09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

‘ਅਸੀਂ ਪਾਕਿ ਸਰਕਾਰ ਨਾਲ ਟੀ-20 ਨਹੀਂ, ਟੈਸਟ ਮੈਚ ਖੇਡ ਰਹੇ ਹਾਂ’ ਇਮਰਾਨ ਖ਼ਾਨ ਦੇ ਇਲਾਜ ’ਤੇ ਕੋਈ ਸਮਝੌਤਾ ਨਹੀਂ : ਪਾਰਟੀ

ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ.

ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਸਕੱਤਰ ਜਨਰਲ ਸਲਮਾਨ ਅਕਰਮ ਰਾਜਾ ਨੇ ਸਪੱਸ਼ਟ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਲਈ ਕੱਢੇ ਜਾ ਰਹੇ ਲੌਂਗ ਮਾਰਚ ਦਾ ਇਸਲਾਮਾਬਾਦ ਪਹੁੰਚਣਾ ਅਜੇ ਦੂਰ ਦੀ ਗੱਲ ਹੈ, ਜਿਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਪਾਰਟੀ ਇਸ ਅੰਦੋਲਨ ’ਚ ਕੋਈ ਕਾਹਲੀ ਕਰਨ ਦੇ ਰੌਂਅ ਵਿਚ ਨਹੀਂ ਹੈ । ਰਾਜਾ ਨੇ ਕਿਹਾ ਕਿ ਪਾਕਿ ਸਰਕਾਰ ਅਤੇ ਫ਼ੌਜ ਖ਼ਿਲਾਫ਼ ਅਸੀਂ ਕੋਈ ਟੀ-20 ਮੈਚ ਨਹੀਂ, ਸਗੋਂ ਟੈਸਟ ਮੈਚ ਖੇਡ ਰਹੇ ਹਾਂ। ਉਨ੍ਹਾਂ ਕਿਹਾ ਕਿ ਪੀ. ਟੀ. ਆਈ. ਸਵਾਬੀ ਸ਼ਹਿਰ ’ਚ ਇਕ ‘ਜਮਹੂਰੀਅਤ ਦਾ ਸ਼ਹਿਰ’ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਸੰਜੀਦਗੀ ਵਿਖਾਉਂਦੀ ਹੈ ਤਾਂ ਗੱਲਬਾਤ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ।ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਪਾਰਟੀ ਸੰਸਥਾਪਕ ਇਮਰਾਨ ਖ਼ਾਨ ਦੇ ਇਲਾਜ ਅਤੇ ਉਨ੍ਹਾਂ ਨਾਲ ਮੁਲਾਕਾਤਾਂ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉੱਧਰ, ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਨੇ ਪੀ. ਟੀ. ਆਈ. ਦੇ ਲੌਂਗ ਮਾਰਚ ਦੇ ਅਗਲੇ ਪੜਾਅ ਲਈ ਨਵੇਂ ਸ਼ਡਿਊਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਨਵੇਂ ਪ੍ਰੋਗਰਾਮ ਅਨੁਸਾਰ ਇਹ ਕਾਫ਼ਲਾ 9 ਅਕਤੂਬਰ ਨੂੰ ਚਾਰਸੱਦਾ ਅਤੇ ਮਰਦਾਨ ਤੋਂ ਹੁੰਦਾ ਹੋਇਆ 11 ਅਕਤੂਬਰ ਨੂੰ ਲੌਂਗ ਮਾਰਚ ਦੇ ਸਾਰੇ ਕਾਫ਼ਲੇ ਸਵਾਬੀ ਵੱਲ ਕੂਚ ਕਰਨਗੇ ਅਤੇ ਉੱਥੇ ਹੀ ਡੇਰਾ ਲਾਉਣਗੇ।
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਹੀਦ ਭਾਈ ਜਿੰਦਾ ਤੇ ਭਾਈ ਸੁੱਖਾ ਦੀ ਅੱਜ ਮਨਾਈ ਜਾਵੇਗੀ 34ਵੀਂ ਬਰਸੀ ਅਗਲੀ ਖ਼ਬਰ ਖੱਤਰੀ ਸਭਾ ਮਹਿਲਾ ਮੰਡਲ ਅੰਮ੍ਰਿਤਸਰ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।