11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗਲਾਸਗੋ ਯੂਨੀਵਰਸਿਟੀ ’ਚ ‘ਇੰਡੀਆ ਕਾਰਨਰ’ ਦਾ ਉਦਘਾਟਨ

ਗਲਾਸਗੋ, 11 ਨਵੰਬਰ (ਹਰਜੀਤ ਸਿੰਘ ਦੁਸਾਂਝ)-ਆਪਣੀ ਸਥਾਪਨਾ ਦੇ 575 ਸਾਲ ਪੂਰੇ ਕਰ ਚੁੱਕੀ ਗਲਾਸਗੋ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਡਿਪਟੀ ਵਾਈਸ ਚਾਂਸਲਰ ਰੇਚਲ ਸੈਂਡੀਸਨ ਨਾਲ ਮਿਲ ਕੇ ‘ਇੰਡੀਆ ਕਾਰਨਰ’ ਦਾ ਉਦਘਾਟਨ...

ਅਜੀਤ ਡੈਸਕ 11-11-2026

ਗਲਾਸਗੋ, 11 ਨਵੰਬਰ (ਹਰਜੀਤ ਸਿੰਘ ਦੁਸਾਂਝ)-ਆਪਣੀ ਸਥਾਪਨਾ ਦੇ 575 ਸਾਲ ਪੂਰੇ ਕਰ ਚੁੱਕੀ ਗਲਾਸਗੋ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਡਿਪਟੀ ਵਾਈਸ ਚਾਂਸਲਰ ਰੇਚਲ ਸੈਂਡੀਸਨ ਨਾਲ ਮਿਲ ਕੇ ‘ਇੰਡੀਆ ਕਾਰਨਰ’ ਦਾ ਉਦਘਾਟਨ ਕੀਤਾ। ਸੰਨ 1451 ’ਚ ਸਥਾਪਿਤ ਇਹ ਯੂਨੀਵਰਸਿਟੀ ਸਕਾਟਲੈਂਡ ਦੀ ਦੂਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਬਣਾਏ ਇਸ ਪੁਸਤਕ ਭਾਗ ਰਾਹੀਂ ਪਾਠਕ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਕੇ ਭਾਰਤ ਦੇ ਇਤਿਹਾਸ, ਸਾਹਿਤ, ਸੱਭਿਆਚਾਰ ਅਤੇ ਸਮਕਾਲੀ ਜੀਵਨ ਬਾਰੇ ਜਾਣ ਸਕਣਗੇ। ਇਸ ਮੌਕੇ ਭਾਰਤ ਅਤੇ ਸਕਾਟਲੈਂਡ ਦੇ ਇਤਿਹਾਸਕ ਸਬੰਧਾਂ ਨੂੰ ਦਰਸਾਉਂਦੀਆਂ ਪੁਸਤਕਾਂ, ਹੱਥ-ਲਿਖਤਾਂ ਤੇ ਪੁਰਾਲੇਖੀ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ’ਚ 1897 ਵਿਚ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਡਾ. ਮੇਰਬਾਈ ਅਰਦੇਸੀਰ ਵਕੀਲ ਦੀ ਤਸਵੀਰ, ਗਲਾਸਗੋ ਇੰਡੀਅਨ ਸਟੂਡੈਂਟਸ ਯੂਨੀਅਨ ਦੇ ਰਿਕਾਰਡ ਤੇ ਨ੍ਰਿਤਕ ਰਾਮ ਗੋਪਾਲ ਦੀ ਐਡਿਨਬਰਾ ’ਚ ਪੇਸ਼ਕਾਰੀ ਨਾਲ ਸਬੰਧਿਤ ਸਮੱਗਰੀ ਸ਼ਾਮਲ ਸੀ। ਸਮਾਗਮ ਦੌਰਾਨ ਭਾਰਤ-ਸਕਾਟਲੈਂਡ ਦੇ ਸੱਭਿਆਚਾਰਕ ਸੰਬੰਧ ਮਜ਼ਬੂਤ ਕਰਨ ਤੇ ਭਵਿੱਖੀ ਸਹਿਯੋਗ ਬਾਰੇ ਵਿਚਾਰ-ਚਰਚਾ ਹੋਈ। ਜੌਹਨ ਐਡਵਰਡ ਦੇ ਸੰਚਾਲਨ ਹੇਠ ਪ੍ਰੋਫੈਸਰ ਐਂਡਰਿਊ ਮੈਕਿਲਪ, ਟੀ.ਸੀ.ਐੱਸ. ਸਕਾਟਲੈਂਡ ਦੇ ਮੁਖੀ ਗੋਪਾਲਨ ਰਾਜਗੋਪਾਲਨ ਅਤੇ ਵਿਦਿਆਰਥਣ ਮਾਨਿਆ ਕਪੂਰ ਪੁਰੀ ਨੇ ਇਤਿਹਾਸ, ਕਾਰੋਬਾਰ ਤੇ ਨਵੀਂ ਪੀੜ੍ਹੀ ਦੇ ਨਜ਼ਰੀਏ ਤੋਂ ਵਿਚਾਰ ਸਾਂਝੇ ਕੀਤੇ। ਕੌਂਸਲ ਜਨਰਲ ਨੇ ਆਪਸੀ ਸੱਭਿਆਚਾਰਕ ਤੇ ਵਿੱਦਿਅਕ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਉਭਾਰੀਆਂ। 

‘ਦਿ ਸਿਤਾਰ ਪ੍ਰੋਜੈਕਟ’ ਦੀ ਸਿਤਾਰ ਤੇ ਤਬਲੇ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਸੰਗੀਤਕ ਰੰਗ ਦਿੱਤਾ। ਇਕ ਵੱਖਰੀ ਮੁਲਾਕਾਤ ਦੌਰਾਨ ਕੌਂਸਲ ਜਨਰਲ ਨੇ ਐਡਿਨਬਰਾ ਦੇ ਫੈਟਿਸ ਕਾਲਜ ਦੇ ਮੁਖੀ ਰਿਚਰਡ ਗਿਰਵਨ ਨਾਲ ਭਾਰਤ ਦੇ ਸਕੂਲਾਂ ਨਾਲ ਭਾਈਵਾਲੀ, ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ, ਸਾਂਝੇ ਪ੍ਰਾਜੈਕਟਾਂ ਅਤੇ ਖੇਡਾਂ ਤੇ ਸੱਭਿਆਚਾਰ ਰਾਹੀਂ ਸਹਿਯੋਗ ਬਾਰੇ ਗੱਲਬਾਤ ਕੀਤੀ। ਉਨ੍ਹਾਂ ਭਾਰਤ ਸਕਾਟਲੈਂਡ ਸੰਵਾਦ ਦੌਰਾਨ ਅਹਲਿਆ ਡਾਂਸ ਅਕੈਡਮੀ ਨਾਲ ਪੇਸ਼ਕਾਰੀ ਦੇਣ ਲਈ ਕਾਲਜ ਦੇ ਪਾਈਪ ਬੈਂਡ ਦਾ ਧੰਨਵਾਦ ਵੀ ਕੀਤਾ।

 

ਪਿਛਲੀ ਖ਼ਬਰ -ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ- ਨਿਸ਼ਾਨੇਬਾਜ਼ ਨੀਰਜ ਕੁਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਸੀ.ਏ.ਕਿਆਊ.ਐਮ. ਵਲੋਂ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਮੁੱਦਿਆਂ 'ਤੇ 'ਆਪ' ਵਫ਼ਦ ਨਾਲ ਮੁਲਾਕਾਤ