ਗੰਨ ਹਾਊਸ ਤੋਂ ਉਧਾਰ ਲਏ ਅਸਲ੍ਹੇ ਦੇ ਪੈਸੇ ਨਾ ਮੋੜਨ ਤੋਂ ਬੈਂਕ ਮੈਨੇਜਰ ਨਾਲ ਹੋਇਆ ਸੀ ਝਗੜਾ ਮਾਮਲਾ ਯੈੱਸ ਬੈਂਕ ਦੇ ਮੈਨੇਜਰ ਨੂੰ ਹਥੋਪਾਈ ’ਚ ਗੋਲੀ ਲਗਣ ਦਾ
ਅੰਮ੍ਰਿਤਸਰ, 14 ਅਕਤੂਬਰ (ਰੇਸ਼ਮ ਸਿੰਘ)-ਇਥੇ ਮਾਲ ਰੋਡ ਸਥਿਤ ਬੈਂਕ ਮੈਨੇਜ਼ਰ ਨਾਲ ਹੋਈ ਹਥੋਪਾਈ ’ਚ ਗੋਲੀ ਚਲਣ ਨਾਲ ਇਕ ਬੈਂਕ ਅਧਿਕਾਰੀ ਦੇ ਜ਼ਖ਼ਮੀਂ ਹੋਣ ਦੇ ਚਰਚਿਤ ਮਾਮਲੇ ’ਚ ਗੰਨ ਹਾਊਸ ਦੇ ਮਾਲਕ ਪਾਸੋਂ ਉਧਾਰ ਲਏ ਅਸਲੇ ਦੇ ਪੈਸੇ ਨਾ ਮੋੜਨ ਦਾ ਰੋਚਿਕ ਕਿੱਸਾ ਸਾਹਮਣੇ ਆਇਆ ਹੈ ਜੋ ਕਿ ਝਗੜੇ ਦੀ ਵਜ਼ਾ ਬਣਿਆ ਤੇ ਗੋਲੀ ਚਲ ਗਈ। ਪੁਲਿਸ ਵਲੋਂ ਗੰਨ ਹਾਊਸ ਦੇ ਮਾਲਕ ਸਮੇਤ 5 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਜੀਤ ਡੈਸਕ
15-10-2026