10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

1 ਕਿੱਲੋ 400 ਗ੍ਰਾਮ ਸੋਨੇ ਦੇ ਲੈਣ ਦੇਣ ਬਦਲੇ ਕੀਤੀ ਸੀ ਸੁਨਿਆਰੇ ਦੀ ਹੱਤਿਆ 2 ਸਕੇ ਭਰਾਵਾਂ ਸਮੇਤ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਕੀਤਾ ਪਰਚਾ ਦਰਜ

ਅੰਮ੍ਰਿਤਸਰ, 10 ਨਵੰਬਰ (ਰੇਸ਼ਮ ਸਿੰਘ)-ਬੀਤੀ ਦੀਵਾਲੀ ਦੀ ਰਾਤ ਨੂੰ ਇਥੇ ਸੁਨਿਆਰਿਆਂ ’ਚ ਹੋਈ ਖ਼ੂਨੀ ਝੜਪ ’ਚ ਮਾਰੇ ਗਏ ਇਕ ਸੋਨਾ ਕਾਰੋਬਾਰੀ ਦੀ ਹੱਤਿਆ ਇਕ ਕਿਲੋ 400 ਗ੍ਰਾਮ ਸੋਨੇ ਦੇ ਲੈਣ ਦੇਣ ਬਦਲੇ ਕੀਤੀ ਗਈ ਸੀ ਜਿਸ ’ਚ ਪੁਲਿਸ ਵਲੋਂ 2 ਸਕੇ ਭਰਾਵਾਂ ਸਮੇਤ ਦਰਜ਼ਨ ਦੇ ਕਰੀਬ ਮੁਲਜ਼ਮਾਂ ਨੂੰ ਨਾਮਜਦ ਕੀਤਾ ਗਿਆ ਹੈ। ਇਸ ਕਤਲ ਕਾਂਡ ’ਚ ਮਾਮਲਾ ਨਿਬੇੜਨ ਗਏ ਇਕ ਥਾਣੇਦਾਰ ਸਮੇਤ ਤਿੰਨ ਵਿਅਕਤੀ ਗੋਲੀਆਂ ਲਗਣ ਕਾਰਨ ਜ਼ਖ਼ਮੀ ਹੋਏ ਹਨ ।

ਅਜੀਤ ਡੈਸਕ 11-11-2026
ਅੰਮ੍ਰਿਤਸਰ, 10 ਨਵੰਬਰ (ਰੇਸ਼ਮ ਸਿੰਘ)-ਬੀਤੀ ਦੀਵਾਲੀ ਦੀ ਰਾਤ ਨੂੰ ਇਥੇ ਸੁਨਿਆਰਿਆਂ ’ਚ ਹੋਈ ਖ਼ੂਨੀ ਝੜਪ ’ਚ ਮਾਰੇ ਗਏ ਇਕ ਸੋਨਾ ਕਾਰੋਬਾਰੀ ਦੀ ਹੱਤਿਆ ਇਕ ਕਿਲੋ 400 ਗ੍ਰਾਮ ਸੋਨੇ ਦੇ ਲੈਣ ਦੇਣ ਬਦਲੇ ਕੀਤੀ ਗਈ ਸੀ ਜਿਸ ’ਚ ਪੁਲਿਸ ਵਲੋਂ 2 ਸਕੇ ਭਰਾਵਾਂ ਸਮੇਤ ਦਰਜ਼ਨ ਦੇ ਕਰੀਬ ਮੁਲਜ਼ਮਾਂ ਨੂੰ ਨਾਮਜਦ ਕੀਤਾ ਗਿਆ ਹੈ। ਇਸ ਕਤਲ ਕਾਂਡ ’ਚ ਮਾਮਲਾ ਨਿਬੇੜਨ ਗਏ ਇਕ ਥਾਣੇਦਾਰ ਸਮੇਤ ਤਿੰਨ ਵਿਅਕਤੀ ਗੋਲੀਆਂ ਲਗਣ ਕਾਰਨ ਜ਼ਖ਼ਮੀ ਹੋਏ ਹਨ । ਥਾਣਾ ਬੀ.ਡਵੀਜ਼ਨ ਦੀ ਪੁਲਿਸ ਨੂੂੰ ਮ੍ਰਿਤਕ ਸੁਨਿਆਰਾ ਪ੍ਰਤਾਪ ਸਿੰਘ ਵਾਸੀ ਜਸਪਾਲ ਨਗਰ ਸੁਲਤਾਨਵਿੰਡ ਰੋਡ ਦੇ ਭਰਾ ਵਿਕਰਮ ਸਿੰਘ ਨੇ ਦਸਿਆ ਕਿ ਉਹ ਦੋਵੇਂ ਭਰਾ ਸੁਨਿਆਰੇ ਦਾ ਕੰਮ-ਕਾਰ ਕਰਦੇ ਸਨ ਦੂਜੀ ਧਿਰ ਦੇ ਦਿਲਬਾਗ ਸਿੰਘ ਅਤੇ ਰਣਜੀਤ ਸਿੰਘ ਪਾਸੋਂ ਮੇਰੇ ਭਰਾ ਪ੍ਰਤਾਪ ਸਿੰਘ ਨੇ ਕਾਰੋਬਾਰ ਦਾ ਕਾਫ਼ੀ ਸੋਨਾ ਲੈਣਾ ਸੀ। ਜਦੋਂ ਕਿ ਉਹ ਉਸਦੇ ਭਰਾ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਸਮੇਂ-ਸਮੇਂ ’ਤੇ ਧਮਕੀਆਂ ਦਿੰਦੇ ਸਨ ਕਿ ਤੈਨੂੰ ਸਾਡੇ ਵਿੱਚੋ ਕਿਸੇ ਨਾ ਕਿਸੇ ਨੇ ਗੋਲੀ ਮਾਰ ਕੇ ਜਾਨ ਤੋਂ ਜ਼ਰੂਰ ਮਾਰ ਦੇਣਾ ਹੈ ਪ੍ਰੰਤੂ ਅਸੀਂ ਤੇਰਾ ਸੋਨਾ ਵਾਪਸ ਨਹੀਂ ਕਰਨਾ। ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਪ੍ਰਤਾਪ ਸਿੰਘ ਨੇ ਦਿਲਬਾਗ ਸਿੰਘ ਅਤੇ ਰਣਜੀਤ ਸਿੰਘ ਪਾਸੋਂ ਕਾਰੋਬਾਰ ਸੰਬੰਧੀ ਆਪਣਾ ਪੁਰਾਣਾ 1400 ਗ੍ਰਾਮ ਸੋਨਾ ਲੈਣਾ ਸੀ। ਜਿਸ ਸੰਬੰਧੀ ਅਸੀਂ ਪਹਿਲਾਂ ਵੀ ਇਹਨਾਂ ਤੇ ਇਹਨਾਂ ਦੇ ਸਾਥੀਆਂ ਦੇ ਖ਼ਿਲਾਫ਼ ਪੁਲਿਸ ਪਾਸ ਦਰਖ਼ਾਸਤਾਂ ਦਿੱਤੀਆਂ ਸਨ। ਪੁਲਿਸ ਵਲੋਂ ਇਸ ਸਬੰਧੀ ਦਿਲਬਾਗ ਸਿਘ ਤੇ ਰਣਜੀਤ ਸਿੰਘ ਤੋਂ ਇਲਾਵਾ, ਪਰਵਿੰਦਰ ਸਿੰਘ ਉਰਫ ਗੋਲਡੀ, ਜਸਪ੍ਰੀਤ ਸਿੰਘ, ਅਮਰੀਕ ਸਿੰਘ, ਹਰਮਨਦੀਪ ਸਿੰਘ, ਅਨਮੋਲ ਸਿੰਘ, ਬਾਊ ਸਿੰਘ ਤੋਂ ਇਲਾਵਾ ਤਿੰਨ-ਚਾਰ ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ’ਚੋਂ ਪੁਲਿਸ ਵਲੋਂ ਦਿਲਬਾਗ ਸਿੰਘ ਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਹੋਰਾਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਕੋਹਾਲੀ ਦਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੰਘੂੜੇ ’ਚ ਲੰਮੇ ਸਮੇਂ ਬਾਅਦ ਇਕ ਹੋਰ ਨਵਜੰਮੀ ਬੱਚੀ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।