27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ਹਿਜ਼ਾਦਾ ਨੰਦ ਕਾਲਜ ਵਿਖੇ ਐਨ.ਐਸ.ਐਸ. ਦਿਵਸ ਅਤੇ ਆਯੁਰਵੈਦ ਦਿਵਸ ਮਨਾਇਆ

ਅੰਮ੍ਰਿਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਵਿਖੇ ਐਨ. ਐਸ.

ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਐਨ.ਐਸ.ਐਸ. ਦਿਵਸ ਅਤੇ ਆਯੁਰਵੈਦ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਐਨ.ਐਸ.ਐਸ. ਅਫ਼ਸਰ ਪ੍ਰੋ. ਸੋਨੀਆ ਪੁਰੀ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ. ਦੇ ਉਦੇਸ਼ਾਂ, ਆਦਰਸ਼ ‘ਨੋਟ ਮੀ ਬਟ ਯੂ’ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਆਯੁਰਵੇਦ ਦਾ ਅਰਥ ‘ਜੀਵਨ ਦਾ ਵਿਗਿਆਨ’ ਹੈ, ਜੋ ਮਨੁੱਖੀ ਸਿਹਤ, ਜੀਵਨ-ਸ਼ੈਲੀ ਅਤੇ ਚਿਕਿਤਸਾ ਪ੍ਰਣਾਲੀ ਨਾਲ ਸੰਬੰਧਿਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਔਸ਼ਧੀ ਪੌਦਿਆਂ ਦੀ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਬਲਜੀਤ ਰੰਧਾਵਾ, ਨਵਨੀਤ ਕੌਰ ਦਿਓਲ, ਪ੍ਰੋ. ਮੀਨਾਕਸ਼ੀ ਅਤੇ ਡਾ. ਕਵਲਜੀਤ ਕੌਰ ਵੀ ਮੌਜੂਦ ਸਨ।
ਪਿਛਲੀ ਖ਼ਬਰ ‘ ਦੇਸ ਪਰਦੇਸ: ਬੋਲ, ਬੋਲੀ ਅਤੇ ਸੱਭਿਆਚਾਰ-ਪਛਾਣ ਦੀ ਭਾਲ’ ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪਾਕਿਸਤਾਨੀ ਤੋਪਾਂ ਦੇ ਗੋਲੇ ਨਿਕਲੇ ਨਕਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।