾਈਵੇਟ ਰੂਮ ਅਤੇ ਇਕ ਵਾਰਡ ਨੂੰ ਜਾਂਚ ਟੀਮ ਵਲੋਂ ਸੀਲ ਕਰ ਦਿੱਤਾ ਗਿਆ। ਸੀਲਿੰਗ ਦੀ ਕਾਰਵਾਈ ਇਕ ਟਰੱਸਟ ਮੈਂਬਰ ਦੀ ਮੌਜੂਦਗੀ ਵਿਚ ਕੀਤੀ ਗਈ। ਇਹ ਜਾਂਚ ਸਿਹਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮਰੀਜ਼ਾਂ ਦੇ ਹਿੱਤਾਂ ਤੇ ਸੁਰੱਖਿਆ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਕੀਤੀ ਗਈ ਅਤੇ ਇਸ ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਜਾਂਚ ਟੀਮ ਵਿਚ ਡਾ ਪੰਕਜ ਭੱਟੀ, ਡਾ. ਨਜ਼ਮਦੀਪ ਗਾਇਨੀਕੋਲੋਜਿਸਟ, ਡਾ. ਕਮਲਪ੍ਰੀਤ ਰਿਆੜ ਐਨਸਥੇਟਿਕ, ਬਿਕਰਮਜੀਤ ਕੌਰ, ਹਰਭਾਗ ਸਿੰਘ ਸ਼ਾਮਿਲ ਸਨ।
ਪਿਛਲੀ ਖ਼ਬਰ ਜਥੇਦਾਰ ਦੇ ਆਦੇਸ਼ ’ਤੇ ਸ਼ਹੀਦ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਇਤਿਹਾਸਕ ਗੁਰਦੁ... ਅਗਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰੀ ਹਫ਼ਤੇ ਦੌਰਾਨ ਪੁਲਿਸ ਲਾਈਨ ’ਚ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।