24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵੇਰਕਾ ਚੌਕ ’ਚ ਟਰੱਕ ਖ਼ਰਾਬ ਹੋਣ ਕਾਰਨ ਲੱਗਿਆ ਭਾਰੀ ਜਾਮ

ਵੇਰਕਾ, 23 ਅਕਤੂਬਰ (ਲਖਵਿੰਦਰ ਸਿੰਘ)-ਅੱਜ ਦੁਪਹਿਰ ਵੇਲੇ ਸਥਾਨਕ ਵੇਰਕਾ ਚੌਕ ਵਿਚ ਉਸ ਸਮੇਂ ਆਵਾਜਾਈ ਠੱਪ ਹੋ ਗਈ ਜਦੋਂ ਉੱਥੋਂ ਲੰਘ ਰਿਹਾ ਇਕ ਟਰੱਕ ਨੰਬਰ: ਪੀ. ਬੀ.

ਅਜੀਤ ਡੈਸਕ 24-10-2026
ਵੇਰਕਾ, 23 ਅਕਤੂਬਰ (ਲਖਵਿੰਦਰ ਸਿੰਘ)-ਅੱਜ ਦੁਪਹਿਰ ਵੇਲੇ ਸਥਾਨਕ ਵੇਰਕਾ ਚੌਕ ਵਿਚ ਉਸ ਸਮੇਂ ਆਵਾਜਾਈ ਠੱਪ ਹੋ ਗਈ ਜਦੋਂ ਉੱਥੋਂ ਲੰਘ ਰਿਹਾ ਇਕ ਟਰੱਕ ਨੰਬਰ: ਪੀ.ਬੀ. 02 ਡੀ.ਵੀ. 0729 ਅਚਾਨਕ ਬੰਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੰਦ ਹੋਣ ਤੋਂ ਬਾਅਦ ਟਰੱਕ ਸਟਾਰਟ ਨਹੀਂ ਹੋ ਸਕਿਆ, ਜਿਸ ਕਾਰਨ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਭਾਰੀ ਜਾਮ ਦੀ ਸਥਿਤੀ ਪੈਦਾ ਹੋ ਗਈ। ਇਸ ਜਾਮ ਕਾਰਨ ਇੱਥੋਂ ਲੰਘ ਰਹੇ ਆਮ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਦੀ ਗੰਭੀਰਤਾ ਨੂੰ ਵੇਖਦਿਆਂ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਕ ਟਰੈਕਟਰ ਦੀ ਮਦਦ ਲਈ ਅਤੇ ਖ਼ਰਾਬ ਟਰੱਕ ਨੂੰ ਸੜਕ ਤੋਂ ਪਾਸੇ ਹਟਵਾਇਆ। ਟਰੱਕ ਨੂੰ ਇਕ ਪਾਸੇ ਕਰਨ ਤੋਂ ਬਾਅਦ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪਿਛਲੀ ਖ਼ਬਰ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਸੰਬੰਧੀ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨਾਲ ਵਧੀਕ ਡੀ.ਸੀ. ਵਲੋਂ ਮੀਟਿੰਗ ਅਗਲੀ ਖ਼ਬਰ ਉੱਪਲ ਨਿਊਰੋ ਹਸਪਤਾਲ ਵਲੋਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵਿਖੇ ਸਟਰੋਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।